समाज सेवी संस्था रोटरी क्लब ग्रेटर के अध्यक्ष डॉ सुरिंदर कुमार के नेतृत्व में 07 जरूरतमंद जोड़ों का विवाह संपन्न कराया गया।
The marriage of 07 needy couples was conducted under the leadership of Dr. Surinder Kumar, President of the social service organization Rotary Club Greater.
ਰਾਜਪੁਰਾ,05 ਅਪ੍ਰੈਲ(ਹਿਮਾਂਸ਼ੂ ਹੈਰੀ):ਇੱਥੋਂ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਗਰੇਟਰ ਦੇ ਪ੍ਰਧਾਨ ਡਾਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਵਿੱਚ 07 ਜਰੂਰਤਮੰਦ ਜੋੜੀਆਂ ਦਾ ਵਿਆਹ ਕੀਤਾ ਗਿਆ। ਇਸ ਮੌਕੇ ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਰੋਟਰੀ ਕਲੱਬ ਗਰੇਟਰ ਦੇ ਪ੍ਰਾਗਣ ਦੇ ਵਿੱਚ ਜਰੂਰਤਮੰਦ ਸੱਤ ਜੋੜਿਆਂ ਦਾ ਵਿਆਹ ਕਲੱਬ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ। ਜਿਸ ਦੇ ਵਿੱਚ ਅਰੁਣ ਕੁਮਾਰ ਬਾਨਕਾ ਵੱਲੋਂ ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਇਨਾਂ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਜਰੂਰਤਮੰਦ ਜੋੜੇ ਰਾਜਪੁਰਾ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਹਨ ਉਹਨਾਂ ਨੇ ਕਿਹਾ ਕਿ ਕਲੱਬ ਵੱਲੋਂ ਲਗਾਤਾਰ ਹੀ ਜਨ ਹਿੱਤ ਵਿੱਚ ਕੰਮ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਕਰਨਾ ਇਹ ਕਲੱਬ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਪ੍ਰੋਜੈਕਟ ਮੈਨੇਜਰ ਮਨੋਜ ਮੋਦੀ ਨੇ ਦੱਸਿਆ ਕਿ ਇਹ ਬਹੁਤ ਵੱਡੀ ਜਿੰਮੇਵਾਰੀ ਅਸੀਂ ਆਪ ਸਭ ਦੇ ਸਹਿਯੋਗ ਦੇ ਨਾਲ ਨਿਭਾ ਰਹੇ ਹਾਂ ਤੇ ਕਲੱਬ ਵੱਲੋਂ ਲਗਾਤਾਰ ਲੋਕ ਹਿੱਤ ਵਿੱਚ ਕੰਮ ਕੀਤੇ ਜਾ ਰਹੇ ਹਨ ਅਤੇ ਅੱਗੇ ਵੀ ਕਰਦੇ ਰਵਾਂਗੇ ਉਹਨਾਂ ਨੇ ਖਾਸ ਤੌਰ ਤੇ ਬਾਬਾ 9 ਗਜਾ ਪੀਰ ਕਮੇਟੀ ਫਰੀਦਪੁਰ ਦਾ ਧੰਨਵਾਦ ਕੀਤਾ। ਜਿੰਨਾ ਨੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦੇ ਕੇ ਪ੍ਰੋਗਰਾਮ ਨੂੰ ਸਫਲ ਕੀਤਾ। ਇਸ ਮੌਕੇ ਤੇ ਡਾਕਟਰ ਸੁਰਿੰਦਰ ਕੁਮਾਰ ਪ੍ਰਧਾਨ,ਮਨੋਜ ਮੋਦੀ ਸੈਕਟਰੀ ਅਤੇ ਪ੍ਰੋਜੈਕਟ ਮੈਨੇਜਰ, ਐਸ.ਪੀ ਨੰਦਰਾਯੋਗ,ਡਾਕਟਰ ਓਪੀ ਆਰਿਹਾ,ਜੋਤੀ ਪੁਰੀ ਕਰਨਜੀਤ ਸਿੰਘ ਰਾਜੀਵ ਗੋਇਲ, ਵਿਨੋਦ ਤਨੇਜਾ ਰੋਟਰੀ ਕਲੱਬ ਗਰੇਟਰ ਦੇ ਮੈਂਬਰ ਅਤੇ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਮੌਜੂਦ ਰਹੇ ਤੇ ਨਵੇਂ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ।
राजपुरा, 05 अप्रैल (हिमांशु हैरी): समाज सेवी संस्था रोटरी क्लब ग्रेटर के प्रेसिडेंट डॉ. सुरिंदर कुमार की लीडरशिप में 07 जरूरतमंद जोड़ों की शादी करवाई गई। इस मौके पर उन्होंने पत्रकारों से बात करते हुए कहा कि क्लब के सपोर्ट से रोटरी क्लब ग्रेटर के कैंपस में सात जरूरतमंद जोड़ों की शादी करवाई जा रही है। जिसमें अरुण कुमार बांका चीफ गेस्ट के तौर पर यहां पहुंचे और इन नए शादीशुदा जोड़ों को आशीर्वाद दिया। उन्होंने आगे बताया कि ये जरूरतमंद जोड़े राजपुरा और आस-पास के इलाकों से हैं। उन्होंने कहा कि क्लब लगातार पब्लिक इंटरेस्ट में काम कर रहा है। उन्होंने कहा कि जरूरतमंद परिवारों की मदद करना क्लब का मेन मकसद है। इस मौके पर प्रोजेक्ट मैनेजर मनोज मोदी ने कहा कि आप सभी के सपोर्ट से हम यह बहुत बड़ी जिम्मेदारी निभा रहे हैं और क्लब लगातार पब्लिक इंटरेस्ट में काम कर रहा है और आगे भी करता रहेगा। उन्होंने खास तौर पर बाबा 9 गजा पीर कमेटी फरीदपुर का शुक्रिया अदा किया। जिन्ना ने आज के प्रोग्राम में अपना खास योगदान देकर प्रोग्राम को सफल बनाया। इस अवसर पर अध्यक्ष डॉ. सुरिंदर कुमार, सचिव और परियोजना प्रबंधक मनोज मोदी, एस.पी. नंदरायग, डॉ. ओपी अरिहा, ज्योति पुरी करनजीत सिंह राजीव गोयल, रोटरी क्लब ग्रेटर के सदस्य विनोद तनेजा और कई अन्य गणमान्य व्यक्ति उपस्थित थे और उन्होंने नवविवाहित जोड़े को आशीर्वाद दिया।
Rajpura, April 05 (Himanshu Harry): Under the leadership of Dr. Surinder Kumar, President of the social service organization Rotary Club Greater, 07 needy couples were married. On this occasion, he said while talking to the journalists that the marriage of seven needy couples is being done in the premises of Rotary Club Greater with the support of the club. In which Arun Kumar Banka arrived here as the chief guest and blessed these newly married couples. He further informed that these needy couples are from Rajpura and nearby areas. He said that the club is continuously working in the public interest. He said that helping needy families is the main objective of the club. On this occasion, Project Manager Manoj Modi said that we are fulfilling this very big responsibility with the support of all of you and the club is continuously working in the public interest and will continue to do so. He especially thanked Baba 9 Gaja Peer Committee Faridpur. Jinnah made the program a success by giving his special contribution in today’s program. On this occasion, Dr. Surinder Kumar President, Manoj Modi Secretary and Project Manager, S.P. Nandrayog, Dr. OP Ariha, Jyoti Puri Karanjit Singh Rajiv Goyal, Vinod Taneja, member of Rotary Club Greater and many other dignitaries were present and blessed the newlyweds.