ਰੋਟਰੀ ਕਲੱਬ ਗ੍ਰੇਟਰ ਵਲੋ ਸਰਕਾਰੀ ਸਕੂਲ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ 

ਰਾਜਪੁਰਾ,27 ਅਕਤੂਬਰ (ਹਿਮਾਂਸ਼ੂ ਹੈਰੀ): ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ,ਮੋਹਿੰਦਰਗੰਜ ਰਾਜਪੁਰਾ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ।ਇਸ ਮੌਕੇ 25 ਪੌਦੇ ਫੁੱਲਦਾਰ, ਜੜੀ-ਬੂਟੀ ਵਾਲੇ ਰੁੱਖ ਸਜਾਵਟੀ ਸਕੂਲ ਦੇ ਪ੍ਰੰਗਣ ਵਿੱਚ ਲਗਾਏ ਗਏ। ਇਹ ਪ੍ਰੋਗਰਾਮ ਵਾਤਾਵਰਣ ਜਾਗਰੂਕਤਾ ਅਤੇ ਸਕੂਲ ਦੀ ਸੁੰਦਰਤਾ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਸੀ। ਇਸ ਮੌਕੇ ਡਾ.ਸੁਰਿੰਦਰ ਕੁਮਾਰ (ਪ੍ਰਧਾਨ),ਰੋਟੇਰੀਅਨ ਮਨੋਜ ਮੋਦੀ (ਸੈਕਟਰੀ),ਰੋਟੇਰੀਅਨ ਐਸ.ਪੀ.ਨੰਦਰਾਜੋਗ (ਖਜਾਂਚੀ),ਰੋਟੇਰੀਅਨ ਅਮਿਤ ਕੁਮਾਰ ਬਾਂਸਲ (ਪ੍ਰੋਜੈਕਟ ਚੇਅਰਮੈਨ), ਰੋਟੇਰੀਅਨ ਰਤਨ ਸ਼ਰਮਾ, ਐਡਵੋਕੇਟ ਇਸ਼ਵਰ ਲਾਲ ਅਤੇ ਰੋਟੇਰੀਅਨ ਓ.ਪੀ.ਆਰਿਆ ਹਾਜ਼ਰ ਸਨ। ਕਲੱਬ ਵੱਲੋਂ ਮੈਡਮ ਪ੍ਰਿੰਸੀਪਲ ਤੇ ਸਕੂਲ ਦੇ ਸਟਾਫ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਸੇਵਾ ਪ੍ਰੋਜੈਕਟ ਲਈ ਸਹਿਯੋਗ ਤੇ ਮੌਕਾ ਪ੍ਰਦਾਨ ਕੀਤਾ।

Leave a Reply

Your email address will not be published. Required fields are marked *