Saplings were planted in the college campus dedicated to the martyrdom day of Sri Guru Tegh Bahadur Ji.

ਰਾਜਪੁਰਾ,25 ਨਵੰਬਰ (ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਦੀ ਅਗਵਾਈ ਵਿੱਚ ਅਤੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਪ੍ਰੋ. ਦਲਜੀਤ ਸਿੰਘ ਅਤੇ ਪ੍ਰੋ. ਨੰਦਿਤਾ ਦੀ ਦੇਖ ਰੇਖ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਕਾਲਜ ਕੈਂਪਸ ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਵਲੰਟੀਅਰਾਂ ਨੂੰ ਸੰਬੋਧਨ ਹੁੰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਵਿਚਾਰ ਚਰਚਾ ਕਰਦੇ ਹੋਏ ਡਾ. ਮਨਦੀਪ ਸਿੰਘ ਅਤੇ ਡਾ. ਵੰਦਨਾ ਗੁਪਤਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਫਲਸਫੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਅਪਣਾਉਨ ਦੀ ਲੋੜ ਹੈ। ਜਿੱਥੇ ਗੁਰੂ ਜੀ ਨੇ ਧਰਮ ਦੀ ਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ, ਉੱਥੇ ਹੀ ਨਿਰਭਓ- ਨਿਰਵੈਰ ਨਾਲ ਜੀਵਨ ਜਿਉਣ ਦਾ ਉਪਦੇਸ਼ ਦਿੱਤਾ। ਇਸ ਮੌਕੇ ਕਾਲਜ ਕੈਂਪਸ ਵਿੱਚ ਲਗਭਗ ਤਿੰਨ ਸੌ ਫਲਦਾਰ ਅਤੇ ਫੁੱਲਦਾਰ ਪੌਦੇ ਲਗਾਏ ਗਏ। ਇਸ ਮੌਕੇ ਡਾ. ਮਨਦੀਪ ਕੌਰ, ਡਾ. ਗੁਰਜਿੰਦਰ ਸਿੰਘ, ਪ੍ਰੋ. ਭਾਵਨਾ, ਹਰਪ੍ਰੀਤ ਸਿੰਘ ਕੋਚ, ਸੀਆ ਰਾਮ, ਹੀਰਾ ਲਾਲ, ਬਹਾਦੁਰ ਅਤੇ ਵਲੰਟੀਅਰ ਹਾਜਰ ਸਨ।