ਤਾਈਕਵਾਂਡੋ ਦੇ ਗ਼ਰੀਬ ਖਿਡਾਰੀ ਖੁਸ਼ਪ੍ਰੀਤ ਸਿੰਘ ਨੂੰ ਮਾਲੀ ਸਹਾਇਤਾ ਦੀ ਉਡੀਕ

ਘਰ ਵਿਚ ਗ਼ਰੀਬੀ ਕਾਰਨ ਨਹੀਂ ਮਿਲਦੀ ਢੁਕਵੀਂ ਡਾਈਟ ਤੇ ਟ੍ਰੇਨਿੰਗ

ਮਾਪਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਖੇਡ ਮੰਤਰੀ ਨੂੰ ਸਹਾਇਤਾ ਲਈ ਭੇਜੀਆਂ ਚਿੱਠੀਆਂ

ਰਾਜਪੁਰਾ,04 ਸਤੰਬਰ(ਹਿਮਾਂਸ਼ੂ ਹੈਰੀ):ਰਾਜਪੁਰਾ ਵਸਨੀਕ ਤਾਈਕਵਾਂਡੋ ਦਾ ਹੋਣਹਾਰ ਖਿਡਾਰੀ 13 ਸਾਲਾਂ ਖੁਸ਼ਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਗ਼ਰੀਬੀ ਕਾਰਨ ਗੇਮ ਵਿਚ ਪਛੜਨ ਕਾਰਨ ਚਿੰਤਾ ਵਿਚ ਹੈ। ਖੁਸ਼ਪ੍ਰੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਖੁਸ਼ਪ੍ਰੀਤ ਛੇਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦਾ ਪਿਤਾ ਦਿਹਾੜੀ ਵਗ਼ੈਰਾ ਕਰਦਾ ਹੈ ਅਤੇ ਉਹ ਘਰੇਲੂ ਔਰਤ ਹੈ।ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਹੈ।ਉਨ੍ਹਾਂ ਦੱਸਿਆ ਕਿ ਖੁਸ਼ਪ੍ਰੀਤ ਸਿੰਘ ਤਾਈਕਵਾਂਡੋ ਦਾ ਇਕ ਬਿਹਤਰ ਖਿਡਾਰੀ ਹੈ ਜਿਸ ਨੇ ਕਈ ਗੋਲਡ ਮੈਡਲ, ਕਾਂਸੇ ਦੇ ਮੈਡਲ ਅਤੇ ਬ੍ਰਾਊਜ਼ ਮੈਡਲ ਜਿੱਤੇ ਹਨ। ਨੈਸ਼ਨਲ ਪੱਧਰ ਤੱਕ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਿਲਵਰ ਦਾ ਮੈਡਲ ਲਿਆ ਹੈ।ਹੁਣ ਉਸ ਨੇ ਇੰਟਰਨੈਸ਼ਨਲ ਮੁਕਾਬਲਿਆਂ ਦੀ ਤਿਆਰੀ ਕਰਨੀ ਹੈ ਪਰ ਇਸ ਲਈ ਨਾ ਤਾਂ ਉਨ੍ਹਾਂ ਕੋਲ ਖੁਸ਼ਪ੍ਰੀਤ ਨੂੰ ਦੇਣ ਲਈ ਚੰਗੀ ਡਾਈਟ ਹੈ ਅਤੇ ਨਾ ਹੀ ਟ੍ਰੇਨਿੰਗ ਸੈਂਟਰ।ਇਸ ਲਈ ਉਨ੍ਹਾਂ ਦਾ ਬੇਟਾ ਚਿੰਤਾ ਵਿਚ ਰਹਿੰਦਾ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਹੋਣਹਾਰ ਖੁਸ਼ਪ੍ਰੀਤ ਸਿੰਘ ਲਈ ਢੁਕਵੀਂ ਡਾਈਟ ਅਤੇ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹ ਖਿਡਾਰੀ ਓਲੰਪੀਅਨ ਤੱਕ ਪਹੁੰਚ ਕੇ ਦੇਸ਼ ਲਈ ਗੋਲਡ ਮੈਡਲ ਲਿਆ ਸਕੇ।

Leave a Reply

Your email address will not be published. Required fields are marked *