ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵਲੋਂ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਖੂਨ ਦਾਨ ਕੈਂਪ ਲਗਾਇਆ ਗਿਆ

Rotary Club Greater Rajpura organized a blood donation camp dedicated to the 350th martyrdom anniversary.

ਰਾਜਪੁਰਾ, 30 ਨਵੰਬਰ (ਹਿਮਾਂਸ਼ੂ ਹੈਰੀ): ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵਲੋਂ ਪ੍ਰਧਾਨ ਡਾ.ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਭਾਈ ਦਿਆਲ ਦਾਸ ਜੀ,ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਖੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬਲਡ ਬੈਂਕ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਨੇ 50 ਯੂਨਿਟ ਦੇ ਲਗ ਭਗ ਖੂਨ ਇਕਤਰਿਤ ਕੀਤਾ।ਇਸ ਮੌਕੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ। ਮਨੁੱਖ ਦੇ ਸਰੀਰ ਵਿੱਚ ਆਪਣੇ-ਆਪ ਬਣਦਾ ਹੈ। ਖੂਨ ਦੇ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ ਤੇ ਸਭ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ।ਇਸ ਮੌਕੇ ਸੈਕਟਰੀ ਇੰਜ.ਮਨੋਜ ਮੋਦੀ ਨੇ ਕਿਹਾ ਹੀ ਖ਼ੂਨ ਇਕੋ ਇਕ ਅਜਿਹਾ ਤਰਲ ਹੈ ਜੋ ਸਿਰਫ਼ ਤੇ ਸਿਰਫਫ਼ ਇਨਸਾਨੀ ਸ਼ਰੀਰ ਅੰਦਰ ਹੀ ਬਣਦਾ ਹੈ, ਕਿਸੇ ਫ਼ੈਕਟਰੀ ਜਾਂ ਕਾਰਖ਼ਾਨੇ ਵਿਚ ਨਹੀਂ। ਕਿਸੇ ਇਨਸਾਨ ਦੀ ਜਾਨ ਬਚਾਉਣ ਲਈ ਸਿਰਫ਼ ਇਨਸਾਨੀ ਖ਼ੂਨ ਦੀ ਲੋੜ ਹੀ ਹੁੰਦੀ ਹੈ ਜੋ ਸਿਰਫ਼ ਇਨਸਾਨੀ ਸਰੀਰ ਅੰਦਰੋਂ ਹੀ ਹਾਸਲ ਕੀਤਾ ਜਾ ਸਕਦਾ ਹੈ।ਖ਼ੂਨ ਦਾਨ ਕਰ ਕੇ ਕਿਸੇ ਇਨਸਾਨ ਦੀ ਜਾਨ ਬਚਾਉਣੀ ਪੂਰੇ ਪ੍ਰਵਾਰ ਦੀ ਜਾਨ ਬਚਾਉਣ ਦੇ ਬਰਾਬਰ ਹੈ।ਇਸ ਮੌਕੇ ਸਤਵਿੰਦਰ ਸਿੰਘ,ਸੰਜੀਵ ਗੋਇਲ,ਜਯੋਤੀ ਪੂਰੀ,ਇੰਜੀ.ਐਸ.ਪੀ.ਨੰਦ੍ਰਾਜੋਗ,ਇਸ਼ਵਰ ਲਾਲ ,ਸਤਵਿੰਦਰ ਚੌਹਾਨ ਕਰਮਜੀਤ ਸਿੰਘ,ਮਾਨ ਸਿੰਘ,ਰਤਨ ਸ਼ਰਮਾ,ਪਵਨ ਕੁਮਾਰ ਅਤੇ ਸਮੂਹ ਮੈਂਬਰ ਮੌਜੁਦ ਸਨ।

Leave a Reply

Your email address will not be published. Required fields are marked *