
ਰਾਜਪੁਰਾ,22 ਨਵੰਬਰ (ਐਚ.ਐਚ.ਸੇਤੀਆ):ਸ਼੍ਰੀ ਸੱਤਯ ਸਾਈਂ ਸੇਵਾ ਉਗਰਾਈਨੇਸ਼ਨ ਰਾਜਪੁਰਾ ਵਲੋ ਪ੍ਰਧਾਨ ਇੰਜ.ਮਨੋਜ ਮੋਦੀ ਦੀ ਅਗਵਾਈ ਹੇਠ ਸ਼੍ਰੀ ਸੱਤਯ ਸਾਈਂ ਬਾਬਾ ਦਾ 100ਵਾਂ ਜਨਮਦਿਨ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਸੰਸਥਾ ਵਲੋ ਸਰਕਾਰੀ ਐਲੀਮਂਟਰੀ ਐਨ.ਟੀ.ਸੀ 2 ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਜਪੁਰਾ ਸ਼ਹੀਰ ਮਹਿੰਦਰ ਗੰਜ ਵਿਖੇ ਕੇਕ ਕਟ ਕੇ ਅਤੇ ਬਚਿਆ ਵਿੱਚ ਫਰੂਟ ਵੰਡ ਕੇ ਮਨਾਇਆ ਗਿਆ ਅਤੇ ਇਸ ਮੌਕੇ ਤੇ ਡਰਾਇੰਗ ਕੰਪੀਟੀਸ਼ਨ ਵੀ ਰੱਖਿਆ ਗਿਆ ਤੇ ਸੰਸਥਾ ਵਲੋ ਜੇਤੂ ਬਚਿਆ ਨੂੰ ਗਿਫ਼ਟ ਵੀ ਦਿੱਤੇ ਗਏ ਤੇ ਬੱਚਿਆ ਵਲੋ ਕਵਿਤਾਵਾਂ,ਕਹਾਣੀਆ ਅਤੇ ਡਾਂਸ ਵੀ ਕਿੱਤਾ ਗਿਆ।ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨੋਜ ਮੋਦੀ ਵਲੋ ਸ਼੍ਰੀ ਸੱਤਯ ਸਾਈਂ ਬਾਬਾ ਦੀ ਜੀਵਨੀ ਬਾਰੇ ਦਸਿਆ ਅਤੇ ਬਾਬਾ ਬੱਚਿਆ ਨੂੰ ਕਿੰਨਾ ਪਿਆਰ ਕਰਦੇ ਸੀ ਤੇ ਉਹਨਾਂ ਨੂੰ ਐਜੂਕੇਸ਼ਨ ਨਾਲ ਵੀ ਕਿੰਨਾ ਪਿਆਰ ਸੀ।ਇਸ ਮੌਕੇ ਜਯੋਤੀ ਪੂਰੀ,ਕੇ.ਸੀ.ਚੁਗ,ਪਰਵੀਨ ਕੁਮਾਰ,ਸੁਰਜੀਤ ਵਰਮਾ,ਲਵਲੇਸ ਛਾਬੜਾ,ਚਰਨਜੀਤ ਅਤੇ ਸਮੂਹ ਸੰਗਤ ਮੌਜੂਦ ਸਨ।