ਐਸ.ਆਈ ਜੈਦੀਪ ਸ਼ਰਮਾ ਨੇ ਥਾਣਾ ਖੇੜੀ ਗੰਡੀਆ ਦੇ ਮੁੱਖ ਅਫਸਰ ਵਜੋਂ ਸੰਭਾਲਿਆ ਚਾਰਜ

SI Jaideep Sharma takes charge as the Chief Officer of Police Station Kheri Gandia

ਰਾਜਪੁਰਾ,13 ਨਵੰਬਰ (ਹਿਮਾਂਸ਼ੂ ਹੈਰੀ): ਜ਼ਿਲਾ ਪਟਿਆਲਾ ਵਿੱਚ ਥਾਣੇ ਦੇ ਮੁੱਖ ਅਫਸਰ ਅਤੇ ਚੌਂਕੀ ਇੰਚਾਰਜਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ ਇਹਨਾਂ ਵਿੱਚੋਂ ਥਾਣਾ ਖੇੜੀ ਗੰਡੀਆ ਦੇ ਮੁੱਖ ਅਫਸਰ ਐਸ.ਆਈ ਜੈਦੀਪ ਸ਼ਰਮਾ ਜੈਦੀਪ ਸ਼ਰਮਾ ਜੋ ਕਿ ਬਹਾਦਰਗੜ੍ਹ ਚੌਂਕੀ ਇੰਚਾਰਜ ਸੀ ਇਹਨਾਂ ਨੂੰ ਨਵੇਂ ਹੁਕਮਾਂ ਵਿਚ ਥਾਣਾ ਖੇੜੀ ਗੰਡੀਆ ਦੇ ਮੁੱਖ ਅਫਸਰ ਵੱਜੋ ਚਾਰਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਐਸ.ਆਈ ਜੈਦੀਪ ਸ਼ਰਮਾ ਰਾਜਪੁਰਾ ਕਸਤੂਰਬਾ ਚੌਂਕੀ ਇੰਚਾਰਜ ਅਤੇ ਥਾਣਾ ਬਲਬੇੜਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਨਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆ ਬਹਾਦਰਗੜ੍ਹ ਚੌਂਕੀ ਵਿੱਚ ਵੀ ਕਾਫੀ ਸਮਾਂ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਥਾਣਾ ਖੇੜੀ ਗੰਡੀਆ ਦੇ ਮੁੱਖ ਅਫਸਰ ਵਜੋਂ ਤੈਨਾਤ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਪਹਿਲੇ ਵਾਲੇ ਅਫਸਰਾਂ ਵੱਲੋਂ ਵੀ ਵਧੀਆ ਕੰਮ ਕੀਤਾ ਜਾ ਰਿਹਾ ਸੀ ਤੇ ਹੁਣ ਵੀ ਥਾਣਾ ਖੇੜੀ ਗੰਡੀਆ ਵਿੱਚ ਵਧਿਆ ਹੀ ਕੰਮ ਹੋਏਗਾ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ।ਉਹਨਾਂ ਨੇ ਸ਼ਰਾਰਤੀ ਅੰਸਰਾਂ ਨੂੰ ਚੇਤਾਵਨੀ ਦਿੱਤੀ ਕਿ ਤੁਹਾਡੀ ਹਰੇਕ ਕੰਮ ਉੱਤੇ ਬਾਜ ਵਰਗੀ ਨਿਗਾਹ ਰੱਖੀ ਜਾਵੇਗੀ ਇਸ ਲਈ ਕੋਈ ਵੀ ਇਦਾਂ ਦਾ ਕੰਮ ਨਾ ਕੀਤਾ ਜਾਵੇ ਜੋ ਲਾ ਐਂਡ ਆਰਡਰ ਦੀ ਵਿਵਸਥਾ ਨੂੰ ਨੁਕਸਾਨ ਪਹੁੰਚਾਵੇ ….  

ਫੋਟੋ ਕੈਪਸ਼ਨ 

ਥਾਣਾ ਖੇੜੀ ਗੰਡੀਆ ਦੇ ਮੁੱਖ ਅਫਸਰ ਐਸ.ਆਈ ਜੈਦੀਪ ਸ਼ਰਮਾ

Leave a Reply

Your email address will not be published. Required fields are marked *