ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਅਤੇ ਡਾ.ਅਜੇ ਚੌਧਰੀ ਦੀ ਪ੍ਰਧਾਨਗੀ ਹੇਠ ਸੈਕੜੇ ਪਰਿਵਾਰ ਆਪ ਪਾਰਟੀ ਵਿੱਚ ਹੋਏ ਸ਼ਾਮਿਲ

MLA नीना मित्तल के नेतृत्व और डॉ. अजय चौधरी की अध्यक्षता में सैकड़ों परिवार AAP पार्टी में शामिल हुए।

Hundreds of families joined the AAP party under the leadership of MLA Neena Mittal and the presidency of Dr. Ajay Chaudhary.

ਰਾਜਪੁਰਾ,03 ਜਨਵਰੀ(ਹਿਮਾਂਸ਼ੂ ਹੈਰੀ):ਹਲਕਾ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਅਤੇ ਡਾ.ਅਜੇ ਚੌਧਰੀ ਦੀ ਪ੍ਰਧਾਨਗੀ ਹੇਠ ਕੌਮੀ ਪ੍ਰਧਾਨ ਹੰਸਰਾਜ ਬਨਵਾੜੀ ਦੀ ਮੌਜੂਦਗੀ ਵਿੱਚ ਸੈਕੜੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਪਾਰਟੀ ਦਾ ਪਲਾ ਫੜਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਰਹੇ। ਇਸ ਦੌਰਾਨ ਵਿਧਾਇਕਾ ਨੀਨਾ ਮਿੱਤਲ ਨੇ ਨਵੀਂ ਵਾਰਡਬੰਦੀ ਨੂੰ ਲੈ ਕੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਵਾਰਡਬੰਦੀ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਲੋਕਹਿੱਤ ਵਿੱਚ ਹੈ, ਜਿਸ ਨਾਲ ਹਰ ਵਰਗ ਨੂੰ ਬਰਾਬਰ ਪ੍ਰਤੀਨਿਧਿਤਾ ਮਿਲੇਗੀ।ਇਕ ਪਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿ ਨੇਤਾ ਪ੍ਰਵੀਨ ਛਾਬੜਾ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ, ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੀਤੀਆਂ ਅਤੇ ਕੰਮ ਦੇ ਆਧਾਰ ’ਤੇ ਚੱਲਣ ਵਾਲੀ ਪਾਰਟੀ ਹੈ। ਜੋ ਲੋਕ ਜਨਤਾ ਦੀ ਸੇਵਾ ਕਰਨਾ ਚਾਹੁੰਦੇ ਹਨ, ਉਹ ਪਾਰਟੀ ਨਾਲ ਜੁੜ ਰਹੇ ਹਨ ਅਤੇ ਭਵਿੱਖ ਵਿੱਚ ਵੀ ਲੋਕਾਂ ਦਾ ਭਰੋਸਾ ਆਮ ਆਦਮੀ ਪਾਰਟੀ ਨਾਲ ਬਣਿਆ ਰਹੇਗਾ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਨਾਲ ਜੁੜ ਰਹੇ ਹਨ, ਜੋ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰੇਗਾ।

राजपुरा, 03 जनवरी (हिमांशु हैरी): हलका MLA नीना मित्तल की अगुवाई में और डॉ. अजय चौधरी की अध्यक्षता में, नेशनल प्रेसिडेंट हंसराज बनवारी की मौजूदगी में सैकड़ों परिवार आम आदमी पार्टी में शामिल हुए और पार्टी के पद की शपथ ली। इस मौके पर बड़ी संख्या में पार्टी वर्कर और इलाके के लोग मौजूद थे। इस बीच, MLA नीना मित्तल ने नए वार्ड बंटवारे के बारे में बात करते हुए कहा कि सरकार द्वारा किया जा रहा वार्ड बंटवारा पूरी तरह ट्रांसपेरेंट और लोगों के हित में है, जिससे हर वर्ग को बराबर रिप्रेजेंटेशन मिलेगा। एक पत्रकार द्वारा पूछे गए सवाल के जवाब में कि नेता प्रवीण छाबड़ा कांग्रेस में शामिल हो रहे हैं, MLA नीना मित्तल ने कहा कि आम आदमी पार्टी पॉलिसी और काम के आधार पर चलने वाली पार्टी है। जो लोग जनता की सेवा करना चाहते हैं, वे पार्टी में शामिल हो रहे हैं और भविष्य में भी लोगों का भरोसा आम आदमी पार्टी पर बना रहेगा। उन्होंने कहा कि आम आदमी पार्टी की पॉलिसी से प्रभावित होकर बड़ी संख्या में लोग पार्टी में शामिल हो रहे हैं, जिससे आने वाले समय में पार्टी और मजबूत होगी।

Rajpura, January 03 (Himanshu Harry): Led by Constituency MLA Neena Mittal and under the chairmanship of Dr. Ajay Chaudhary in the presence of National President Hansraj Banwari, hundreds of families joined the Aam Aadmi Party and took the oath of office. A large number of party workers and residents of the area were present on this occasion. Meanwhile, MLA Neena Mittal, while talking about the new ward division, said that the ward division being done by the government is completely transparent and in the interest of the people, which will give equal representation to every section. In response to a question asked by a journalist that leader Praveen Chhabra is joining the Congress, MLA Neena Mittal said that the Aam Aadmi Party is a party that runs on the basis of policies and work. People who want to serve the public are joining the party and people’s trust will continue in the Aam Aadmi Party in the future as well. He said that a large number of people are joining the party, impressed by the policies of the Aam Aadmi Party, which will further strengthen the party in the coming times.

Leave a Reply

Your email address will not be published. Required fields are marked *