Bharat Vikas Parishad organized the 8th free medical check-up camp
ਰਾਜਪੁਰਾ,21 ਦਸੰਬਰ(ਐਚ.ਐਚ.ਸੇਤੀਆ):ਭਾਰਤ ਵਿਕਾਸ ਪਰਿਸ਼ਦ ਰਾਜਪੁਰਾ ਇਕਾਈ ਵੱਲੋਂ 8ਵਾ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਆਯੋਜਨ ਭਾਰਤ ਵਿਕਾਸ ਭਰੀਸ਼ਦ ਭਵਨ ਵਿੱਚ ਕੀਤਾ ਗਿਆ। ਜਿਸ ਵਿੱਚ ਲਗਭਗ 200 ਤੋਂ 250 ਮਰੀਜ਼ਾਂ ਨੇ ਆਪਣਾ ਮੁਫ਼ਤ ਚੈੱਕ ਅਪ ਕਰਵਾਇਆ ਅਤੇ ਪਰਿਸ਼ਦ ਵੱਲੋਂ ਮੁਫਤ ਦਵਾਈਆਂ ਵੀ ਦਿੱਤੀਆ ਗਇਆ। ਇਸ ਮੌਕੇ ਤੇ ਨਿਸ਼ਕਾਮ ਮੈਡੀਕਲ ਹੈਲਪਲਾਈਨ ਦੇ ਪ੍ਰਧਾਨ ਸੁਸ਼ਮਾ ਮੈਡਮ ਵੱਲੋਂ ਆਪਣੀ ਟੀਮ ਦੇ ਨਾਲ ਸੇਵਾਵਾਂ ਨਿਭਾਈਆਂ ਗਈਆਂ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੁਰਿੰਦਰ ਸੇਠੀ ਅਤੇ ਚੇਅਰਮੈਨ ਸੰਜੀਵ ਚੌਧਰੀ ਵੱਲੋਂ ਜਾਣਕਾਰੀ ਦਿੰਦੇ ਹੋ ਦੱਸਿਆ ਗਿਆ ਕਿ ਅੱਜ ਦੇ ਇਸ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕਲੱਬ ਦੇ ਵਰਿੰਦਰ ਸੇਤੀਆ ਦੇ ਜਨਮਦਿਨ ਦੇ ਉਪਲਕਸ਼ ਵਿੱਚ ਲਗਾਇਆ ਜਾ ਰਿਹਾ ਜਿਸ ਵੱਲੋਂ ਅੱਜ ਦਾ ਸਾਰਾ ਖਰਚਾ ਵਰਿੰਦਰ ਸੇਤੀਆ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕੀ ਅੱਜ ਦੇ ਇਸ ਕੈਂਪ ਵਿੱਚ ਇਸ ਹੱਡੀਆਂ,ਅੱਖਾਂ, ਸਕਿਨ ਦੇ ਨਾਲ ਕੰਨਾਂ ਦੇ ਡਾਕਟਰਾਂ ਵੱਲੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਵੱਲੋਂ ਸੁਰਿੰਦਰ ਸੇਠੀ ਵਲੋ ਜਾਣਕਾਰੀ ਦਿੱਤੀ ਗਈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਮਾਜਿਕ ਅਤੇ ਜਰੂਰਤਮੰਦ ਲੋਕਾਂ ਦੇ ਹਿੱਤ ਦੇ ਲਈ ਭਾਰਤ ਵਿਕਾਸ ਪਰਿਸ਼ਦ ਕੰਮ ਕਰ ਰਹੀ ਹੈ। ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਕੈਂਪ ਦੇ ਵਿੱਚ ਪਹੁੰਚ ਕੇ ਲੋਕ ਵੱਧ ਤੋਂ ਵੱਧ ਇਸ ਮੁਫਤ ਸੇਵਾ ਦਾ ਲਾਭ ਉਠਾਉਣ ਅਤੇ ਉਹਨਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਕੋਈ ਵੀ ਸਮਾਜ ਸੇਵੀ ਵਿਅਕਤੀ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤਾਂ ਕਿ ਲੋਕਾਂ ਦੀ ਸੇਵਾ ਕੀਤੀ ਜਾ ਸਕੇ।
Rajpura,2025 December 21 (H.H.Setia): The 8th medical check-up camp was organized by the Bharat Vikas Parishad Rajpura unit. This camp was organized at the Bharat Vikas Bharishad Bhawan. In which about 200 to 250 patients got their free check-up and the council also provided free medicines. On this occasion, the President of Nishkam Medical Helpline, Sushma Madam, along with her team, provided services. Giving information in this regard, the President of Bharat Vikas Parishad Surinder Sethi and Chairman Sanjeev Chaudhary informed that today’s medical check-up camp is being organized on the occasion of the birthday of the club’s Virendra Setia, who has borne all the expenses of today. They said that in today’s camp, along with bones, eyes, skin, ear doctors also provided their services. On this occasion, the club president Surinder Sethi informed that in the coming days, Bharat Vikas Parishad is working for the benefit of more social and needy people. He also appealed to the people that by reaching this camp, people should take maximum advantage of this free service and also told the people that if any social worker wants to join us, then he can contact us so that we can serve the people.