ਰਵਾਇਤੀ ਲੋਕ ਗੀਤ ਵਿੱਚ ਤੀਜਾ ਸਥਾਨ ਕੀਤਾ ਹਾਸਲ ਕਾਲਜ ਨੇ ਪਹਿਲੀ ਵਾਰ ਇੰਟਰ ਜ਼ੋਨ ਪੱਧਰ ’ਤੇ ਬਣਾਇਆ ਰਿਕਾਰਡ
G.G.D.S.D College Kheri Gurna excelled in the Inter-Zonal Youth Festival.

ਮੋਹਾਲੀ/ਬਨੂੜ,25 ਨਵੰਬਰ (ਐਚ.ਐਚ.ਸੇਤਿਆ):ਜੀ.ਜੀ.ਡੀ.ਐਸ.ਡੀ ਕਾਲਜ,ਖੇੜੀ ਗੁਰਨਾ ਦੀਆਂ ਵਿਦਿਆਰਥਣਾਂ ਖੁਸ਼ੀ ਧੀਮਾਨ, ਕੋਮਲ ਧੀਮਾਨ, ਜਸਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਰਵਾਇਤੀ ਲੋਕ ਗੀਤ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦੇ ਇਤਿਹਾਸ ਵਿੱਚ ਇਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ।ਇਹ ਪ੍ਰਾਪਤੀ ਕਾਲਜ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਕਾਲਜ ਨੇ ਪਹਿਲੀ ਵਾਰ ਇੰਟਰ ਜ਼ੋਨ ਪੱਧਰ ’ਤੇ ਸਥਾਨ ਹਾਸਲ ਕੀਤਾ ਹੈ, ਜਿਸ ਨਾਲ ਸੰਸਥਾ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।ਇਨ੍ਹਾਂ ਵਿਦਿਆਰਥਣਾਂ ਨੇ 2 ਨਵੰਬਰ 2025 ਨੂੰ ਰੋਪੜ–ਫਤਿਹਗੜ੍ਹ ਸਾਹਿਬ ਜ਼ੋਨ ਵਿੱਚ ਹੋਏ ਜ਼ੋਨਲ ਯੂਥ ਫੈਸਟੀਵਲ ਵਿੱਚ ਪ੍ਰਥਮ ਸਥਾਨ ਪ੍ਰਾਪਤ ਕਰਕੇ ਇੰਟਰ ਜ਼ੋਨ ਮੁਕਾਬਲੇ ਲਈ ਯੋਗਤਾ ਪ੍ਰਾਪਤ ਕੀਤੀ ਸੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮੇਜਰ ਡਾ.ਵਿਰੇਂਦਰ ਸਿੰਘ ਨੇ ਇਸ ਉਪਲਬਧੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਕਾਮਯਾਬੀ ਕਾਲਜ ਵਿੱਚ ਲੋਕ ਸੱਭਿਆਚਾਰ, ਸੰਗੀਤ ਅਤੇ ਕਲਾਤਮਕ ਪ੍ਰਤਿਭਾ ਨੂੰ ਉਭਾਰਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਇਸ ਜਿੱਤ ਤੇ ਹੈਰੀਟੇਜ ਐਂਡ ਕਲਚਰ ਕਲੱਬ ਦੇ ਕੋਆਰਡੀਨੇਟਰ ਡਾ.ਲਖਵਿੰਦਰ ਕੌਰ, ਡਾ. ਜੋਤੀ ਸਿੰਗਲਾ,ਡਾ.ਮਨਜਿੰਦਰ ਕੌਰ ਅਤੇ ਸਵਰਨ ਸਿੰਘ ਨੇ ਵੀ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।