
ਰਾਜਪੁਰਾ,18 ਅਗਸਤ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਵਿੱਚ ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ ਡਾ.ਮਨਦੀਪ ਸਿੰਘ,ਡਾ.ਵੰਦਨਾ ਗੁੱਪਤਾ,ਪ੍ਰੋ.ਅਵਤਾਰ ਸਿੰਘ, ਡਾ.ਗਗਨਦੀਪ ਕੌਰ, ਪ੍ਰੋ. ਦਲਜੀਤ ਸਿੰਘ ਅਤੇ ਪ੍ਰੋ.ਨੰਦਿਤਾ ਦੀ ਦੇਖ ਰੇਖ ਹੇਠ ਅਜਾਦੀ ਵਰ੍ਹੇਗੰਢ ਨੂੰ ਸਮਰਪਿਤ ਭਾਰਤ ਸਰਕਾਰ ਦੀ ਮੁਹਿੰਮ ਹਰ ਘਰ ਤਿਰੰਗਾ ਤਹਿਤ ਕਾਲਜ ਕੈਂਪਸ ਦੇ ਵਿਹੜੇ ਵਿੱਚ ਤਿਰੰਗਾ ਲਹਿਰਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ 15 ਅਗਸਤ ਨੂੰ ਭਾਰਤ ਦੇ ਹਰ ਘਰ ਵਿੱਚ, ਤਿਰੰਗੇ ਲਹਿਰਾ ਕੇ ਅਜ਼ਾਦੀ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ 79 ਵਾਂ ਅਜ਼ਾਦੀ ਦਿਵਸ ਮਨਾ ਰਿਹਾ ਹੈ ਅਤੇ ਇਹ ਅਜ਼ਾਦੀ ਬੜੀਆਂ ਸ਼ਹੀਦੀਆਂ ਤੋਂ ਬਾਅਦ ਪ੍ਰਾਪਤ ਹੋਈ ਹੈ ਜਿਸ ਵਿੱਚ ਵੱਡਾ ਹਿੱਸਾ ਪੰਜਾਬ ਦੇ ਲੋਕਾਂ ਦਾ ਰਿਹਾ ਹੈ। ਐਨ. ਐਸ. ਐਸ ਦੇ ਪ੍ਰੋਗਰਾਮ ਅਫਸਰਾਂ ਨੇ ਦੱਸਿਆ ਕਿ ਅਜਾਦੀ ਦਿਵਸ ਨਾਲ ਸਬੰਧਤ ਵਲੰਟੀਅਰ ਵੱਖੋ ਵੱਖਰੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਡਾ.ਗੁਰਜਿੰਦਰ ਸਿੰਘ,ਡਾ.ਹਰਿੰਦਰਪਾਲ ਕੌਰ, ਡਾ.ਐਸ.ਐਸ.ਰਾਣਾ,ਹਰਪ੍ਰੀਤ ਸਿੰਘ ਕੋਚ ਅਤੇ ਐਨ.ਐਸ. ਐਸ.ਦੇ ਲਗਭਗ ਸੌ ਵਲੰਟੀਅਰ ਸ਼ਾਮਿਲ ਸਨ।