ਹਲਕਾ ਰਾਜਪੁਰਾ ਨੂੰ ਇੰਡਸਟਰੀਅਲ ਸਮਾਰਟ ਸਿਟੀ ਬਣਾਉਣ ਤੇ ਬੀਜੇਪੀ ਰਾਜਪੁਰਾ ਵਲੋ ਕੀਤਾ ਗਿਆ ਧਨਵਾਦ ਸਮਾਰੋਹ

ਇਹ ਪਰੋਜੈਕਟ 1367 ਕਰੋੜ ਦੀ ਲਾਗਤ ਨਾਲ ਬਣੇਗਾ ਜਿਸ ਵਿੱਚ ਤਕਰੀਬਨ 64000 ਲੋਕਾਂ ਨੂੰ ਮਿਲ਼ੇਗਾ ਰੋਜ਼ਗਾਰ

ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਦੀ ਟੀਮ ਵਲੋਂ ਸਾਬਕਾ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੂੰ ਕੀਤਾ ਗਿਆ ਸਨਮਾਨਿੱਤ

ਰਾਜਪੁਰਾ,02 ਸਤੰਬਰ(ਹਿਮਾਂਸ਼ੂ ਹੈਰੀ): ਹਲਕਾ ਰਾਜਪੁਰਾ ਵਿਖੇ ਭਾਜਪਾ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜਗਾ ਦੀ ਅਗਵਾਈ ‘ਚ ਸਾਬਕਾ ਮੈਬਰ ਪਾਰਲੀਮੈਂਟ ਹਲਕਾ ਪਟਿਆਲਾ ਪਰਨੀਤ ਕੌਰ ਦੇ ਯਤਨਾ ਸਦਕਾ ਕੇਂਦਰ ਸਰਕਾਰ ਵੱਲੋ ਰਾਜਪੁਰਾ ਸ਼ਹਿਰ ਅੰਦਰ ਇੰਡਸਟ੍ਰੀਅਲ ਸਮਾਰਟ ਸਿਟੀ ਵਜੋਂ ਚੋਣ ਕਰਨ ਦੀ ਖੁਸ਼ੀ ਵਿਚ ਸਨਮਾਨ ਸਮਾਗਮ ਰੱਖਿਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਉਤੇ ਸਾਬਕਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਪਹੁੰਚੇ ਤੇ ਉਨ੍ਹਾਂ ਨੂੰ ਭਾਜਪਾ ਹਾਲਕਾ ਇੰਚਾਰਜ ਜਗਦੀਸ ਜੱਗਾ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ, ਜਿਲ੍ਹਾ ਪਟਿਆਲਾ ਮਹਾਂਮੰਤਰੀ ਰੂਪਿੰਦਰ ਸਿੰਘ ਰੂਬੀ ਸੰਧੂ,ਜ਼ਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਐਡਵੋਕੇਟ ਇਕਬਾਲ ਕੰਬੋਜ਼, ਮੀਤ ਪ੍ਰਧਾਨ ਸ਼ਾਤੀ ਸਪਰਾ, ਜ਼ਿਲ੍ਹਾ ਕਿਸਾਨ ਮੋਰਚਾ ਪ੍ਰਧਾਨ ਦਲਬੀਰ ਸਿੰਘ ਭੰਗੂ, ਜ਼ਿਲ੍ਹਾ ਐਸਸੀ ਮੋਰਚਾ ਪ੍ਰਧਾਨ ਅਮਰਜੀਤ ਸਿੰਘ ਉਕਸੀ, ਐਡਵੋਕੇਟ ਨਰਿੰਦਰ ਪਟਿਆਲ, ਮੰਡਲ ਪ੍ਰਧਾਨ ਐਡਵੋਕੇਟ ਸੇਖਰ ਚੌਧਰੀ, ਜਿਲ੍ਹਾ ਮੀਤ ਪ੍ਰਧਾਨ ਸ਼ਾਤੀ ਸਪਰਾ ਸਮੇਤ ਮਹਿਲਾ ਆਗੂਆ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਸਾਬਕਾ ਐਮਪੀ ਪ੍ਰਨੀਤ ਕੌਰ ਨੇ ਕਿਹਾ ਕਿ ਲੋਕ ਸਭਾ ਚੋਣਾ ਤੋਂ ਪਹਿਲਾ ਮੈਨੀਫੈਸਟੋ ਬਣਾਉਣ ਤੋਂ ਇਲਾਵਾ ਕੇਦਰ ਸਰਕਾਰ ਨੂੰ ਮੰਗ ਰੱਖੀ ਗਈ ਸੀ ਕਿ ਰਾਜਪੁਰਾ ਸ਼ਹਿਰ ਨੂੰ ਇੰਡਸਟਰੀਜ਼ ਕਾਰੀਡੋਰ ਵਿਚ ਲਿਆ ਜਾਵੇ। ਜਿਸ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੇਸ਼ ਦੇ 12 ਸ਼ਹਿਰਾ ‘ਚੋਂ ਰਾਜਪੁਰਾ ਸ਼ਹਿਰ ਨੂੰ ਸਮਾਰਟ ਇੰਡਸਟਰੀਜ਼ ਦੇ ਲਈ ਚੋਣ ਕੀਤੀ ਗਈ ਹੈ ਤੇ ਇਸ 1100 ਏਕੜ ਜ਼ਮੀਨ ਵਿਚ 1367 ਕਰੋੜ ਰੁਪਏ ਦੀ ਲਾਗਤ ਨਾਲ ਇੰਡਸਟਰੀਜ਼ ਜ਼ੋਨ ਲੱਗ ਰਿਹਾ ਹੈ ਤੇ ਇਸ ਦੇ ਲਗਣ ਨਾਲ 64 ਹਜਾਰ ਵਿਅਕਤੀਆ ਲਈ ਰੁਜ਼ਗਾਰ ਦੇ ਰਸਤੇ ਖੁੱਲ੍ਹਣਗੇ। ਉਨ੍ਹਾ ਦਸਿਆ ਕਿ ਹੁਣ ਇਸ ਸਮਾਰਟ ਸਿਟੀ ਇੰਡਸਟ੍ਰੀਜ਼ ਵਿਚ ਵੱਡੇ ਵੱਡੇ ਉਦਯੋਗ ਲੱਗਣਗੇ ਅਤੇ ਇਲਾਕੇ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਇਡਸਟ੍ਰੀਜ਼ ਜ਼ੋਨ ਦੇ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ। ਇਸ ਮੌਕੇ ਭਾਜਪਾ ਹਲਕਾ ਇੰਚਾਰਜ ਜਗਦੀਸ਼ ਜੱਗਾ ਨੇ ਰਾਜਪੁਰਾ ਸ਼ਹਿਰ ਨੂੰ ਇੰਡਸਟ੍ਰੀਅਲ ਸਮਾਰਟ ਸਿਟੀ ਸ਼ਹਿਰ ਵਿਚ ਚੁਣੇ ਜਾਣ ‘ਤੇ ਪ੍ਰਧਾਨ ਮੰਤਰੀ ਮੋਦੀ ਤੇ ਸਾਬਕਾ ਮੈਬਰ ਪਰਨੀਤ ਕੌਰ ਦਾ ਧੰਨਵਾਦ ਕੀਤਾ ਜਿਨ੍ਹਾ ਨੇ ਰਾਜਪੁਰਾ ਸ਼ਹਿਰ ਨੂੰ ਇੰਨਾ ਵੱਡਾ ਤੋਹਫਾ ਦੇ ਕੇ ਸ਼ਹਿਰ ਦੀ ਤਰੱਕੀ ਦਾ ਰਾਹ ਖੋਲ੍ਹ ਦਿੱਤਾ ਹੈ।ਇਸ ਦੌਰਾਨ ਰਾਜਪੁਰਾ ਸ਼ਹਿਰ ਵਸਨੀਕਾ ਵੱਲੋਂ ਪ੍ਰਨੀਤ ਕੌਰ ਨੂੰ ਰਾਜਪੁਰਾ ਰੇਲਵੇ ਜੰਕਸ਼ਨ ‘ਤੇ ਤੇਜ਼ ਰਫਤਾਰ ਵਾਲੀਆ ਰੇਲ ਗੱਡੀਆ ਦੇ ਠਹਿਰਾਵ ਦੇ ਲਈ ਕੇਂਦਰੀ ਰੇਲ ਮੰਤਰੀ ਦੇ ਨਾ ਮੰਗ ਪੱਤਰ ਵੀ ਸੌਂਪਿਆ ਗਿਆ। ਅਖੀਰ ਸਾਬਕਾ ਐਮਪੀ ਪ੍ਰਨੀਤ ਕੌਰ ਨੂੰ ਗਰਮ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਕਿਸ਼ਨ ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ, ਤਰਲੋਕ ਚਾਵਲਾ, ਨਰਿੰਦਰ ਗਿੱਲ, ਗੀਤਾ ਸੇਤੀਆ, ਕਿਰਨ ਹੰਸ, ਆਸ਼ਾ ਸਹਿਜ਼ੜਾ, ਚਿੰਕੀ ਸਹਿਜੜਾ ਓਮ ਪ੍ਰਕਾਸ਼ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *