ਸੁਰੇਸ਼ ਬੀਰ ਰਾਜਪੁਰਾ ਨੂੰ ਭਾਜਪਾ ਇਟੰਲੈਚੁਅਲ ਸੈਲ ਪੰਜਾਬ ਵੱਲੋ ਬਲਾਕ ਕਨਵੀਨਰ ਸੀਟੀ ਰਾਜਪੁਰਾ ਕੀਤਾ ਗਿਆ ਨਿਯੁਕਤ

ਪਟਿਆਲਾ/ਰਾਜਪੁਰਾ,12 ਅਕਤੂਬਰ (ਹਿਮਾਂਸ਼ੂ ਹੈਰੀ): ਹਲਕਾ ਰਾਜਪੁਰਾ ਤੋਂ ਭਾਜਪਾ ਆਗੂ ਸੁਰੇਸ ਬੀਰ ਨੂੰ ਭਾਜਪਾ ਇੰਟਲੈਕਚੁਅਲ ਸੈਲ ਪੰਜਾਬ ਵੱਲੋਂ ਬਲਾਕ ਕਨਵੀਨਰ ਸੀਟੀ ਰਾਜਪੁਰਾ ਕੀਤਾ ਗਿਆ ਨਿਯੁਕਤ। ਇਸ ਮੋੌਕੇ ਭਾਜਪਾ ਆਗੂ ਸੁਰੇਸ ਬੀਰ ਨੇ ਬਲਾਕ ਕਨਵੀਨਰ ਸੀਟੀ ਰਾਜਪੁਰਾ ਨਿਯੁਕਤ ਕਰੇ ਜਾਂਣ ਤੇ ਭਾਜਪਾ ਇੰਟਲੈਕਚੁਅਲ ਸੈਲ ਪੰਜਾਬ ਦੇ ਪ੍ਰਧਾਨ ਪੀ.ਕੇ.ਐਸ ਭਾਰਦਵਾਜ਼ ਦਾ ਧੰਨਵਾਦ ਕਰਦੇ ਕਿਹਾ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਤੇ ਹੁਣ ਜਿੱਥੇ ਵੀ ਪਾਰਟੀ ਵੱਲੋ ਮੈਨੂੰ ਜਦ ਵੀ ਮੇਰੀ ਡਿਊਟੀ ਲਗਾਈ ਜਾਵੇਗੀ। ਮੈਂ ਹਲਕਾ ਰਾਜਪੁਰਾ ਦੇ ਲੋਕਾਂ ਦੀ ਪੂਰੀ ਤਨਦੇਹ ਨਾਲ ਸੇਵਾ ਕਰਾਂਗਾ। ਇਸ ਮੌਕੇ ਬਲਾਕ ਕਨਵੀਨਰ ਸੀਟੀ ਰਾਜਪੁਰਾ ਸੁਰੇਸ਼ ਬੀਰ ਨੇ ਭਾਜਪਾ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜਗਾ ਅਤੇ ਜਿਲ੍ਹਾ ਪਟਿਆਲਾ ਦੇ ਐਡੀਸ਼ਨਲ ਐਮ.ਪੀ ਸੀਟ ਕਨਵੀਨਰ ਗੁਰਮੀਤ ਸਿੰਘ ਉੜਦਨ ਦਾ ਵੀ ਤਹਿ ਦਿਲੋ ਧੰਨਵਾਦ ਕੀਤਾ।

Leave a Reply

Your email address will not be published. Required fields are marked *