ਦੀ ਰਾਜਪੁਰਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

ਵਿਧਾਇਕਾ ਨੀਨਾ ਮਿੱਤਲ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕੀਤਾ ਸਨਮਾਨਿਤ

ਰਾਜਪੁਰਾ,18 ਅਗਸਤ(ਹਿਮਾਂਸ਼ੂ ਹੈਰੀ):ਦੀ ਰਾਜਪੁਰਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ (ਪੰਜਾਬ ਲੈਂਡ ਮਾਰਗੇਜ ਬੈਂਕ)ਕਮੇਟੀ ਦੇ ਡਾਇਰੈਕਟਰਾਂ ਦੀ ਚੋਣ ਅੱਜ ਰਾਜਪੁਰਾ ਅਤੇ ਘਨੌਰ ਹਲਕਿਆਂ ਦੀ ਸਾਂਝੀ ਕਮੇਟੀ ਵੱਲੋਂ ਸ਼ਾਂਤਮਈ ਅਤੇ ਸੁਖਾਵੇਂ ਮਾਹੌਲ ਵਿੱਚ ਕਰਵਾਈ ਗਈ। ਇਹ ਚੋਣ ਰਿਟਰਨਿੰਗ ਅਫ਼ਸਰ ਅਮਨਦੀਪ ਸ਼ਰਮਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਹਰਮਨਜੀਤ ਸਿੰਘ ਦੀ ਸਖ਼ਤ ਦੇਖ-ਰੇਖ ਹੇਠ ਹੋਈ।ਇਸ ਚੋਣ ਵਿੱਚ ਰਾਜਪੁਰਾ ਹਲਕੇ ਦੇ ਚਾਰ ਅਤੇ ਘਨੌਰ ਹਲਕੇ ਦੇ ਪੰਜ ਜੋਨਾਂ ਲਈ ਡਾਇਰੈਕਟਰ ਚੁਣੇ ਗਏ। ਵਿਸ਼ੇਸ਼ ਗੱਲ ਇਹ ਰਹੀ ਕਿ ਨੌਂ ਡਾਇਰੈਕਟਰਾਂ ਦਾ ਚੁਣਾਅ ਸਰਬਸੰਮਤੀ ਨਾਲ ਹੋਣ ਕਰਕੇ ਆਮ ਆਦਮੀ ਪਾਰਟੀ ਨੇ ਕਮੇਟੀ ਵਿੱਚ ਪੂਰਨ ਕਬਜ਼ਾ ਹਾਸਲ ਕਰ ਲਿਆ।ਰਾਜਪੁਰਾ ਹਲਕੇ ਤੋਂ ਮਾਣਕਪੁਰ ਜੋਨ ਤੋਂ ਜਗਦੀਸ਼ ਸਿੰਘ, ਭਟੇਡੀ ਜੋਨ ਤੋਂ ਨਿਰਮਲ ਸਿੰਘ, ਰਾਜਪੁਰਾ ਸ਼ਹਿਰ ਜੋਨ ਤੋਂ ਸਤਵੰਤ ਕੌਰ(ਪਤਨੀ ਜਸਪਾਲ ਸਿੰਘ ਪਿਲਖਣੀ),ਗੱਦੋਮਾਜਰਾ ਜੋਨ ਤੋਂ ਵੀਨਾ ਰਾਣੀ(ਪਤਨੀ ਰਾਜਿੰਦਰਪਾਲ ਪੁਰੀ) ਨੂੰ ਚੁਣਿਆ ਗਿਆ। ਇਸੇ ਤਰ੍ਹਾਂ ਘਨੌਰ ਹਲਕੇ ਵਿੱਚ ਪੱਬਰੀ ਜੋਨ ਤੋਂ ਲਖਵੀਰ ਰਾਮ, ਥੂਹਾ ਜੋਨ ਤੋਂ ਜਸਵੀਰ ਸਿੰਘ, ਕੁੱਥਾਖੇੜੀ ਜੋਨ ਤੋਂ ਬੱਗਾ ਸਿੰਘ, ਬਠੋਣੀਆ ਜੋਨ ਤੋਂ ਸੁਨੀਲ ਕੁਮਾਰ ਅਤੇ ਸ਼ੰਭੂ ਕਲਾਂ ਜੋਨ ਤੋਂ ਗੁਰਜੀਤ ਸਿੰਘ ਨੂੰ ਡਾਇਰੈਕਟਰ ਬਣਾਇਆ ਗਿਆ।ਨਵੀਂ ਚੁਣੀ ਗਈ ਡਾਇਰੈਕਟਰਾਂ ਦੀ ਇਹ ਟੀਮ ਆਉਣ ਵਾਲੇ ਕਰੀਬ ਪੰਦਰਾਂ ਦਿਨਾਂ ਵਿੱਚ ਕਮੇਟੀ ਦੇ ਚੇਅਰਮੈਨ ਦੀ ਚੋਣ ਕਰੇਗੀ। ਇਸ ਚੋਣ ਨੂੰ ਲੈ ਕੇ ਕਮੇਟੀ ਮੈਂਬਰਾਂ ਵਿੱਚ ਕਾਫੀ ਉਤਸ਼ਾਹ ਹੈ।ਇਸ ਮੌਕੇ ਰਾਜਪੁਰਾ ਤੋਂ ਚੁਣੇ ਗਏ ਨਵੇਂ ਅਹੁਦੇਦਾਰਾਂ ਵਿਧਾਇਕਾ ਮੈਡਮ ਨੀਨਾ ਮਿੱਤਲ ਨਾਲ ਮੁਲਾਕਾਤ ਕੀਤੀ।ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਸ੍ਰੀ ਅਜੇ ਮਿੱਤਲ ਵੱਲੋਂ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਵੀ ਕੀਤਾ ਗਿਆ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਖੇਤੀਬਾੜੀ ਸਹਿਕਾਰੀ ਸੰਸਥਾਵਾਂ ਪਿੰਡਾਂ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਨਵੇਂ ਡਾਇਰੈਕਟਰਾਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਅਤੇ ਨਿਸ਼ਠਾ ਨਾਲ ਕਿਸਾਨਾਂ ਦੇ ਹਿਤਾਂ ਲਈ ਕੰਮ ਕਰਨ।ਨਵੇਂ ਚੁਣੇ ਗਏ ਡਾਇਰੈਕਟਰਾਂ ਨੇ ਵੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਨੂੰ ਦਿੱਤੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਖੇਤੀਬਾੜੀ ਸਹਿਕਾਰੀ ਸੰਸਥਾ ਨੂੰ ਕਿਸਾਨਾਂ ਦੇ ਵਿਕਾਸ ਲਈ ਹੋਰ ਵੀ ਮਜ਼ਬੂਤ ਬਣਾਇਆ ਜਾਵੇਗਾ।ਇਸ ਮੌਕੇ ਬਲਾਕ ਪ੍ਰਧਾਨ ਜਗਦੀਪ ਸਿੰਘ ਅਲੂਣਾ, ਜਸਪਾਲ ਸਿੰਘ ਪਿਲਖਣੀ, ਸਰਪੰਚ ਜਸਵੰਤ ਸਿੰਘ ਨੈਣਾ, ਸਰਪੰਚ ਜਸਵਿੰਦਰ ਸਿੰਘ ਜੈਲਦਾਰ, ਸਰਪੰਚ ਜਗਦੀਸ਼ ਸਿੰਘ ਅਲੂਣਾ, ਰਾਜਿੰਦਰਪਾਲ ਪੁਰੀ,ਗੁਰਦੀਪ ਸਿੰਘ, ਗੁਰਸੇਵਕ ਸਿੰਘ ਸਮੇਤ ਹੋਰ ਵੀ ਪਾਰਟੀ ਆਹੁਦੇਦਾਰ ਮੌਜੂਦ ਸਨ।

Leave a Reply

Your email address will not be published. Required fields are marked *