एसआई नरिंदर सिंह गिल को इंस्पेक्टर बनाया गया
SI Narinder Singh Gill promoted to Inspector

ਰਾਜਪੁਰਾ,03 ਮਾਰਚ(ਹਿਮਾਂਸ਼ੂ ਹੈਰੀ):ਥਾਣਾ ਸਿਟੀ ਰਾਜਪੁਰਾ ਵਿਖੇ ਤਾਇਨਾਤ ਐਸ.ਆਈ ਨਰਿੰਦਰ ਸਿੰਘ ਗਿੱਲ ਨੂੰ ਪੰਜਾਬ ਪੁਲਿਸ ਵਿਭਾਗ ਵੱਲੋਂ ਤਰੱਕੀ ਦੇ ਕੇ ਇੰਸਪੈਕਟਰ ਪਦ ਉਨਤ ਕਰ ਦਿੱਤਾ ਗਿਆ ਹੈ। ਜਿਸ ਤੇ ਐਸ.ਐਸ.ਪੀ ਪਟਿਆਲਾ (ਆਈਪੀਐਸ) ਵਰੁਣ ਸ਼ਰਮਾ ਅਤੇ ਐਸ.ਪੀ ਹੈਡਕੁਆਟਰ ਪਟਿਆਲਾ ਵੈਬਵ ਚੌਧਰੀ ਵੱਲੋਂ ਸਬ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਦੇ ਮੋਢਿਆਂ ਉੱਤੇ ਇੰਸਪੈਕਟਰ ਪਦ ਦੇ ਸਟਾਰ ਲਗਾਏ ਗਏ। ਇਸ ਮੌਕੇ ਪ੍ਰਮੋਟ ਹੋਏ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਵਲੋਂ ਪੁਲਿਸ ਵਿਭਾਗ ਵੱਲੋਂ ਦਿੱਤੀ ਗਈ ਤਰੱਕੀ ਬਦਲੇ ਖੁਸ਼ੀ ਪ੍ਰਗਟ ਕਰਦਿਆਂ ਹੋਇਆਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਪੁਲਿਸ ਵਿਭਾਗ ਵਿੱਚ ਪੂਰੀ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਆਪਣੀ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਅਤੇ ਅੱਗੇ ਵੀ ਨਿਭਾਉਂਦੇ ਰਹਿਣਗੇ। ਇਸ ਮੌਕੇ ਡੀ.ਐਸ.ਪੀ ਰਾਜਪੁਰਾ ਮਨਜੀਤ ਸਿੰਘ ਅਤੇ ਡੀ.ਐਸ.ਪੀ ਸਰਕਲ ਘਨੌਰ ਹਰਮਨਪ੍ਰੀਤ ਸਿੰਘ ਚੀਮਾ ਅਤੇ ਥਾਣਾ ਸਿਟੀ ਐਸ.ਐਚ.ਓ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਵੱਲੋਂ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਨੂੰ ਤਰੱਕੀ ਮਿਲਣ ਉੱਤੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਹ ਪਿਛਲੇ ਕਾਫੀ ਸਾਲਾਂ ਤੋਂ ਪੁਲਿਸ ਵਿਭਾਗ ਦੇ ਵਿੱਚ ਪੂਰੀ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ।ਫੋਟੋ ਕੈਪਸ਼ਨ: ਐਸ.ਆਈ ਨਰਿੰਦਰ ਸਿੰਘ ਦੇ ਮੋਢਿਆਂ ਉੱਤੇ ਇੰਸਪੈਕਟਰ ਪਦ ਤੇ ਸਟਾਰ ਲਗਾਉਂਦੇ ਹੋਏ ਐਸ.ਐਸਪੀ ਪਟਿਆਲਾ ਵਰੁਣ ਸ਼ਰਮਾ, ਐਸ.ਪੀ ਹੈਡਕੁਆਟਰ ਵੈਬਵ ਚੌਧਰੀ।
राजपुरा, 3 मार्च (हिमांशु हैरी): पुलिस स्टेशन सिटी राजपुरा में तैनात SI नरिंदर सिंह गिल को पंजाब पुलिस डिपार्टमेंट ने इंस्पेक्टर के पद पर प्रमोट किया है। जिस पर SSP पटियाला (IPS) वरुण शर्मा और SP हेडक्वार्टर पटियाला वेब चौधरी ने सब इंस्पेक्टर नरिंदर सिंह गिल के कंधों पर इंस्पेक्टर के स्टार लगाए। इस मौके पर प्रमोट हुए इंस्पेक्टर नरिंदर सिंह गिल ने पुलिस डिपार्टमेंट द्वारा दिए गए प्रमोशन पर खुशी और शुक्रिया जताया। उन्होंने कहा कि वह पूरी ईमानदारी और लगन से पुलिस डिपार्टमेंट की सेवा करते आ रहे हैं और आगे भी करते रहेंगे। इस मौके पर DSP राजपुरा मनजीत सिंह और DSP सर्कल घनौर हरमनप्रीत सिंह चीमा और पुलिस स्टेशन सिटी SHO इंस्पेक्टर गुरसेवक सिंह सिद्धू ने इंस्पेक्टर नरिंदर सिंह गिल को उनके प्रमोशन पर बधाई दी और कहा कि वह पिछले कई सालों से पुलिस डिपार्टमेंट में पूरी ईमानदारी और लगन से अपनी ड्यूटी निभा रहे हैं।फोटो कैप्शन: SSP पटियाला वरुण शर्मा, SP हेडक्वार्टर वेब चौधरी SI नरिंदर सिंह के कंधों पर इंस्पेक्टर का रैंक और स्टार लगाते हुए।
Rajpura, March 3 (Himanshu Harry): SI Narinder Singh Gill posted at Police Station City Rajpura has been promoted to the rank of Inspector by the Punjab Police Department. On which SSP Patiala (IPS) Varun Sharma and SP Headquarters Patiala Webb Chaudhary placed the stars of Inspector on the shoulders of Sub Inspector Narinder Singh Gill. On this occasion, Inspector Narinder Singh Gill, who was promoted, expressed his happiness and gratitude for the promotion given by the Police Department. He said that he has been serving the Police Department with complete honesty and dedication and will continue to do so. On this occasion, DSP Rajpura Manjit Singh and DSP Circle Ghanaur Harmanpreet Singh Cheema and Police Station City SHO Inspector Gursewak Singh Sidhu congratulated Inspector Narinder Singh Gill on his promotion and said that he has been performing his duty with complete honesty and dedication in the police department for the past many years.Photo Caption: SSP Patiala Varun Sharma, SP Headquarters Webb Chaudhary placing the rank of Inspector and star on the shoulders of SI Narinder Singh.