विक्की घनौर ने सैकड़ों समर्थकों के साथ पटियाला में रैली को संबोधित करते हुए कहा कि 2027 में फिर से AAP की सरकार बनेगी।
Vicky Ghanaur, along with hundreds of supporters, responded to the rally in Patiala, saying that AAP government will be formed again in 2027.

ਪਟਿਆਲਾ/ਘਨੌਰ,06 ਅਪ੍ਰੈਲ (ਹਿਮਾਂਸ਼ੂ ਹੈਰੀ): ਪਟਿਆਲਾ ਦਿਹਾਤੀ ਦੀ ਅਨਾਜ ਮੰਡੀ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੋਈ ਵਿਸ਼ਾਲ ਰੈਲੀ ਵਿੱਚ ਹਲਕਾ ਘਨੌਰ ਤੋਂ ਸੀਨੀਅਰ ਆਗੂ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਸੈਂਕੜੇ ਵਰਕਰਾਂ ਅਤੇ ਸਮਰਥਕਾਂ ਦੇ ਵੱਡੇ ਕਾਫਲੇ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਆਮ ਆਦਮੀ ਪਾਰਟੀ ਸਪੋਰਟਸ ਵਿੰਗ ਦੇ ਪ੍ਰਧਾਨ ਵਿੱਕੀ ਘਨੌਰ ਨੇ ਪਾਰਟੀ ਦੀਆਂ ਨੀਤੀਆਂ ‘ਤੇ ਮੋਹਰ ਲਾਉਂਦਿਆਂ ਵਿਰੋਧੀਆਂ ਨੂੰ ਕਰੜੇ ਹੱਥੀਂ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਕੀ ਘਨੌਰ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਭਲਾਈ ਦੇ ਕੰਮਾਂ ਸਦਕੇ ਸੂਬੇ ਦੇ ਲੋਕ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ ਜਿਸ ਤਰ੍ਹਾਂ ਅੱਜ ਪੰਜਾਬ ਦਾ ਹਰ ਵਰਗ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹੈ, ਉਸ ਨੂੰ ਦੇਖਦਿਆਂ ਇਹ ਸਪੱਸ਼ਟ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਮੁੜ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਸੂਬੇ ਦੇ ਹਰ ਘਰ ਨੂੰ ਮੁਫਤ ਬਿਜਲੀ ਮਿਲ ਰਹੀ ਹੈ, ਜਿਸ ਨਾਲ ਆਮ ਜਨਤਾ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ।ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਖੇਤਾਂ ਲਈ ਪੂਰਾ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਦੇ ਸੁਹਿਰਦ ਯਤਨਾਂ ਸਦਕੇ ਨਹਿਰੀ ਪਾਣੀ ਦੀ ਵਰਤੋਂ ਵਧਣ ਨਾਲ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਪੱਧਰ ਮੁੜ ਉੱਚਾ ਹੋਣ ਲੱਗਾ ਹੈ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵੱਡੀ ਉਪਲਬਧੀ ਹੈ। ਵਿੱਕੀ ਘਨੌਰ ਨੇ ਅਖੀਰ ਵਿੱਚ ਕਿਹਾ ਕਿ ਹਲਕਾ ਘਨੌਰ ਦਾ ਬੱਚਾ-ਬੱਚਾ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੀਆਂ ਨੀਤੀਆਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਜਸਪਾਲ ਸ਼ਰਮਾ ਹਰਪਾਲਪੁਰ ,ਜੱਗੀ ਭੰਗੂ, ਕੁਲਦੀਪ ਸਿੰਘ ਅਜਰੌਰ, ਜਤਿੰਦਰ ਸਿੰਘ ਲੌਚਮਾ, ਪ੍ਰਨੀਤ ਸਿੰਘ ਕੁੱਥਾ ਖੇੜੀ, ਸੁਖਵਿੰਦਰ ਸਿੰਘ ਭੰਗੂ, ਗੁਰਮੇਲ ਸਿੰਘ ਜ਼ਿਲ੍ਹਾ ਪ੍ਰਸਿੱਧ ਮੈਂਬਰ ਹਰਪਾਲਪੁਰ, ਸੁੱਖੀ ਖੇੜੀ ਗੁਰਨਾ, ਸਾਬਕਾ ਸਰਪੰਚ ਤਾਰਾ ਸਿੰਘ ਖੇੜੀ ਗੁਰਨਾ, ਸਾਬਕਾ ਮੈਂਬਰ ਮਲਕੀਤ ਸਿੰਘ ਖੇੜੀ ਗੁਰਨਾ, ਲਖਵੀਰ ਸਿੰਘ ਘੜਾਮਾ ਕਲ੍ਹਾ, ਛਿੰਦੂ ਅਲੀ ਮਾਜ਼ਰਾ ਤੇ ਆਮ ਆਦਮੀ ਪਾਰਟੀ ਅਲੀ ਮਾਜ਼ਰਾ ਦੀ ਪੂਰੀ ਟੀਮ , ਅੰਤਰਰਾਸ਼ਟਰੀ ਕਬੱਡੀ ਖਿਡਾਰੀ ਟਿੰਕੂ ਘਨੌਰ ਤੇ ਉਸ ਦੀ ਟੀਮ, ਮਲਿੰਗਾ ਮਰਦਾਂਪੁਰ, ਸ਼ੰਮੀ ਮਰਦਾਂ ਪੁਰ, ਪਾਲ ਸਿੰਘ ਲੰਬੜਦਾਰ ਸੰਧਾਰਸੀ, ਰਵਿੰਦਰ ਸਿੰਘ ਮਹਿਮੂਦਪੁਰ,ਕਾਕਾ ਕਬੂਲਪੁਰ ਤੇ ਸਤਨਾਮ ਸਿੰਘ ਤੇ ਕਬੂਲਪੁਰ ਦੀ ਆਮ ਆਦਮੀ ਪਾਰਟੀ ਦੀ ਟੀਮ, ਬਲਿਹਾਰ ਭੂਰੀ ਮਾਜ਼ਰਾ, ਦੀਪਾ ਸੰਧਾਰਸੀ ਸਮੇਤ ਤੋਂ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
पटियाला/घनौर, 06 अप्रैल (हिमांशु हैरी): घनौर विधानसभा क्षेत्र के वरिष्ठ नेता और पंजाब हेल्थ सिस्टम कॉर्पोरेशन के वाइस चेयरमैन मनिंदरजीत सिंह विक्की घनौर ने सैकड़ों कार्यकर्ताओं और समर्थकों के बड़े काफिले के साथ पटियाला ग्रामीण की अनाज मंडी में मुख्यमंत्री भगवंत सिंह मान की बड़ी रैली में हिस्सा लिया। इस मौके पर पंजाब आम आदमी पार्टी स्पोर्ट्स विंग के अध्यक्ष विक्की घनौर ने पार्टी की नीतियों पर अपनी मुहर लगाई और विरोधियों पर कड़ा रुख अपनाया। पत्रकारों से बात करते हुए विक्की घनौर ने दावा किया कि मुख्यमंत्री भगवंत सिंह मान के नेतृत्व वाली पंजाब सरकार द्वारा किए जा रहे जनहित के कामों से राज्य के लोग बेहद खुश हैं। उन्होंने कहा कि आज जिस तरह से पंजाब का हर वर्ग सरकार के काम से खुश है, उससे साफ है कि आम आदमी पार्टी 2027 के विधानसभा चुनाव में भारी बहुमत के साथ फिर से सरकार बनाएगी। सरकार की उपलब्धियों का जिक्र करते हुए उन्होंने कहा कि आज राज्य के हर घर में मुफ्त बिजली मिल रही है, जिससे आम लोगों को बड़ी आर्थिक राहत मिली है। यह पहली बार है कि पंजाब के किसानों को उनके खेतों के लिए पूरा नहरी पानी दिया जा रहा है। मुख्यमंत्री की सच्ची कोशिशों की वजह से नहरी पानी का इस्तेमाल बढ़ने से पंजाब में ग्राउंडवाटर का गिरता हुआ लेवल फिर से बढ़ने लगा है, जो आने वाली पीढ़ियों के लिए एक बड़ी कामयाबी है। विक्की घनौर ने आखिर में कहा कि घनौर हलके के बच्चे आम आदमी पार्टी और भगवंत मान की नीतियों के साथ चट्टान की तरह खड़े हैं और आने वाले समय में पार्टी और मजबूत होगी। इस मौके पर जसपाल शर्मा हरपालपुर, जग्गी भंगू, कुलदीप सिंह अजरौर, जतिंदर सिंह लौछमा, परनीत सिंह कुठा खेरी, सुखविंदर सिंह भंगू, गुरमेल सिंह जिला प्रतिष्ठित सदस्य हरपालपुर, सुखी खेरी गुरना, पूर्व सरपंच तारा सिंह खेरी गुरना, पूर्व सदस्य मलकीत सिंह खेरी गुरना, लखवीर सिंह घरामा कला, चिंदू अली माजरा और आम आदमी पार्टी अली माजरा की पूरी टीम, इंटरनेशनल कबड्डी खिलाड़ी टिंकू घनौर और उनकी टीम, मलिंगा मेंदरपुर, शम्मी मेंदरपुर, पाल सिंह लंबरदार संधारसी, रविंदर सिंह महमूदपुर, काका कबूलपुर और सतनाम सिंह और आम आदमी पार्टी की कबूलपुर, बलिहार भूरी माजरा, दीपा संधारसी की टीम और बड़ी संख्या में कार्यकर्ता मौजूद थे।
Patiala/Ghanour, April 06 (Himanshu Harry): Senior leader from Ghanoor constituency and Vice Chairman of Punjab Health System Corporation Maninderjit Singh Vicky Ghanaur participated in the grand rally of Chief Minister Bhagwant Singh Mann at the Anaj Mandi in Patiala Rural along with a large convoy of hundreds of workers and supporters. On this occasion, Punjab Aam Aadmi Party Sports Wing President Vicky Ghanaur gave his stamp on the party’s policies and took a tough line on the opponents. Talking to reporters, Vicky Ghanaur claimed that the people of the state are extremely happy due to the public welfare works being done by the Punjab government led by Chief Minister Bhagwant Singh Mann. He said that the way every section of Punjab is satisfied with the work of the government today, it is clear that the Aam Aadmi Party will form the government again with a huge majority in the 2027 assembly elections. Mentioning the achievements of the government, he said that today every household in the state is getting free electricity, which has brought great economic relief to the common people. This is the first time that the farmers of Punjab are being provided with full canal water for their fields. Due to the sincere efforts of the Chief Minister, the declining level of groundwater in Punjab has started rising again with the increase in the use of canal water, which is a big achievement for the coming generations. Vicky Ghanaur finally said that the children of the Ghanaur constituency are standing like a rock with the policies of the Aam Aadmi Party and Bhagwant Mann and the party will be further strengthened in the coming times. On this occasion, Jaspal Sharma Harpalpur, Jaggi Bhangu, Kuldeep Singh Ajraur, Jatinder Singh Lauchma, Preneet Singh Kutha Kheri, Sukhwinder Singh Bhangu, Gurmail Singh District Eminent Member Harpalpur, Sukhi Kheri Gurna, Former Sarpanch Tara Singh Kheri Gurna, Former Member Malkit Singh Kheri Gurna, Lakhvir Singh Gharama Kala, Chindu Ali Majra and the entire team of Aam Aadmi Party Ali Majra, International Kabaddi Player Tinku Ghanaur and his team, Malinga Mendarpur, Shammi Mendarpur, Pal Singh Lambardar Sandharsi, Ravinder Singh Mahmudpur, Kaka Kabulpur and Satnam Singh and the Aam Aadmi Party team of Kabulpur, Balihar Bhuri Majra, Deepa Sandharsi and a large number of workers were present.