
ਰਾਜਪੁਰਾ,18 ਅਗਸਤ(ਹਿਮਾਂਸ਼ੂ ਹੈਰੀ): ਪੂਰੇ ਭਾਰਤ ਵਰਸ਼ ਦੇ ਨਾਲ ਨਾਲ ਰਾਜਪੁਰਾ ਸ਼ਹਿਰ ਨੂੰ ਹਰਾ-ਭਰਾ ਬਣਾਉਣ ਦੀ ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵਲੋਂ ਵਚਨਬੱਧਤਾ ਦੇ ਤਹਿਤ ਅਤੇ ਇਸ ਮੌਸਮ ਵਿੱਚ 500 ਰੁੱਖ ਲਗਾਉਣ ਦੇ ਲਕਸ਼ ਨੂੰ ਧਿਆਨ ਵਿੱਚ ਰੱਖਦਿਆਂ ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵਲੋਂ ਪ੍ਰਧਾਨ ਰੋਟੇਰੀਅਨ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਰੋਟਰੀ ਕਲੱਬ ਗ੍ਰੇਟਰ ਦੀ ਟੀਮ ਵਲੋਂ ਕਲੱਬ ਦੇ ਪ੍ਰਧਾਨ ਡਾ. ਸੁਰਿੰਦਰ,ਸਕੱਤਰ ਸੇਵਾਮੁਕਤ ਸਤਵਿੰਦਰ ਸਿੰਘ ਚੌਹਾਨ, ਪ੍ਰੋਜੈਕਟ ਚੇਅਰਮੈਨ,ਸੇਵਾਮੁਕਤ ਮਾਨ ਸਿੰਘ, ਸੇਵਾਮੁਕਤ ਈਸ਼ਵਰ ਲਾਲ ਨੇ ਪਿੰਡ ਜੈ ਨਗਰ ਦਾ ਦੌਰਾ ਕੀਤਾ। 221 ਪੌਦੇ ਲਗਾਉਣ ਲਗਾਉਣ ਲਈ ਪਿੰਡ ਵਾਸੀਆ ਨੂੰ ਵੰਡੇ ਇਸ ਮੌਕੇ ਪ੍ਰਧਾਨ ਡਾਕਟਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਦਾ ਵਾਤਾਵਰਨ ਬੜੀ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਇਕ ਮੁੱਖ ਕਾਰਨ ਪੰਜਾਬ ਵਿਚ ਘਟ ਰਹੀ ਰੁੱਖਾਂ ਦੀ ਗਿਣਤੀ ਹੈ।ਸਾਨੂੰ ਸਭ ਨੂੰ ਮਿਲਕੇ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਸਾਡੀ ਕਲੱਬ ਟੀਮ ਨੇ ਆਟੋਸਟਾਰਟ ਇਲੈਕਟ੍ਰਿਕ ਜੈਨਸੈੱਟ ਸਥਾਪਨਾ ਸਮਾਰੋਹ ਵਿੱਚ ਵੀ ਹਿੱਸਾ ਲਿਆ ਇਸ ਮੌਕੇ ਕਲੱਬ ਦੇ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।