ਪਟੇਲ ਕਾਲਜ ਵਿੱਚ ਚਲ ਰਹੇ ਸੱਤ ਰੋਜਾ ਐਨ.ਐਸ.ਐਸ ਕੈਂਪ ਦੀ ਸ਼ਾਨਦਾਰ ਢੰਗ ਨਾਲ ਹੋਏ ਸਮਾਪਤੀ

पटेल कॉलेज में सात दिन का NSS कैंप शानदार तरीके से खत्म हुआ।

The seven-day NSS camp at Patel College concluded in a grand manner.

ਰਾਜਪੁਰਾ,29 ਜਨਵਰੀ(ਹਿਮਾਂਸ਼ੂ ਹੈਰੀ):ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿੱਚ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਗਾਂਧੀ ਅਤੇ ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾ.ਮਨਦੀਪ ਸਿੰਘ,ਡਾ.ਵੰਦਨਾ ਗੁਪਤਾ,ਪ੍ਰੋ.ਅਵਤਾਰ ਸਿੰਘ, ਡਾ.ਗਗਨਦੀਪ ਕੌਰ,ਪ੍ਰੋ.ਦਲਜੀਤ ਸਿੰਘ ਅਤੇ ਪ੍ਰੋ.ਨੰਦਿਤਾ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਸੱਤ ਰੋਜਾ ਐਨ.ਐਸ.ਐਸ ਕੈਂਪ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਇਸ ਸਮਾਪਤੀ ਸਮਾਰੋਹ ਵਿੱਚ ਪ੍ਰਿੰਸੀਪਲ ਡਾ.ਸੀ.ਪੀ. ਗਾਂਧੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋ.ਅਵਤਾਰ ਸਿੰਘ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਪ੍ਰੋਗਰਾਮ ਅਫਸਰ ਡਾ.ਮਨਦੀਪ ਸਿੰਘ ਨੇ ਦੱਸਿਆ ਕਿ 23 ਜਨਵਰੀ, 2026 ਤੋਂ 3 ਯੂਨਿਟਾਂ ਦਾ ਸੱਤ ਦਿਨਾਂ ਕੈਂਪ ਚੱਲ ਰਿਹਾ ਹੈ ਜਿਸ ਵਿੱਚ ਮੁੱਢਲੀ ਸਹਾਇਤਾ,ਟ੍ਰੈਫਿਕ,ਸਾਈਬਰ ਅਪਰਾਧ,ਨਸ਼ੇ,ਖੂਨਦਾਨ, ਆਫ਼ਤ ਪ੍ਰਬੰਧਨ,ਵਲੰਟੀਅਰਾਂ ਦੇ ਵੱਖ-ਵੱਖ ਮੁਕਾਬਲੇ,ਯੋਗਾ ਅਤੇ ਡਾਂਸ ਸੈਸ਼ਨ ਆਦਿ ਬਾਰੇ ਲੈਕਚਰ ਆਯੋਜਿਤ ਕੀਤੇ ਗਏ। ਇਸ ਤੋਂ ਬਾਅਦ ਮੁੱਖ ਮਹਿਮਾਨ ਨੇ ਕੈਂਪ ਪ੍ਰਬੰਧਕਾਂ ਨੂੰ ਸੱਤ ਦਿਨਾਂ ਕੈਂਪ ਨੂੰ ਸਫਲਤਾਪੂਰਵਕ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਟੇਲ ਕਾਲਜ ਦੇ ਐਨ.ਐਸ.ਐਸ. ਵਿਭਾਗ ਨੂੰ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਸਰਵੋਤਮ ਕਾਲਜ ਪੁਰਸਕਾਰ ਮਿਲ ਰਿਹਾ ਹੈ। ਇਸ ਤੋਂ ਇਲਾਵਾ,ਇੱਥੋਂ ਦੇ ਵਲੰਟੀਅਰ ਰਾਸ਼ਟਰੀ ਕੈਂਪਾਂ ਵਿੱਚ ਵੀ ਹਿੱਸਾ ਲੈ ਰਹੇ ਹਨ। ਉਨ੍ਹਾਂ ਵਲੰਟੀਅਰਾਂ ਨੂੰ ਅਨੁਸ਼ਾਸਿਤ ਰਹਿਣ ਅਤੇ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਲੰਟੀਅਰਾਂ ਵੱਲੋਂ ਕਵਿਤਾਵਾਂ, ਲੋਕ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਸੱਤ ਦਿਨਾਂ ਕੈਂਪ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ। ਸਨਪ੍ਰੀਤ ਸਿੰਘ, ਭਾਵਨਾ ਅਤੇ ਲਿਪਾਕਸ਼ੀ ਧੀਮਾਨ ਨੂੰ ਸਰਵੋਤਮ ਕੈਂਪਰ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਅਤੇ 150 ਵਲੰਟੀਅਰਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਡਾ. ਵੰਦਨਾ ਗੁਪਤਾ ਨੇ ਧੰਨਵਾਦ ਦੀ ਰਸਮ ਨਿਭਾਈ ਅਤੇ ਸੱਤ ਦਿਨਾਂ ਕੈਂਪ ਨੂੰ ਸਫਲ ਬਣਾਉਣ ਲਈ ਵਲੰਟੀਅਰਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ.ਐਸ.ਐਸ.ਰਾਣਾ,ਪ੍ਰੋ:ਤ੍ਰਿਸ਼ਰਨਦੀਪ ਸਿੰਘ ਗਰੇਵਾਲ, ਪ੍ਰੋ:ਸੰਦੀਪ ਸਿੰਘ,ਪ੍ਰੋ:ਸੰਦੀਪ ਕੌਰ,ਡਾ:ਸਵਰਨਜੀਤ ਕੌਰ,ਪ੍ਰੋ:ਸਤਵਿੰਦਰ ਕੌਰ,ਡਾ:ਪਵਨਦੀਪ ਕੌਰ,ਪ੍ਰੋ:ਦੀਪਿਕਾ ਕਥੂਰੀਆ,ਪ੍ਰੋ:ਦੀਪਿਕਾ ਰਾਣੀ,ਪ੍ਰੋ:ਸੰਦੀਪ ਕੁਮਾਰ,ਪ੍ਰੋ:ਭਾਵਨਾ, ਰੋਹਿਤ,ਮੈਡਮ ਮੰਜੂ ਬਾਲਾ ਹਰਪ੍ਰੀਤ ਸਿੰਘ ਕੋਚ ਹਾਜ਼ਰ ਸਨ।

राजपुरा, 29 जनवरी (हिमांशु हैरी): पटेल मेमोरियल नेशनल कॉलेज राजपुरा में प्रिंसिपल डॉ. चंद्र प्रकाश गांधी और NSS प्रोग्राम ऑफिसर डॉ. मंदीप सिंह, डॉ. वंदना गुप्ता, प्रो. अवतार सिंह, डॉ. गगनदीप कौर, प्रो. दलजीत सिंह और प्रो. नंदिता की लीडरशिप में लगाया जा रहा सात दिन का NSS कैंप शानदार तरीके से खत्म हुआ। प्रिंसिपल डॉ. सीपी गांधी ने क्लोजिंग सेरेमनी में चीफ गेस्ट के तौर पर शिरकत की। इस प्रोग्राम की शुरुआत में प्रो. अवतार सिंह ने सभी गेस्ट का वेलकम किया। प्रोग्राम ऑफिसर डॉ. मंदीप सिंह ने बताया कि 23 जनवरी 2026 से 3 यूनिट का सात दिन का कैंप चलाया जा रहा है, जिसमें फर्स्ट एड, ट्रैफिक, साइबर क्राइम, ड्रग्स, ब्लड डोनेशन, डिजास्टर मैनेजमेंट, वॉलंटियर्स के अलग-अलग कॉम्पिटिशन, योगा और डांस सेशन वगैरह पर लेक्चर ऑर्गनाइज किए गए। इसके बाद चीफ गेस्ट ने कैंप ऑर्गनाइजर को सात दिन का कैंप सक्सेसफुली कंडक्ट करने के लिए बधाई दी। उन्होंने बताया कि पटेल कॉलेज का NSS डिपार्टमेंट पिछले कई सालों से पंजाबी यूनिवर्सिटी से बेस्ट कॉलेज का अवॉर्ड ले रहा है। इसके अलावा यहां के वालंटियर नेशनल कैंप में भी हिस्सा ले रहे हैं। उन्होंने वालंटियरों को अनुशासन में रहकर समाज की सेवा करने के लिए प्रेरित किया। इस मौके पर वालंटियरों ने कविताएं, लोकगीत और सांस्कृतिक कार्यक्रम पेश किए। सात दिवसीय कैंप में अच्छा प्रदर्शन करने वाले वालंटियरों को सम्मानित किया गया। सनप्रीत सिंह, भावना और लिपाक्षी धीमान को बेस्ट कैंपर चुना गया और उन्हें मेडल देकर सम्मानित किया गया। इसके अलावा अलग-अलग मुकाबलों के विजेताओं और 150 वालंटियरों को मेडल देकर सम्मानित किया गया। डॉ. वंदना गुप्ता ने धन्यवाद प्रस्ताव रखा और सात दिवसीय कैंप को सफल बनाने के लिए वालंटियरों और टीचरों का धन्यवाद किया। इस मौके पर डॉ. एसएस राणा, प्रो. त्रिशरणदीप सिंह ग्रेवाल, प्रो. संदीप सिंह, प्रो. संदीप कौर, डॉ. स्वर्णजीत कौर, प्रो. सतविंदर कौर, डॉ. पवनदीप कौर, प्रो. दीपिका कथूरिया, प्रो. दीपिका रानी, ​​प्रो. संदीप कुमार, प्रो. भावना, रोहित, मैडम मंजू बाला हरप्रीत सिंह कोच मौजूद थे।

Rajpura, January 29 (Himanshu Harry): The seven-day NSS camp being organized at Patel Memorial National College Rajpura under the leadership of Principal Dr. Chandra Prakash Gandhi and NSS Program Officers Dr. Mandeep Singh, Dr. Vandana Gupta, Prof. Avtar Singh, Dr. Gagandeep Kaur, Prof. Daljit Singh and Prof. Nandita concluded in a grand manner. Principal Dr. CP Gandhi attended the closing ceremony as the chief guest. At the beginning of this program, Prof. Avtar Singh welcomed all the guests. Program Officer Dr. Mandeep Singh said that a seven-day camp of 3 units is being run from January 23, 2026 in which lectures were organized on first aid, traffic, cyber crime, drugs, blood donation, disaster management, various competitions of volunteers, yoga and dance sessions etc. After this, the chief guest congratulated the camp organizers for successfully conducting the seven-day camp. He said that the NSS department of Patel College has been receiving the Best College Award from Punjabi University for the last several years. Apart from this, the volunteers here are also participating in national camps. He motivated the volunteers to remain disciplined and serve the society. On this occasion, the volunteers presented poems, folk songs and cultural programs. The volunteers who performed well during the seven-day camp were honored. Sanpreet Singh, Bhavana and Lipakshi Dhiman were selected as the best campers and were honored with medals. Apart from this, the winners of various competitions and 150 volunteers were honored with medals. Dr. Vandana Gupta performed the vote of thanks and thanked the volunteers and teachers for making the seven-day camp a success. On this occasion, Dr. S.S. Rana, Prof. Trisharandeep Singh Grewal, Prof. Sandeep Singh, Prof. Sandeep Kaur, Dr. Swaranjit Kaur, Prof. Satwinder Kaur, Dr. Pawandeep Kaur, Prof. Deepika Kathuria, Prof. Deepika Rani, Prof. Sandeep Kumar, Prof. Bhavana, Rohit, Madam Manju Bala Harpreet Singh Koch were present.

Leave a Reply

Your email address will not be published. Required fields are marked *