CM ਭਗਵੰਤ ਸਿੰਘ ਮਾਨ ਨੇ ਰਾਜਪੁਰਾ ਦੀ ਮਿੰਨੀ ਸਕੱਤਰੇਤ ਪਹੁੰਚ ਕੀਤਾ ਅਚਨਚੇਤ ਦੌਰਾ

ਲੋਕਾਂ ਤੋਂ ਅਫ਼ਸਰਾਂ ਤੇ ਕਰਮਚਾਰੀਆਂ ਦੀ ਕਾਰਜਸ਼ੈਲੀ ਬਾਰੇ ਕੀਤੀ ਜਾਣਕਾਰੀ ਪ੍ਰਾਪਤ

ਰਾਜਪੁਰਾ,5 ਅਗੱਸਤ (ਹਿਮਾਂਸ਼ੂ ਹੈਰੀ)- ਅੱਜ ਦੁਪਹਿਰ ਬਾਅਦ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਅਚਾਨਕ ਰਾਜਪੁਰਾ ਦੇ ਮਿੰਨੀ ਸਕੱਤਰੇਤ ਪਹੁੰਚੇ। ਇੱਥੇ ਪਹੁੰਚ ਕੇ ਉਨ੍ਹਾ ਨੇ ਆਪਣੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲ ਬਾਤ ਕੀਤੀ ਅਤੇ ਅਫ਼ਸਰਾਂ ਤੇ ਕਰਮਚਾਰੀਆਂ ਦੀ ਕਾਰਜਸ਼ੈਲੀ ਬਾਰੇ ਕੀਤੀ ਜਾਣਕਾਰੀ ਪ੍ਰਾਪਤ ਕੀਤੀ।ਇਸ ਦੌਰਾਨ ਉਨ੍ਹਾਂ ਨੇ ਡੀ ਐਸ ਪੀ ਦਫਤਰ,ਤਹਿਸੀਲਦਾਰ ਦਫ਼ਤਰ ਅਤੇ ਹੋਰ ਦਫ਼ਤਰਾਂ ਦਾ ਦੌਰਾ ਕੀਤਾ।ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਉਨ੍ਹਾ ਨੇ ਇਥੇ ਕੰਮ ਕਰਵਾਉਣ ਆਏ ਲੋਕਾਂ ਦੇ ਕੰਮ ਛੇਤੀ ਅਤੇ ਦਰੁੱਸਤ ਕਰਨ ਲਈ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ।ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਅਫ਼ਸਰ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਨਿਪਟਾਰਾ ਕਰਦੇ ਹਨ ਉਨ੍ਹਾ ਕਿਹਾ ਕਿ ਮੈਂ ਕਦੇ ਵੀ ਸਰਕਾਰੀ ਹਸਪਤਾਲ,ਸਕੂਲ਼, ਤਹਿਸੀਲ ਦਫ਼ਤਰ ਕਚਹਿਰੀ ਜਾਂ ਸਰਕਾਰੀ ਦਫ਼ਤਰਾਂ ਵਿੱਚ ਰੁੱਕ ਜਾਂਦਾ ਹਾਂ ਅਤੇ ਅੱਜ ਮੈ ਪਟਿਆਲਾ ਜਾਂਦੇ ਹੋਏ ਇੱਥੇ ਰੁੱਕਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਤਹਿਸੀਲਦਾਰ ਦਫ਼ਤਰ ਜਾ ਕੇ ਲਾਈਵ ਰਜਿਸਟਰੀਆਂ ਦਾ ਕੰਮ ਦੇਖਿਆ ਹੈ।ਉਨ੍ਹਾ ਕਿਹਾ ਕਿ ਲੋਕਾਂ ਨੇ ਵੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ ਹੈ।ਉਨ੍ਹਾ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਕੁਝ ਕੇਸ ਲੰਬੇ ਸਮੇਂ ਤੋਂ ਲਟਕ ਰਹੇ ਹਨ ਅਸੀਂ ਉਨ੍ਹਾ ਨੂੰ ਜਲਦੀ ਖਤਮ ਕਰਾਂਗੇ।ਉਨ੍ਹਾ ਕਿਹਾ ਕਿ ਇਹ ਕੋਈ ਰੇਡ ਨਹੀਂ ਹੈ ਕਿਉਕਿ ਮੈ ਲੋਕਾਂ ਦੇ ਨਾਲ ਨਾਲ ਅਫ਼ਸਰਾਂ ਦੀਆਂ ਮੁਸ਼ਕਿਲਾਂ ਵੀ ਸੁਣਿਆ ਹਨ।ਉਨ੍ਹਾ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਆਉਣ ਵਾਲੇ ਸਮੇਂ ਵਿੱਚ ਘੱਟ ਤੋਂ ਘੱਟ ਲੋਕਾਂ ਨੂੰ ਕਚਹਿਰੀਆਂ ਵਿੱਚ ਨਾ ਆਉਣ ਪਵੇ ਅਤੇ ਉਨ੍ਹਾਂ ਦੇ ਕੰਮ ਅਫ਼ਸਰ ਉਨ੍ਹਾ ਦੇ ਪਿੰਡ ਜਾ ਕੇ ਕਰਨ। ਐਨ ਓ ਸੀ ਦੇ ਸਵਾਲ ਤੇ ਉਨ੍ਹਾ ਕਿਹਾ ਕਿ ਜਲਦ ਹੀ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ।ਉਨ੍ਹਾ ਚੇਤਾਵਨੀ ਲਹਿਜੇ ਵਿੱਚ ਕਿਹਾ ਕਿ ਮੇਰਾ ਕੋਈ ਪਤਾ ਨਹੀਂ ਕਿ ਮੈਂ ਕਿਸੇ ਵੀ ਸਮੇਂ ਕਿਸੇ ਵੀ ਸਰਕਾਰੀ ਹਸਪਤਾਲ,ਦਫ਼ਤਰ ਜਾ ਸਕੂਲ਼ ਵਿਚ ਜਾ ਸਕਦਾ ਹਾਂ ।ਉਨ੍ਹਾ ਕਿਹਾ ਕਿ ਜੇਕਰ ਉਥੇ ਕੋਈ ਕਮੀਂ ਪਾਈ ਗਈ ਜਿਸ ਨਾਲ ਆਮ ਲੋਕਾਂ ਨੂੰ ਖੱਜਲ ਖੁਆਰੀ ਹੁੰਦੀ ਹੋਵੇ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *