Shivalik Convent School Banur's annual event "Canvas 2025" was organized

ਰਾਜਪੁਰਾ/ਬਨੂੰੜ, 30 ਨਵੰਬਰ(ਹਿਮਾਂਸ਼ੂ ਹੈਰੀ):ਸ਼ਿਵਾਲਿਕ ਕਾਨਵੈਂਟ ਸਕੂਲ ਬਨੂੰੜ ਵੱਲੋਂ ਸਾਲਾਨਾ ਸਮਾਰੋਹ “ਕੈਨਵਸ 2025” ਬਹੁਤ ਹੀ ਉਤਸ਼ਾਹ ਅਤੇ ਉਤਸਵਮਈ ਮਾਹੌਲ ਵਿੱਚ ਮਨਾਇਆ ਗਿਆ। ਇਸ ਸਮਾਗਮ ਦੇ ਚੀਫ ਗੈਸਟ ਸਰਦਾਰ ਬਲਤੇਜ ਸਿੰਘ ਪੰਨੂ ਜੀ ਸਨ ਅਤੇ ਗੈਸਟ ਆਫ ਇਮੀਨੇਨਸ ਸਰਦਾਰ ਬਿਕਰਮਜੀਤ ਪਾਸੀ ਨੇ ਆਪਣੀ ਖ਼ਾਸ ਹਾਜ਼ਰੀ ਭਰਪੂਰ ਢੰਗ ਨਾਲ ਦਰਜ ਕਰਵਾਈ। ਕਾਰਜਕ੍ਰਮ ਦੀ ਸ਼ੁਰੂਆਤ ਗਤਕੇ ਦੇ ਪ੍ਰਦਰਸ਼ਨ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਗਿੱਧਾ ਨੂੰ ਸ਼ੋਸਟਾਪਰ ਤੌਰ ’ਤੇ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ, ਹਨੁਮਾਨ ਚਾਲੀਸਾ, ਓਪਰੇਸ਼ਨ ਸੰਦੂਰ, ਭੰਗੜਾ, ਰਾਜਸਥਾਨੀ ਨ੍ਰਿਤਯ ਅਤੇ ਹੋਰ ਕਈ ਮਨਮੋਹਕ ਆਈਟਮਾਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਕੂਲ ਦੀ ਮਾਣਯੋਗ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਚੀਨੂ ਸ਼ਰਮਾ ਜੀ ਨੇ ਸਾਲਾਨਾ ਰਿਪੋਰਟ ਪੜ੍ਹ ਕੇ ਸਕੂਲ ਦੀਆਂ ਉਪਲਬਧੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਚੀਫ ਗੈਸਟ ਬਲਤੇਜ ਸਿੰਘ ਪੰਨੂ ਜੀ, ਚੇਅਰਮੈਨ ਸ੍ਰੀ ਰਮੇਸ਼ ਭਰਦਵਾਜ ਅਤੇ ਮਿਸ ਚਿਨੂ ਸ਼ਰਮਾ ਜੀ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਭੇਂਟ ਕੀਤੇ ਗਏ। ਆਪਣੇ ਸੰਬੋਧਨ ਦੌਰਾਨ ਸਰਦਾਰ ਬਲਤੇਜ ਸਿੰਘ ਪੰਨੂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ “ਗੁਰੂਆਂ ਦੀ ਇੱਜ਼ਤ ਕਰਨਾ ਜੀਵਨ ਦਾ ਸਭ ਤੋਂ ਵੱਡਾ ਗੁਣ ਹੈ। ਅਧਿਆਪਕਾਂ ਦਾ ਸਤਿਕਾਰ ਕਰੋ, ਕਿਉਂਕਿ ਉਹੀ ਬੱਚਿਆਂ ਦੇ ਭਵਿੱਖ ਦੀ ਨੀਂਹ ਰੱਖਦੇ ਹਨ। ਇਸ ਸਮਾਗਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਪ੍ਰੋਗ੍ਰਾਮ ਦੀ ਸਫ਼ਲਤਾ ਲਈ ਸਕੂਲ ਪ੍ਰਬੰਧਨ, ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਯੋਗਦਾਨ ਦਿੱਤਾ ਗਿਆ।