ਪੰਜਾਬ ਭਾਜਪਾ ਦੇ ਸੀਨੀਅਰ ਆਗੂ ਡਾਕਟਰ ਸੰਜੀਵ ਚੌਧਰੀ ਨੇ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਨਿਤਿਨ ਨਬੀਨ ਨੂੰ ਦਿੱਤੀਆ ਮੁਬਾਰਕਾਂ

Senior Punjab BJP leader Dr. Sanjeev Chaudhary congratulated the newly elected BJP President Nitin Nabin.

ਚੰਡੀਗੜ/ਮੋਹਾਲੀ,24 ਦਸੰਬਰ(ਐਚ.ਐਚ.ਸੇਤੀਆ):ਬੀਤੇ ਕੁਝ ਸਮੇਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਦੇ ਕੌਮੀ ਵਰਕਿੰਗ ਪ੍ਰਧਾਨ ਵਜੋਂ ਨਿਤਿਨ ਨਬੀਨ ਨੂੰ ਜਿੰਮੇਵਾਰੀ ਦਿੱਤੀ ਗਈ ਸੀ। ਜਿਸ ਸਬੰਧ ਦੇ ਵਿੱਚ ਭਾਜਪਾ ਪੰਜਾਬ ਦੇ ਕਾਰਜਕਾਰਨੀ ਅਤੇ ਸੀਨੀਅਰ ਆਗੂ ਡਾਕਟਰ ਸੰਜੀਵ ਚੌਧਰੀ ਵਿਸ਼ੇਸ਼ ਤੌਰ ਤੇ ਨਿਤਿਨ ਨਵੀਨ ਨੂੰ ਮਿਲੇ ਅਤੇ ਉਹਨਾਂ ਨੂੰ ਭਾਜਪਾ ਦੇ ਪ੍ਰਧਾਨ ਵਜੋਂ ਚੁਣੇ ਜਾਣ ਤੇ ਉਨਾਂ ਨੂੰ ਫੁੱਲਾਂ ਦਾ ਬੁਕਾ ਦੇ ਕੇ ਮੁਬਾਰਕਾ ਦਿੱਤੀਆਂ ਅਤੇ ਉਹਨਾਂ ਨਾਲ ਪੰਜਾਬ ਦੀ ਮੌਜੂਦਾ ਰਜਨੀਤਿਕ ਸਥਿਤੀ ਤੇ ਵਿਚਾਰ ਵਿਟਾਂਦਰਾ ਵੀ ਕੀਤਾ। ਇਸ ਮੌਕੇ ਉਨਾਂ ਨੇ ਪੰਜਾਬ ਦੀ ਮੌਜੂਦਾ ਲਾ ਐਂਡ ਆਰਡਰ ਦੀ ਸਥਿਤੀ ਬਾਰੇ ਵੀ ਉਹਨਾਂ ਨਾਲ ਚਰਚਾ ਕੀਤੀ। ਇਸ ਮੁਲਕਾਤ ਦੌਰਾਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਨੇ ਡਾਕਟਰ ਸੰਜੀਵ ਚੌਧਰੀ ਨੂੰ ਕਿਹਾ ਕਿ ਭਾਜਪਾ ਵੱਲੋਂ ਆਉਣ ਵਾਲੀਆਂ ਪੰਜਾਬ ਦੀਆਂ 2027 ਦੀ ਵਿਧਾਨ ਸਭਾ ਚੋਣਾਂ ਦੇ ਲਈ ਪੂਰੀ ਤਿਆਰੀ ਮੁਕੰਮਲ ਕਰ ਲਿੱਤੀ ਗਈ ਹੈ ਤੇ 2027 ਦੇ ਵਿੱਚ ਭਾਜਪਾ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਵੇਗੀ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਜਲਦ ਹੀ ਠੀਕ ਕੀਤਾ ਜਾਵੇਗਾ।

Leave a Reply

Your email address will not be published. Required fields are marked *