राजपुरा के निवासियों ने राहत की सांस ली, लंबे समय से बंद स्लिप रोड फिर से खुल गया
Rajpura residents breathe a sigh of relief as long-closed slip road reopens
ਰਾਜਪੁਰਾ ਸਰਹਿੰਦ ਬਾਈ ਪਾਸ ’ਤੇ ਸਲਿਪ ਰੋਡ ਖੁਲ੍ਹਣ ਨਾਲ ਆਮ ਲੋਕਾਂ ਨੂੰ ਮਿਲੇਗੀ ਰਾਹਤ: ਐਸ.ਡੀ.ਐਮ. ਨਮਨ ਮਰਕਨ
राजपुरा सरहिंद बाई पास पर स्लिप रोड खुलने से आम लोगों को राहत मिलेगी: एसडीएम नमन मरकन
Opening of slip road at Rajpura Sirhind Bye Pass will provide relief to common people: SDM Naman Markan

ਪਟਿਆਲਾ/ਰਾਜਪੁਰਾ,22 ਜਨਵਰੀ(ਹਿਮਾਂਸ਼ੂ ਹੈਰੀ):ਰਾਜਪੁਰਾ ਸਰਹਿੰਦ ਬਾਈ ਪਾਸ ’ਤੇ ਚੰਡੀਗੜ੍ਹ ਅਤੇ ਵਖ ਵਖ ਸ਼ਹਿਰਾਂ ਚੋਂ ਆਉਂਦੇ ਹੋਏ ਗਗਨ ਚੌਂਕ ਤੋਂ ਪਟਿਆਲਾ ਜਾਣ ਲਈ ਬਣੀ ਸਲਿਪ ਰੋਡ, ਜੋ ਕਿ ਤਕਰੀਬਨ ਇੱਕ ਸਾਲ ਤੋਂ ਬੰਦ ਪਿਆ ਸੀ। ਇਸ ਸਲਿਪ ਰੋਡ ਦੇ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਸਮੇਤ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ. ਨਮਨ ਮਰਕਨ ਨੇ ਦੱਸਿਆ ਕਿ ਇਸ ਸਲਿਪ ਰੋਡ ਦੇ ਬੰਦ ਹੋਣ ਕਾਰਨ ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ ਪਟਿਆਲਾ, ਸੰਗਰੂਰ, ਬਰਨਾਲਾ ਜਾਂ ਬਠਿੰਡਾ ਵੱਲ ਜਾਣ ਲਈ ਰਾਜਪੁਰਾ ਸ਼ਹਿਰ ਵਿੱਚੋਂ ਲੰਘਣਾ ਪੈਂਦਾ ਸੀ, ਜਿਸ ਨਾਲ ਨਾ ਸਿਰਫ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੁੰਦੀ ਸੀ,ਸਗੋਂ ਲੋਕਾਂ ਦਾ ਸਮਾਂ ਵੀ ਬਰਬਾਦ ਹੁੰਦਾ ਸੀ।ਉਹਨਾਂ ਕਿਹਾ ਕਿ ਹੁਣ ਚੰਡੀਗੜ੍ਹ ਵੱਲੋਂ ਆਉਣ ਵਾਲਾ ਟ੍ਰੈਫਿਕ ਬਿਨਾਂ ਰਾਜਪੁਰਾ ਸ਼ਹਿਰ ਵਿੱਚ ਦਾਖ਼ਲ ਹੋਏ ਸਿੱਧਾ ਬਾਈਪਾਸ ਦੀ ਵਰਤੋਂ ਕਰ ਸਕੇਗਾ। ਇਸ ਨਾਲ ਨਾ ਕੇਵਲ ਸ਼ਹਿਰ ਦੇ ਅੰਦਰ ਟ੍ਰੈਫਿਕ ਦਾ ਦਬਾਅ ਘਟੇਗਾ, ਸਗੋਂ ਦੁਰਘਟਨਾਵਾਂ ਦੀ ਸੰਭਾਵਨਾ ਵੀ ਕਾਫੀ ਹੱਦ ਤੱਕ ਘਟੇਗੀ। ਐਸ.ਡੀ.ਐਮ. ਨੇ ਕਿਹਾ ਕਿ ਪ੍ਰਸ਼ਾਸਨ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਕ-ਹਿਤੈਸ਼ੀ ਫ਼ੈਸਲੇ ਲਏ ਜਾਂਦੇ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਸਹੂਲਤ ਦਾ ਪੂਰਾ ਲਾਭ ਉਠਾਇਆ ਜਾਵੇ।
पटियाला/राजपुरा, 22 जनवरी (हिमांशु हैरी): गगन चौक से पटियाला तक चंडीगढ़ और अलग-अलग शहरों से आने वाले राजपुरा सरहिंद बाईपास पर बना स्लिप रोड करीब एक साल से बंद था। इस स्लिप रोड के बंद होने से राहगीरों समेत इलाके के लोगों को काफी दिक्कतों का सामना करना पड़ रहा था। इस मौके पर जानकारी देते हुए SDM नमन मारकन ने बताया कि इस स्लिप रोड के बंद होने से चंडीगढ़ से आने वाले वाहनों को पटियाला, संगरूर, बरनाला या बठिंडा की तरफ जाने के लिए राजपुरा शहर से होकर गुजरना पड़ता था, जिससे न सिर्फ ट्रैफिक जाम की समस्या पैदा होती थी, बल्कि लोगों का समय भी बर्बाद होता था। उन्होंने कहा कि अब चंडीगढ़ से आने वाला ट्रैफिक राजपुरा शहर में घुसे बिना सीधे बाईपास का इस्तेमाल कर सकेगा। इससे न सिर्फ शहर के अंदर ट्रैफिक का दबाव कम होगा, बल्कि हादसों का चांस भी काफी हद तक कम हो जाएगा। SDM ने कहा कि प्रशासन आम लोगों की दिक्कतों को हल करने के लिए पूरी तरह तैयार है और आगे भी ऐसे लोगों के हक में फैसले लिए जाते रहेंगे। उन्होंने लोगों से अपील की कि वे ट्रैफिक नियमों का पालन करते हुए इस सुविधा का पूरा लाभ उठाएं।
Patiala/Rajpura, January 22 (Himanshu Harry): The slip road built on Rajpura Sirhind Bypass from Gagan Chowk to Patiala, coming from Chandigarh and various cities, which was closed for almost a year. Due to the closure of this slip road, the people of the area including the passers-by had to face a lot of problems. Giving information on this occasion, SDM Naman Markan said that due to the closure of this slip road, the vehicles coming from Chandigarh had to pass through Rajpura city to go towards Patiala, Sangrur, Barnala or Bathinda, which not only created the problem of traffic jams, but also wasted the time of the people. He said that now the traffic coming from Chandigarh will be able to use the bypass directly without entering Rajpura city. This will not only reduce the traffic pressure within the city, but also reduce the chances of accidents to a great extent. SDM He said that the administration is committed to solving the problems of the common people and such people-friendly decisions will continue to be taken in the future as well. He appealed to the people to take full advantage of this facility while following the traffic rules.