The birth anniversary of Shri Khatu Sham Ji was celebrated with great devotion and enthusiasm in Rajpura Town.

ਰਾਜਪੁਰਾ,04 ਨਵੰਬਰ (ਹਿਮਾਂਸ਼ੂ ਹੈਰੀ): ਰਾਜਪੁਰਾ ਦੇ ਲੋਕਾਂ ਨੂੰ ਅੱਜ ਖਾਟੂ ਸ਼ਾਮ ਬਾਬਾ ਵੱਲੋਂ ਆਪਣੇ ਜਨਮ ਦਿਨ ਉੱਤੇ ਇੱਕ ਵਿਸ਼ੇਸ਼ ਤੋਹਫਾ ਦਿੰਦੇ ਹੋਏ ਅਸ਼ੀਰਵਾਦ ਦਿੱਤਾ ਤੇ ਆਪਣੇ ਨਵੇਂ ਮੰਦਰ ਵਿੱਚ ਆਣ ਬਿਰਾਜੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਖਾਟੂ ਸ਼ਾਮ ਸੇਵਾ ਸਮਿਤੀ ਦੇ ਪ੍ਰਧਾਨ ਮਹਿੰਦਰ ਸਮੀ ਅਤੇ ਦਿਨੇਸ਼ ਮਹਿਤਾ ਵੱਲੋਂ ਦੱਸਿਆ ਗਿਆ ਕੀ ਅੱਜ ਖਾਟੂ ਸ਼ਾਮ ਬਾਬਾ ਦੇ ਜਨਮ ਉਤਸਵ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਣਿਆ ਆ ਰਿਹਾ ਖਾਟੂ ਸ਼ਾਮ ਮੰਦਿਰ ਵਿੱਚ ਪੂਰੇ ਸ਼ਰਧਾ ਭਾਵ ਪ੍ਰਾਣ ਪ੍ਰਤਿਸ਼ਠਾ ਤੇ ਮੰਤਰੋ ਉਚਾਰਨ ਦੇ ਨਾਲ ਖਾਟੂ ਸ਼ਾਮ ਬਾਬਾ ਦਾ ਸਰੂਪ ਇਥੇ ਸੁਸ਼ੋਭਿਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸ਼ਿਵ ਪਰਿਵਾਰ ,ਰਾਧਾ ਮਾਧਵ ਅਤੇ ਸ੍ਰੀ ਬਾਲਾ ਜੀ ਦੇ ਸੁੰਦਰ ਰੂਪ ਸ਼ਿਸ਼ੋਬਿਤ ਕੀਤੇ ਗਏ ਉਹਨਾਂ ਨੇ ਅੱਗੇ ਦੱਸਿਆ ਕਿ ਅੱਜ ਖਾਟੂ ਸ਼ਾਮ ਬਾਬਾ ਦਾ ਜਨਮ ਉਤਸਵ ਪੂਰੇ ਦੇਸ਼ ਭਰ ਦੇ ਨਾਲ ਰਾਜਪੁਰਾ ਦੇ ਵਿੱਚ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ ਆਈ ਹੋਈ ਸੰਗਤ ਦਾ ਉਤਸਾਹ ਤੇ ਸ਼ਰਧਾ ਵੇਖਣ ਲਾਇਕ ਹੈ ਪਿਛਲੇ ਚਾਰ ਦਿਨਾਂ ਤੋਂ ਚੱਲਿਆ ਆ ਰਿਹਾ ਪ੍ਰਾਣ ਪ੍ਰਤਿਸ਼ਠਾ ,ਮੰਤਰੋ ਉਚਾਰਨ ਅਤੇ 56 ਭੋਗ ਦਾ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਅੱਜ ਦੇ ਦਿਨ ਬਾਬਾ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਬਾਬਾ ਦਾ ਅਸ਼ੀਰਵਾਦ ਲਿੱਤਾ ਅਤੇ ਬਾਬਾ ਦੇ ਜਨਮਦਿਨ ਦਾ ਕੇਕ ਕੱਟਿਆ ਗਿਆ ਤੇ ਪੂਰੀ ਸੰਗਤ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਇਆ ਗਿਆ। ਇਸ ਦੌਰਾਨ ਜੈਪੁਰ ਤੋਂ ਵਿਸ਼ੇਸ਼ ਤੌਰ ਤੇ ਸੰਕੀਰਤਨ ਲਈ ਵਿਸ਼ੇਸ਼ ਕਲਾਕਾਰ ਪਹੁੰਚੇ ਅਤੇ ਸਾਰੀ ਰਾਤ ਬਾਬਾ ਦਾ ਗੁਣਗਾਨ ਕੀਤਾ ਇਸ ਮੌਕੇ ਤੇ ਖਾਟੂ ਸ਼ਾਮ ਸੇਵਾ ਸਮਿਤੀ ਦੇ ਪ੍ਰਧਾਨ ਮਹਿੰਦਰ ਸੰਮੀ ਦਿਨੇਸ਼ ਮਹਿਤਾ ਅਨਿਲ ਟੰਨੀ, ਅਭਿਸ਼ੇਕ,ਧਰਮਪਾਲ, ਕਵੱਲ ਨਾਗਪਾਲ, ਭਵਿਸ਼ ਕੁਮਾਰ, ਸੰਜੇ ਸਿੰਧੀ,ਪੁਲਕਿਤ ਸਿੰਧੀ ਅਤੇ ਸਮਿਤੀ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਬਾਬਾ ਦੇ ਦਰਬਾਰ ਵਿੱਚ ਹਾਜ਼ਰੀ ਲਗਾਈ।