वाटर सप्लाई सीवरमैन यूनियन राजपुरा आम आदमी पार्टी में शामिल हो गए, यूनियन के अध्यक्ष संजू प्रधान अपने साथियों के साथ AAP में शामिल हो गए।
Water Supply Sewermen Union Rajpura joined Aam Aadmi Party, Union President Sanju Pradhan along with his colleagues joined AAP.
ਵਿਧਾਇਕਾ ਨੀਨਾ ਮਿੱਤਲ ਨੇ ਵਰਕਰਾਂ ਨੂੰ ਪੂਰਾ ਮਾਣ-ਸਨਮਾਨ ਦੇਣ ਦਾ ਦਿੱਤਾ ਭਰੋਸਾ
विधायक नीना मित्तल ने कार्यकर्ताओं को पूरा सम्मान देने का भरोसा दिया
MLA Neena Mittal assures workers of full respect

ਰਾਜਪੁਰਾ,22 ਜਨਵਰੀ(ਹਿਮਾਂਸ਼ੂ ਹੈਰੀ);ਪੰਜਾਬ ਵਾਟਰ ਸਪਲਾਈ ਸੀਵਰਮੈਨ ਯੂਨੀਅਨ ਰਾਜਪੁਰਾ ਪੰਜਾਬ ਨੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ। ਅੱਜ ਯੂਨੀਅਨ ਦੇ ਪ੍ਰਧਾਨ ਸੰਜੂ ਪ੍ਰਧਾਨ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਆਪਣੇ ਦਰਜਨਾਂ ਸਾਥੀਆਂ ਸਮੇਤ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਯੂਨੀਅਨ ਪ੍ਰਧਾਨ ਸੰਜੂ ਪ੍ਰਧਾਨ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਹਰ ਵਰਕਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਸੂਬਾ ਸਰਕਾਰ ਨੂੰ ਪਹਿਲਾਂ ਵੀ ਮੰਗ ਭੇਜੀ ਗਈ ਹੈ ਅਤੇ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਇਸ ਮਸਲੇ ਨੂੰ ਮੁੜ ਉਠਾਇਆ ਜਾਵੇਗਾ ਤਾਂ ਜੋ ਸਾਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾ ਸਕੇ। ਇਸ ਮੌਕੇ ਸੰਜੂ ਪ੍ਰਧਾਨ ਨੇ ਕਿਹਾ ਕਿ ਉਹ ਵਿਧਾਇਕਾ ਨੀਨਾ ਮਿੱਤਲ ਦੀ ਹਲਕਾ ਰਾਜਪੁਰਾ ਲਈ ਕੀਤੀ ਜਾ ਰਹੀ ਸ਼ਾਨਦਾਰ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ ਅਤੇ ਸ਼ਹਿਰ ਵਿੱਚ ਵਿਕਾਸ ਕਾਰਜ ਜ਼ੋਰਾਂ ਨਾਲ ਚੱਲ ਰਹੇ ਹਨ ਅਤੇ ਲੋਕ ਮੈਡਮ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਪੂਰਾ ਸਮਰਥਨ ਦਿੱਤਾ ਜਾਵੇਗਾ। ਇਸ ਮੌਕੇ ਪਾਰਟੀ ਵੱਲੋਂ ਕੋਆਰਡੀਨੇਟਰ ਵਿਜੈ ਮੈਨਰੋ, ਸੀਨੀਅਰ ਆਗੂ ਅਜੈ ਮਿੱਤਲ, ਅਮਰਿੰਦਰ ਮੀਰੀ ਯੂਨੀਅਨ ਵੱਲੋਂ ਜਗਵਿੰਦਰ ਸਿੰਘ, ਕ੍ਰਿਸ਼ਨ ਲਾਲ, ਜਸਵੀਰ ਸਿੰਘ ਜੱਸੀ, ਵਰਿੰਦਰ ਸਿੰਘ, ਤੇਜਵਿੰਦਰ ਸਿੰਘ, ਦਲਵਿੰਦਰ ਸਿੰਘ, ਹਰਵਿੰਦਰ ਸਿੰਘ, ਹੈਪੀ, ਸੋਨੀ, ਬਾਬੂ, ਸਾਗਰ, ਹਰਦੀਪ, ਸੰਜੇ, ਜਤਿੰਦਰ ਸ਼ਰਮਾ, ਸੰਦੀਪ ਜੋਸ਼ੀ, ਅਮਰੀਕ ਸਿੰਘ, ਜਸਵਿੰਦਰ ਸਿੰਘ, ਗੁਰਜੰਟ, ਲਾਲੀ ਤੋਂ ਇਲਾਵਾ ਹੋਰ ਕੱਚੇ ਮੁਲਾਜ਼ਮ ਮੌਜੂਦ ਸਨ।
ਕੈਪਸ਼ਨ:- ਸੰਜੂ ਪ੍ਰਧਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਕੱਚੇ ਮੁਲਾਜ਼ਮਾਂ ਦਾ ਸਨਮਾਨ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ।
राजपुरा, 22 जनवरी (हिमांशु हैरी); पंजाब वाटर सप्लाई सीवरमैन यूनियन राजपुरा पंजाब ने आम आदमी पार्टी को सपोर्ट करने का ऐलान किया है। आज यूनियन के प्रेसिडेंट संजू प्रधान ने कांग्रेस पार्टी को अलविदा कहते हुए MLA नीना मित्तल की लीडरशिप में अपने दर्जनों साथियों के साथ आम आदमी पार्टी जॉइन कर ली। इस मौके पर MLA नीना मित्तल ने यूनियन प्रेसिडेंट संजू प्रधान और उनके साथियों का वेलकम किया और कहा कि पार्टी में शामिल होने वाले हर वर्कर को पूरा मान-सम्मान दिया जाएगा। उन्होंने कहा कि कच्चे कर्मचारियों को रेगुलर करने के लिए पहले भी राज्य सरकार को डिमांड भेजी गई है और आने वाले असेंबली सेशन में यह मुद्दा फिर से उठाया जाएगा ताकि सालों से काम कर रहे कर्मचारियों को रेगुलर किया जा सके। इस मौके पर संजू प्रधान ने कहा कि वह MLA नीना मित्तल की राजपुरा हलके के लिए शानदार परफॉर्मेंस से इंप्रेस होकर पार्टी में शामिल हुए हैं। उन्होंने कहा कि हर गांव और शहर में डेवलपमेंट का काम जोरों पर चल रहा है और लोग मैडम की परफॉर्मेंस से खुश हैं। उन्होंने कहा कि आने वाले असेंबली इलेक्शन में आम आदमी पार्टी को भारी बहुमत से जिताने के लिए पूरा सपोर्ट दिया जाएगा। इस मौके पर कोऑर्डिनेटर विजय मुनरो, सीनियर लीडर अजय मित्तल, जगविंदर सिंह, कृष्ण लाल, जसवीर सिंह जस्सी, वरिंदर सिंह, तेजविंदर सिंह, दलविंदर सिंह, हरविंदर सिंह, हैप्पी, सोनी, बाबू, सागर, हरदीप, संजय, जतिंदर शर्मा, संदीप जोशी, अमरीक सिंह, जसविंदर सिंह, गुरजंत, लाली और पार्टी से दूसरे कच्चे कर्मचारी मौजूद थे। कैप्शन:- MLA नीना मित्तल, संजू प्रधान की लीडरशिप में आम आदमी पार्टी में शामिल हुए कच्चे कर्मचारियों को सम्मानित करते हुए।
Rajpura, January 22 (Himanshu Harry); Punjab Water Supply Sewermen Union Rajpura Punjab has announced its support to the Aam Aadmi Party. Today, the union president Sanju Pradhan, bidding farewell to the Congress party, joined the Aam Aadmi Party under the leadership of MLA Neena Mittal along with dozens of his colleagues. On this occasion, MLA Neena Mittal welcomed the union president Sanju Pradhan and his colleagues and said that every worker who joined the party will be given full respect. He said that a demand has been sent to the state government earlier to regularize the raw employees and this issue will be raised again in the upcoming assembly session so that the employees who have been working for years can be regularized. On this occasion, Sanju Pradhan said that he has joined the party after being impressed by the excellent performance of MLA Neena Mittal for the Rajpura constituency. He said that development work is going on in full swing in every village and city and people are happy with the performance of the madam. He said that full support will be given to Aam Aadmi Party to win with a huge majority in the upcoming assembly elections. On this occasion, Coordinator Vijay Monroe, Senior Leader Ajay Mittal, Jagwinder Singh, Krishan Lal, Jasvir Singh Jassi, Varinder Singh, Tejwinder Singh, Dalwinder Singh, Harvinder Singh, Happy, Soni, Babu, Sagar, Hardeep, Sanjay, Jatinder Sharma, Sandeep Joshi, Amrik Singh, Jaswinder Singh, Gurjant, Lali and other raw employees were present from the party. Caption:- MLA Neena Mittal honoring the raw employees who joined the Aam Aadmi Party under the leadership of Sanju Pradhan.