ਰਾਜਪੁਰਾ ਅਨਾਜ ਮੰਡੀ ਵਿਖੇ ਕਣਕ ਦੀ ਲਿਫਟਿੰਗ ਹੋਈ ਸ਼ੁਰੂ

राजपुरा अनाज मंडी में गेहूं का उठान शुरू

Wheat lifting begins at Rajpura Grain Market

ਰਾਜਪੁਰਾ,03 ਅਪ੍ਰੈਲ (ਹਿਮਾਂਸ਼ੂ ਹੈਰੀ): ਸਥਾਨਕ ਨਵੀਂ ਅਨਾਜ ਮੰਡੀ ਵਿਖੇ ਕਣਕ ਦੀ ਸਰਕਾਰੀ ਖਰੀਦ ਪ੍ਰਕਿਰਿਆ ਦੀ ਸ਼ੁਰੂਆਤ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਮਹਕਮਾ ਪਨਗਰੇਨ ਵੱਲੋ ਕਿਸਾਨ ਦੀ ਖਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਸ਼ੁਰੂ ਕਰਵਾ ਦਿੱਤੀ ਗਈ ਹੈ।ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਬੈਦਵਾਨ ਨੇ ਜਾਣਕਾਰੀ ਦਿੰਦਿਆ ਦਸਿਆ ਕਿ 1 ਅਪ੍ਰੈਲ ਤੋਂ ਰਾਜਪੁਰਾ ਦੀ ਅਨਾਜ ਮੰਡੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਵਾਤ ਹੋ ਚੁੱਕੀ ਹੈ ਉਸ ਦਿਨ ਪਕਿਸਾਨ ਪਿੰਡ ਰੰਗੀਆਂ ਦੇ ਕਿਸਾਨ ਸ਼ਰਨਜੀਤ ਸਿੰਘ ਦੀ ਖਰੀਦ ਕੀਤੀ ਕਣਕ ਦੀ ਪੇਮੰਟ ਉਸਦੇ ਖਾਤੇ ਵਿੱਚ ਪੈ ਗਈ ਹੈ ਅਤੇ ਅੱਜ ਲਿਫਟਿੰਗ ਵੀ ਹੋ ਚੁੱਕੀ ਹੈ ਓਹਨਾਂ ਦਸਿਆ ਕਿ ਕਿਸਾਨਾਂ ਦੀ ਫਸਲ ਦੀ ਖਰੀਦ ਸੁਚਾਰੂ ਢੰਗ ਨਾਲ ਕਰਨ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆੜਤੀ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਏ.ਐਫ.ਐਸ.ਓ ਨੇ ਕਿਹਾ ਕਿ ਅੱਜ ਪਨਗਰੇਨ ਵੱਲੋ ਕਣਕ ਦੀ ਲਿਫਟਿੰਗ ਸ਼ੁਰੂ ਕੀਤੀ ਗਈ ਹੈ ਅਤੇ ਅੱਗੇ ਵੀ ਇੰਝ ਹੀ ਖਰੀਦ ਕੀਤੀ ਗਈ ਕਣਕ ਦੀ ਪੇਮੈਂਟ ਕਿਸਾਨ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ ਅਤੇ ਲਿਫਟਿੰਗ ਵੀ ਜਲਦ ਕਰ ਦਿੱਤੀ ਜਾਵੇਗੀ।ਇਸ ਮੌਕੇ ਇੰਸਪੈਕਟਰ ਨਪਿੰਦਰ ਸਿੰਘ,ਜਸਵਿੰਦਰ ਸਿੰਘ,ਮਨੀਸ਼ ਜਿੰਦਲ,ਸੁਨੀਲ ਬਜਾਜ,ਜੋਨੀ,ਵਿਜੈ ਕਕੜ ਸਮੇਤ ਆੜਤੀ ਅਤੇ ਠੇਕੇਦਾਰ ਮੌਜੂਦ ਸਨ।

राजपुरा, 3 अप्रैल (हिमांशु हैरी): लोकल नई अनाज मंडी में गेहूं की सरकारी खरीद 1 अप्रैल से शुरू हो गई है और किसानों द्वारा खरीदे गए गेहूं की लिफ्टिंग डिपार्टमेंटल पनग्रेन ने शुरू कर दी है। इस मौके पर आढ़ती एसोसिएशन के प्रेसिडेंट सरदार दविंदर सिंह बैदवान ने बताया कि राजपुरा अनाज मंडी में 1 अप्रैल से गेहूं की सरकारी खरीद शुरू हो गई है। उस दिन पाकिस्तान के गांव रंगियां के किसान शरणजीत सिंह द्वारा खरीदे गए गेहूं की पेमेंट उनके अकाउंट में क्रेडिट कर दी गई है और आज लिफ्टिंग भी हो गई है। उन्होंने कहा कि किसानों की फसल को आसानी से खरीदने के लिए सभी इंतज़ाम किए गए हैं ताकि आढ़तियों और किसानों को किसी भी तरह की दिक्कत का सामना न करना पड़े। इस मौके पर AFSO ने कहा कि पनग्रेन द्वारा आज गेहूं की लिफ्टिंग शुरू कर दी गई है और आगे भी इस तरह से खरीदे गए गेहूं की पेमेंट किसानों के अकाउंट में क्रेडिट कर दी जाएगी और लिफ्टिंग भी जल्द ही कर दी जाएगी। इस मौके पर इंस्पेक्टर नपिंदर सिंह, जसविंदर सिंह, मनीष जिंदल, सुनील बजाज, जॉनी, विजय कक्कड़ समेत एजेंट और ठेकेदार मौजूद थे।

Rajpura, April 3 (Himanshu Harry): The government procurement process of wheat at the local new grain market has started from April 1 and the lifting of the wheat purchased by the farmers has been started by the departmental Pangrain. On this occasion, the president of the Aarthi Association, Sardar Davinder Singh Baidwan, informed that the government procurement of wheat has started from April 1 at the Rajpura grain market. On that day, the payment for the wheat purchased by Sharanjit Singh, a farmer from Pakisan village Rangian, has been credited to his account and the lifting has also been done today. He said that all arrangements have been made to purchase the farmers’ crops smoothly so that the Aarthi and the farmers do not have to face any kind of problem. On this occasion, the AFSO said that the lifting of wheat has started today by the Pangrain and in the future also the payment for the wheat purchased in this way will be credited to the farmer’s account and the lifting will also be done soon. On this occasion, the Inspector Napinder Singh, Jaswinder Singh, Manish Jindal, Sunil Bajaj, Johnny, Vijay Kakkar along with the agents and contractors were present.

Leave a Reply

Your email address will not be published. Required fields are marked *