बिजली के रेट में कमी और महिलाओं को हर महीने 1,000 रुपये देना पंजाब के लोगों के लिए लॉलीपॉप है: संजीव खन्ना
Reduction in electricity rates and Rs 1,000 per month for women are a lollipop for the people of Punjab: Sanjeev Khanna

ਜ਼ੀਰਕਪੁਰ,10 ਮਾਰਚ(ਹਿਮਾਂਸ਼ੂ ਹੈਰੀ):ਭਾਰਤੀ ਜਨਤਾ ਪਾਰਟੀ ਹਲਕਾ ਡੇਰਾਬੱਸੀ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਸਕੱਤਰ ਸੰਜੀਵ ਖੰਨਾ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ’ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਬਿਜਲੀ ਦੇ ਰੇਟਾਂ ਵਿੱਚ ਕਟੌਤੀ ਅਤੇ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦੀਆਂ ਘੋਸ਼ਣਾਵਾਂ ਸਿਰਫ਼ ਜਨਤਾ ਨੂੰ ਗੁੰਮਰਾਹ ਕਰਨ ਲਈ ਕੀਤੇ ਜਾ ਰਹੇ ਚੋਣ ਲਾਲੀਪਾਪ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਵਾ ਚਾਰ ਸਾਲ ਤੱਕ ਪੰਜਾਬ ਦੇ ਲੋਕਾਂ ਦੀ ਕੋਈ ਸੋਧ ਨਹੀਂ ਲਈ ਅਤੇ ਹੁਣ ਜਦੋਂ ਸਰਕਾਰ ਦਾ ਸਮਾਂ ਖਤਮ ਹੋਣ ਵਾਲਾ ਹੈ ਤਾਂ ਲੋਕਾਂ ਨੂੰ ਲੁਭਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਘੋਸ਼ਣਾਵਾਂ ਕੀਤੀਆਂ ਜਾ ਰਹੀਆਂ ਹਨ।ਸੰਜੀਵ ਖੰਨਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਬਹੁਤ ਸਿਆਣੀ ਹੈ ਅਤੇ ਉਹ ਇਨ੍ਹਾਂ ਝੂਠੇ ਵਾਅਦਿਆਂ ਦੇ ਝਾਂਸੇ ਵਿੱਚ ਆਉਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਨਾ ਤਾਂ ਰਾਜ ਦੇ ਵਿਕਾਸ ਲਈ ਕੋਈ ਢੰਗ ਦਾ ਕਦਮ ਚੁੱਕਿਆ ਅਤੇ ਨਾ ਹੀ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ। ਪੰਜਾਬ ਵਿਚ ਬੇਰੁਜ਼ਗਾਰੀ ਸਿਖਰਾਂ ਤੇ ਹੈ ਅਤੇ ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੇ ਨਾਮ ’ਤੇ ਨਵੀਆਂ-ਨਵੀਆਂ ਘੋਸ਼ਣਾਵਾਂ ਕਰ ਰਹੀ ਹੈ, ਪਰ ਜਨਤਾ ਇਹ ਸਭ ਗੱਲਾਂ ਚੰਗੀ ਤਰ੍ਹਾਂ ਸਮਝ ਚੁੱਕੀ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੀਆ ਹੁਣ ਬੁਝਣ ਵਾਲਾ ਹੈ ਅਤੇ ਜਦੋਂ ਦੀਆ ਬੁਝਦਾ ਹੈ ਤਾਂ ਉਸ ਦੀ ਲੌ ਬਹੁਤ ਤੇਜ਼ ਹੋ ਜਾਂਦੀ ਹੈ। ਠੀਕ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦਾ ਅੰਤ ਨੇੜੇ ਹੈ ਅਤੇ ਸਰਕਾਰ ਹੁਣ ਆਖ਼ਰੀ ਸਮੇਂ ਵਿੱਚ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਖੰਨਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਨਤਾ ਇਨ੍ਹਾਂ ਦਾਅਵਿਆਂ ਦਾ ਮੁੰਹਤੋੜ ਜਵਾਬ ਦੇਵੇਗੀ ਅਤੇ ਸੂਬੇ ਵਿੱਚ ਵੱਡਾ ਰਾਜਨੀਤਿਕ ਬਦਲਾਵ ਦੇਖਣ ਨੂੰ ਮਿਲੇਗਾ।ਭਾਜਪਾ ਨੇਤਾ ਨੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਲਗਾਤਾਰ ਮਜ਼ਬੂਤ ਹੋ ਕੇ ਉਭਰ ਰਹੀ ਹੈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਜਨਤਾ ਦਾ ਵਿਆਪਕ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 14 ਮਾਰਚ ਨੂੰ ਮੋਗਾ ਵਿੱਚ ਅਮਿਤ ਸ਼ਾਹ ਦੀ ਹੋਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਸੰਦੇਸ਼ ਦੇਵੇਗੀ ਅਤੇ ਇਹ ਰੈਲੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਇਸ ਮੌਕੇ ਸੰਜੀਵ ਖੰਨਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਵਿਕਾਸ ਲਈ ਵੱਡੇ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਕਰੋੜਾਂ ਰੁਪਏ ਦੇ ਕਈ ਵੱਡੇ ਪ੍ਰੋਜੈਕਟ ਲਿਆਂਦੇ ਗਏ ਹਨ, ਜਿਨ੍ਹਾਂ ਵਿੱਚ ਏਅਰਪੋਰਟ ਨਾਲ ਜੁੜੇ ਵਿਕਾਸ ਕੰਮ, ਗਰੀਨ ਕਾਰੀਡੋਰ ਅਤੇ ਹੋਰ ਮਹੱਤਵਪੂਰਨ ਯੋਜਨਾਵਾਂ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾਂ ਵਿਕਾਸ ਅਤੇ ਪਾਰਦਰਸ਼ਤਾ ਦੀ ਰਾਜਨੀਤੀ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਪਾਰਟੀ ਦਾ ਉਦੇਸ਼ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ’ਤੇ ਲਿਆਉਣਾ ਹੈ। ਖੰਨਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਜਨਤਾ ਭਾਜਪਾ ਨੂੰ ਮੌਕਾ ਦੇਵੇਗੀ ਅਤੇ ਸੂਬੇ ਵਿੱਚ ਸਥਿਰ ਅਤੇ ਵਿਕਾਸਮੁੱਖੀ ਸਰਕਾਰ ਬਣੇਗੀ।
जीरकपुर, 10 मार्च (हिमांशु हैरी): भारतीय जनता पार्टी के हलके डेराबस्सी के सीनियर नेता और पार्टी सेक्रेटरी संजीव खन्ना ने पंजाब सरकार की नीतियों पर तीखा हमला बोलते हुए कहा है कि बिजली के रेट कम करने और महिलाओं को हर महीने 1,000 रुपये देने की घोषणाएं सिर्फ चुनावी जुमले हैं, जो जनता को गुमराह करने के लिए किए जा रहे हैं। उन्होंने आरोप लगाया कि आम आदमी पार्टी सरकार ने साढ़े चार साल तक पंजाब के लोगों के लिए कोई कदम नहीं उठाया और अब जब सरकार का टर्म खत्म होने वाला है, तो लोगों को लुभाने के लिए तरह-तरह की घोषणाएं की जा रही हैं। संजीव खन्ना ने कहा कि पंजाब के लोग बहुत समझदार हैं और वे इन झूठे वादों में नहीं फंसने वाले हैं। उन्होंने कहा कि आम आदमी पार्टी सरकार ने अपने टर्म में न तो राज्य के विकास के लिए कोई प्रैक्टिकल कदम उठाए और न ही लोगों की समस्याओं का समाधान किया। पंजाब में बेरोजगारी अपने चरम पर है और अब चुनाव नजदीक आते देख सरकार लोगों को राहत देने के नाम पर नई-नई घोषणाएं कर रही है, लेकिन लोग इन सब बातों को अच्छी तरह समझ चुके हैं। उन्होंने कहा कि आम आदमी पार्टी का दीया अब बुझने वाला है और जब दीया बुझता है तो उसकी लौ बहुत तेज हो जाती है। इसी तरह पंजाब में आम आदमी पार्टी का अंत करीब है और सरकार अब आखिरी समय में बड़े-बड़े दावे कर रही है। खन्ना ने कहा कि आने वाले समय में लोग इन दावों का मुंहतोड़ जवाब देंगे और राज्य में बड़ा राजनीतिक बदलाव देखने को मिलेगा। भाजपा नेता ने कहा कि भारतीय जनता पार्टी पंजाब में लगातार मजबूत होकर उभर रही है और पार्टी की नीतियों को लोगों का व्यापक समर्थन मिल रहा है। उन्होंने दावा किया कि 14 मार्च को मोगा में अमित शाह की होने वाली भारतीय जनता पार्टी की रैली पंजाब की राजनीति में एक बड़ा संदेश देगी और यह रैली पंजाब में आम आदमी पार्टी की जड़ें हिला देगी। इस मौके पर संजीव खन्ना ने कहा कि देश के प्रधानमंत्री श्री नरेंद्र मोदी के नेतृत्व में केंद्र सरकार पंजाब के विकास के लिए लगातार बड़े कदम उठा रही है। उन्होंने कहा कि पिछले तीन महीनों में केंद्र सरकार पंजाब के लिए करोड़ों रुपये के कई बड़े प्रोजेक्ट लेकर आई है, जिसमें एयरपोर्ट, ग्रीन कॉरिडोर और अन्य महत्वपूर्ण योजनाओं से जुड़े विकास कार्य शामिल हैं। इन प्रोजेक्ट्स से राज्य का इंफ्रास्ट्रक्चर मजबूत होगा और साथ ही रोजगार के नए मौके भी बनेंगे। उन्होंने कहा कि BJP हमेशा विकास और पारदर्शिता की राजनीति में विश्वास करती है और पार्टी का मकसद पंजाब को फिर से तरक्की के रास्ते पर लाना है। खन्ना ने कहा कि आने वाले समय में पंजाब के लोग BJP को मौका देंगे और राज्य में एक स्थिर और विकास वाली सरकार बनेगी।
Zirakpur, March 10 (Himanshu Harry): Senior leader of Bharatiya Janata Party constituency Derabassi and party secretary Sanjeev Khanna has launched a sharp attack on the policies of the Punjab government, saying that the announcements of reduction in electricity rates and giving Rs. 1,000 per month to women are just election gimmicks being made to mislead the public. He alleged that the Aam Aadmi Party government did not take any steps for the people of Punjab for four and a half years and now when the government’s term is about to end, various kinds of announcements are being made to lure the people. Sanjeev Khanna said that the people of Punjab are very wise and they are not going to fall for these false promises. He said that the Aam Aadmi Party government neither took any practical steps for the development of the state nor solved the problems of the people during its tenure. Unemployment in Punjab is at its peak and now seeing the elections approaching, the government is making new announcements in the name of providing relief to the people, but the people have understood all these things very well. He said that the lamp of Aam Aadmi Party is about to go out now and when the lamp goes out, its flame becomes very strong. Similarly, the end of Aam Aadmi Party in Punjab is near and the government is now making big claims in the last moments. Khanna said that in the coming time the people will give a befitting reply to these claims and a big political change will be seen in the state. The BJP leader said that the Bharatiya Janata Party is continuously emerging stronger in Punjab and the party’s policies are getting wide support from the people. He claimed that the Bharatiya Janata Party rally to be held by Amit Shah in Moga on March 14 will give a big message in Punjab politics and this rally will shake the roots of Aam Aadmi Party in Punjab. On this occasion, Sanjeev Khanna said that the Central Government under the leadership of the Prime Minister of the country, Mr. Narendra Modi, is continuously taking big steps for the development of Punjab. He said that in the last three months, the Central Government has brought many big projects worth crores of rupees for Punjab, which include development work related to the airport, green corridor and other important schemes. These projects will strengthen the infrastructure of the state as well as create new employment opportunities. He said that the BJP always believes in the politics of development and transparency and the party’s aim is to bring Punjab back on the path of progress. Khanna said that in the coming time, the people of Punjab will give a chance to the BJP and a stable and development-oriented government will be formed in the state.