ट्रैफिक पुलिस ने TDI ग्रुप के साथ मिलकर दोपहिया वाहन चालकों को मुफ्त हेलमेट बांटे
Traffic Police in collaboration with TDI Group distributed free helmets to two-wheeler drivers
ਰਾਜਪੁਰਾ,16 ਜਨਵਰੀ(ਹਿਮਾਂਸ਼ੂ ਹੈਰੀ):ਟਰੈਫਿਕ ਪੁਲਿਸ ਅਤੇ ਸਾਂਝ ਕੇਂਦਰ ਰਾਜਪੁਰਾ ਅਤੇ ਟੀ ਡੀ ਆਈ ਕੰਪਨੀ ਦੇ ਸਹਿਯੋਗ ਦੇ ਨਾਲ ਸੜਕ ਸੁਰੱਖਿਆ ਮਹੀਨਾ ਇਕ ਜਨਵਰੀ 2026 ਤੋਂ 31 ਜਨਵਰੀ 2026 ਤੱਕ ਮਣਾਇਆ ਜਾ ਰਿਹਾ ਹੈ। ਇਸੀ ਦੇ ਤਹਿਤ ਹੀ ਅੱਜ ਰਾਜਪੁਰਾ ਦੇ ਫੁਵਾਰਾ ਚੌਕ ਉੱਤੇ ਅੱਜ ਲਗਭਗ 500 ਹੈਲਮਟ ਆਮ ਲੋਕਾਂ ਨੂੰ ਵੰਡੇ ਗਏ ਜਿਹੜੇ ਕਿ ਦੋ ਪਈਆ ਵਾਹਨ ਤੇ ਬਿਨਾਂ ਹੈਲਮਟ ਤੋਂ ਜਾ ਰਹੇ ਸੀ। ਟਰੈਫਿਕ ਇੰਚਾਰਜ ਗੁਰਬਚਨ ਸਿੰਘ ਟਰੈਫਿਕ ਮਾਰਸਲ ਜਿਲਾ ਪਟਿਆਲਾ ਦੀਪਕ ਚਾਵਲਾ ਅਤੇ ਸਾਂਝ ਕੇਂਦਰ ਦੇ ਰਾਜਪੁਰਾ ਦੇ ਮੁਖੀ ਭੁਪਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਸੜਕ ਸੁਰੱਖਿਆ ਮਹੀਨਾ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਹੇਠਾਂ ਮਨਾਇਆ ਜਾ ਰਿਹਾ ਜਿਸ ਵਿੱਚ ਟੀ ਡੀ ਆਈ ਕੰਪਨੀ ਸੌਰਵ ਦੀ ਅਗਵਾਈ ਵਿੱਚ ਇਹ ਹੈਲਮਟ ਵੰਡੇ ਜਾ ਰਹੇ ਹਨ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਦੋ ਪਈਆ ਵਾਹਨ ਹੈਲਮਟ ਤੋਂ ਬਿਨਾਂ ਨਾ ਚਲਾਓ ਟਰੈਫਿਕ ਮਾਰਸਲ ਅਤੇ ਟਰੈਫਿਕ ਇੰਚਾਰਜ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਟਰੈਫਿਕ ਨਿਯਮਾਂ ਦਾ ਪਾਲਨ ਕਰਦੇ ਹੋਏ ਸੜਕ ਤੇ ਚੱਲੋ ਹੈਲਮਟ ਪਾਓ ,ਸੀਟ ਬੈਲਟ ਲਗਾਓ ਅਤੇ ਆਪਣੀ ਗੱਡੀ ਨੂੰ ਸਹੀ ਜਗ੍ਹਾ ਤੇ ਪਾਰਕਿੰਗ ਕਰੋ ਤਾਂ ਕਿ ਕਿਸੀ ਨੂੰ ਵੀ ਕੋਈ ਕਿਸੀ ਵੀ ਤਰਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਮਨਾ ਨਾ ਕਰਨਾ ਪਵੇ ਇਸ ਮੌਕੇ ਤੇ ਸਾਂਝ ਕੇਂਦਰ ਤੇ ਇੰਚਾਰਜ ਭੁਪਿੰਦਰ ਸਿੰਘ ਟਰੈਫਿਕ ਮਾਰਸਲ ਜ਼ਿਲਾ ਪਟਿਆਲਾ ਦੀਪਕ ਚਾਵਲਾ ਟਰੈਫਿਕ ਇੰਚਾਰਜ ਰਾਜਪੁਰਾ ਗੁਰਬਚਨ ਸਿੰਘ ਅਤੇ ਉਨਾਂ ਦੀ ਟੀਮ ਸਮੇਤ ਟੀਟੀਆਈ ਦੇ ਸੌਰਵ ਬਸੀਨ ਅਤੇ ਉਨਾਂ ਦੀ ਟੀਮ ਹਾਜ਼ਰ ਰਹੀ ਤੇ ਇਸ ਹੈਲਮਟ ਵੰਡਣ ਦੇ ਉਪਰਾਲੇ ਨੂੰ ਨੇਪਰੇ ਚੜਾਇਆ।
राजपुरा, 16 जनवरी (हिमांशु हैरी): ट्रैफिक पुलिस और सांझ केंद्र राजपुरा और TDI कंपनी के सहयोग से 1 जनवरी 2026 से 31 जनवरी 2026 तक रोड सेफ्टी महीना मनाया जा रहा है। इसके तहत आज राजपुरा के फुवारा चौक पर आम लोगों को करीब 500 हेलमेट बांटे गए जो बिना हेलमेट के दोपहिया वाहन चला रहे थे। ट्रैफिक इंचार्ज गुरबचन सिंह ट्रैफिक मार्शल जिला पटियाला दीपक चावला और सांझ केंद्र राजपुरा हेड भूपिंदर सिंह ने मिलकर बताया कि यह रोड सेफ्टी महीना बड़े अधिकारियों की गाइडेंस में मनाया जा रहा है जिसमें TDI कंपनी सौरव की लीडरशिप में ये हेलमेट बांटे जा रहे हैं और लोगों को ट्रैफिक नियमों के बारे में अवेयर किया जा रहा है कि बिना हेलमेट के दोपहिया वाहन न चलाएं। ट्रैफिक मार्शल और ट्रैफिक इंचार्ज ने लोगों से अपील की कि वे ट्रैफिक नियमों को फॉलो करें और सड़क पर गाड़ी चलाएं, हेलमेट पहनें, सीट बेल्ट बांधें और अपनी गाड़ी सही जगह पर पार्क करें ताकि किसी को किसी तरह की प्रॉब्लम या परेशानी का सामना न करना पड़े। इस मौके पर सांझ केंद्र और इंचार्ज भूपिंदर सिंह ट्रैफिक मार्शल जिला पटियाला दीपक चावला ट्रैफिक इंचार्ज राजपुरा के साथ गुरबचन सिंह और उनकी टीम और TTI सौरव बेसिन और उनकी टीम मौजूद थी और उन्होंने ये हेलमेट बांटने का काम किया।
Rajpura, January 16 (Himanshu Harry): With the support of Traffic Police and Saanjh Kendra Rajpura and TDI Company, Road Safety Month is being celebrated from January 1, 2026 to January 31, 2026. Under this, today at Fuwara Chowk in Rajpura, about 500 helmets were distributed to the common people who were riding two-wheeled vehicles without helmets. Traffic Incharge Gurbachan Singh Traffic Marshal District Patiala Deepak Chawla and Saanjh Kendra Rajpura Head Bhupinder Singh jointly informed that this Road Safety Month is being celebrated under the guidance of higher authorities in which these helmets are being distributed under the leadership of TDI Company Saurav and people are being made aware about traffic rules that two-wheeled vehicles should not be driven without helmets. The Traffic Marshal and Traffic Incharge appealed to the people to follow the traffic rules and drive on the road, wear helmets, fasten seat belts and park their vehicles in the right place so that no one has to face any kind of problem or hassle. On this occasion, Saanjh Kendra and Incharge Bhupinder Singh Traffic Marshal District Patiala Deepak Chawla Traffic Incharge Rajpura along with Gurbachan Singh and his team along with TTI’s Saurav Basin and his team were present and carried out the initiative of distributing these helmets.