ਵਪਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪੰਜਾਬ ਟਰੇਡ ਕਮਿਸ਼ਨ ਦੀਆਂ ਬਾਜ਼ਾਰਾਂ ਵਿੱਚ ਮੀਟਿੰਗਾਂ ਸ਼ੁਰੂ ਪੂਰੇ ਪੰਜਾਬ ਵਿੱਚ ਕਰੀਬ 1400 ਮੀਟਿੰਗਾਂ ਮਈ ਤੱਕ ਹੋਣਗੀਆਂ: ਗੁਰਪ੍ਰੀਤ ਧਮੋਲੀ 

पंजाब ट्रेड कमीशन ने व्यापारियों की समस्याओं को हल करने के लिए बाज़ारों में मीटिंग शुरू की। मई तक पूरे पंजाब में लगभग 1400 मीटिंग होंगी: गुरप्रीत धमोली

Punjab Trade Commission begins meetings in markets to resolve traders’ problems. Around 1400 meetings will be held across Punjab by May: Gurpreet Dhamoli

ਵਪਾਰੀਆਂ ਦੀਆਂ ਸ਼ਿਕਾਇਤਾਂ 30 ਦਿਨਾਂ ਵਿੱਚ ਹੱਲ ਕਰਨ ਦਾ ਟੀਚਾ, ਸਾਰੇ ਮਾਮਲੇ ਪੋਰਟਲ ‘ਤੇ ਦਰਜ ਹੋਣਗੇ:ਧਮੋਲੀ 

व्यापारियों की शिकायतों का 30 दिन में समाधान करने का लक्ष्य, सभी मामले पोर्टल पर दर्ज होंगे: धमोली

Target to resolve traders’ complaints within 30 days, all cases will be registered on the portal: Dhamoli

ਰਾਜਪੁਰਾ,16 ਮਾਰਚ(ਹਿਮਾਂਸ਼ੂ ਹੈਰੀ):ਮਿੰਨੀ ਸੈਕਟਰੀਏਟ ਰਾਜਪੁਰਾ ਵਿਖ਼ੇ ਪੰਜਾਬ ਟ੍ਰੇਡ ਕਮਿਸ਼ਨ ਦੀ ਇਕ ਅਹਿਮ ਮੀਟਿੰਗ ਐਸ ਡੀ ਐਮ ਰਾਜਪੁਰਾ ਨਮਨ ਮੜਕਨ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਟ੍ਰੇਡ ਕਮਿਸ਼ਨ ਪਟਿਆਲਾ ਦੇ ਉਪ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਪਹੁੰਚੇ l ਇਸ ਮੌਕੇ ਸਰਦਾਰ ਧਮੋਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਲਈ ਪੰਜਾਬ ਟਰੇਡ ਕਮਿਸ਼ਨ ਰਾਹੀਂ ਬਾਜ਼ਾਰ ਪੱਧਰ ‘ਤੇ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਕਰੀਬ 1400 ਮੀਟਿੰਗਾਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਵਪਾਰੀਆਂ ਦੀਆਂ ਸ਼ਿਕਾਇਤਾਂ ਸਿੱਧੇ ਤੌਰ ‘ਤੇ ਸੁਣੀਆਂ ਜਾਣਗੀਆਂ। ਹਰ ਵਿਧਾਨ ਸਭਾ ਹਲਕੇ ਵਿੱਚ 10 ਤੋਂ 15 ਮੀਟਿੰਗਾਂ ਹੋਣਗੀਆਂ ਜੋ ਮਈ ਮਹੀਨੇ ਤੱਕ ਚੱਲਣਗੀਆਂ। ਇਹ ਮੀਟਿੰਗਾਂ ਸਿੱਧੇ ਬਾਜ਼ਾਰਾਂ ਵਿੱਚ ਹੀ ਕਰਵਾਈਆਂ ਜਾਣਗੀਆਂ ਤਾਂ ਜੋ ਵਪਾਰੀਆਂ ਨੂੰ ਦੂਰ ਨਹੀਂ ਜਾਣਾ ਪਵੇ ਅਤੇ ਉਹ ਆਪਣੀ ਦੁਕਾਨ ਦੇ ਨੇੜੇ ਹੀ ਆਪਣੀ ਸਮੱਸਿਆ ਰੱਖ ਸਕਣ। ਇਨ੍ਹਾਂ ਮੀਟਿੰਗਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹਿਣਗੇ ਅਤੇ ਮੌਕੇ ‘ਤੇ ਹੀ ਕਈ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਜਿਹੜੀਆਂ ਸਮੱਸਿਆਵਾਂ ਤੁਰੰਤ ਹੱਲ ਨਹੀਂ ਹੋ ਸਕਣਗੀਆਂ, ਉਹਨਾਂ ਨੂੰ 2 ਦਿਨ, ਇੱਕ ਹਫ਼ਤੇ ਜਾਂ ਵੱਧ ਤੋਂ ਵੱਧ 30 ਦਿਨਾਂ ਵਿੱਚ ਨਿਪਟਾਉਣ ਦਾ ਟੀਚਾ ਰੱਖਿਆ ਗਿਆ ਹੈ। ਸਾਰੀਆਂ ਸ਼ਿਕਾਇਤਾਂ ਨੂੰ ਸਰਕਾਰੀ ਪੋਰਟਲ ‘ਤੇ ਦਰਜ ਕੀਤਾ ਜਾਵੇਗਾ ਅਤੇ ਇਸਦੀ ਨਿਗਰਾਨੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੀਤੀ ਜਾਵੇਗੀ। ਇਸ ਸਬੰਧੀ ਰਾਜਪੁਰਾ ਵਿੱਚ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਵਪਾਰੀਆਂ ਨਾਲ ਹੋਣ ਵਾਲੀਆਂ ਬੈਠਕਾਂ ਲਈ ਯੋਜਨਾ ਤਿਆਰ ਕੀਤੀ ਗਈ।ਐਸ ਡੀ ਐਮ ਨਮਨ ਮਾਰਕਨ ਨੇ ਕਿਹਾ ਕਿ ਇਹ ਮੀਟਿੰਗਾਂ ਵਪਾਰੀਆਂ ਲਈ ਕਾਫ਼ੀ ਫਾਇਦੇਮੰਦ ਸਾਬਤ ਹੋਣਗੀਆਂ ਅਤੇ ਵੱਖ-ਵੱਖ ਵਿਭਾਗਾਂ ਵਿੱਚ ਲੰਬਿਤ ਮਸਲੇ ਹੱਲ ਕਰਨ ਵਿੱਚ ਮਦਦ ਮਿਲੇਗੀ। ਘਨੌਰ ਬਾਜ਼ਾਰ ਦੀ ਮੀਟਿੰਗ 18 ਮਾਰਚ ਅਤੇ ਰਾਜਪੁਰਾ ਗਿਆਨੀ ਜੈਲ ਸਿੰਘ ਮਾਰਕੀਟ ਵਿਖੇ 21 ਮਾਰਚ ਸ਼ਾਮ 5 ਵਜੇ ਹੋਣਗੀਆਂ। ਇਸ ਮੌਕੇ ਟ੍ਰੇਡ ਕਮਿਸ਼ਨ ਹਲਕਾ ਰਾਜਪੁਰਾ ਦੇ ਚੇਅਰਮੈਨ ਟਿੰਕੂ ਬਾਂਸਲ ਹਲਕਾ ਘਨੌਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮੰਨਣ , ਡੀ.ਐਸ.ਪੀ ਹਰਮਨਪ੍ਰੀਤ ਸਿੰਘ ਚੀਮਾ, ਈ.ਟੀ.ਉ ਅਮਨਦੀਪ ਸਿੰਘ ਚੀਮਾ, ਈ.ਟੀ.ਉ ਅਸ਼ੋਕ , ਕੀਰਤ ਸਿੰਘ ਸੇਹਰਾ, ਬਿਕਰਮਜੀਤ ਸਿੰਘ ਕੰਡੇਵਾਲਾ, ਧਰਮ ਸਿੰਘ ਪਬਰੀ , ਮੁਕੇਸ਼ ਗੁਪਤਾ , ਦੀਦਾਰ ਸਿੰਘ ਸਰਪੰਚ ਅਜਰਾਵਰ, ਅਸ਼ੋਕ ਕੁਮਾਰ, ਰੋਹਿਤ ਸ਼ਰਮਾ , ਰਣਜੀਤ ਸਿੰਘ,ਧਰਮ ਸਿੰਘ ਪਬਰੀ , ਗੁਰਜੀਤ ਸਿੰਘ ਜੀਤਾ , ਸੁਖਦੀਪ ਸਿੰਘ, ਸ਼ਾਲੂ ਜਿੰਦਲ, ਸਤਵਿੰਦਰ ਸਿੰਘ ਸੱਤੀ ਬਾਸਮਾ , ਜਸਵੰਤ ਸਿੰਘ ਸਰਪੰਚ, ਲਖਵੀਰ ਸਿੰਘ ਲੱਕੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।



राजपुरा, 16 मार्च (हिमांशु हैरी): पंजाब ट्रेड कमीशन की एक ज़रूरी मीटिंग SDM राजपुरा नमन मार्कन की लीडरशिप में मिनी सेक्रेटेरिएट राजपुरा में हुई। जिसमें पंजाब ट्रेड कमीशन पटियाला के वाइस चेयरमैन गुरप्रीत सिंह धमोली खास तौर पर मौजूद थे। इस मौके पर सरदार धमोली ने कहा कि पंजाब सरकार ने व्यापारियों की समस्याओं को तुरंत हल करने के लिए पंजाब ट्रेड कमीशन के ज़रिए मार्केट लेवल पर मीटिंग करने का फैसला किया है। सरकार की गाइडलाइंस के मुताबिक, पूरे पंजाब में करीब 1400 मीटिंग होंगी, जिनमें व्यापारियों की शिकायतें सीधे सुनी जाएंगी। हर विधानसभा इलाके में 10 से 15 मीटिंग होंगी जो मई महीने तक चलेंगी। ये मीटिंग सीधे मार्केट में होंगी ताकि व्यापारियों को दूर न जाना पड़े और वे अपनी दुकानों के पास ही अपनी समस्याएं बता सकें। इन मीटिंग में अलग-अलग डिपार्टमेंट के ऑफिसर मौजूद रहेंगे और कई समस्याओं का मौके पर ही हल किया जाएगा। जो समस्याएं तुरंत हल नहीं हो सकतीं, उन्हें 2 दिन, एक हफ्ते या ज़्यादा से ज़्यादा 30 दिन में हल करने का टारगेट रखा गया है। सभी शिकायतें सरकारी पोर्टल पर रजिस्टर होंगी और फाइनेंस मिनिस्टर हरपाल सिंह चीमा इसकी मॉनिटरिंग करेंगे। इस बारे में तैयारियों का रिव्यू करने के लिए राजपुरा में अलग-अलग डिपार्टमेंट के अधिकारियों और हेड की मीटिंग हुई। मीटिंग में ट्रेडर्स के साथ होने वाली मीटिंग का प्लान तैयार किया गया। SDM नमन मरकन ने कहा कि ये मीटिंग ट्रेडर्स के लिए बहुत फायदेमंद साबित होंगी और अलग-अलग डिपार्टमेंट में पेंडिंग मामलों को सुलझाने में मदद करेंगी। घनौर बाजार की मीटिंग 18 मार्च को और राजपुरा ज्ञानी जैल सिंह मार्केट की मीटिंग 21 मार्च को शाम 5 बजे होगी। इस मौके पर व्यापार आयोग राजपुरा हलके के चेयरमैन टिंकू बंसल, घनौर हलके के चेयरमैन गुरप्रीत सिंह मन्नन, डीएसपी हरमनप्रीत सिंह चीमा, ईटीयू अमनदीप सिंह चीमा, ईटीयू अशोक, कीरत सिंह सेहरा, बिक्रमजीत सिंह कंडेवाला, धर्म सिंह पबरी, मुकेश गुप्ता, दीदार सिंह सरपंच अजरावर, अशोक कुमार, रोहित शर्मा, रणजीत सिंह, धर्म सिंह पबरी, गुरजीत सिंह जीता, सुखदीप सिंह, शालू जिंदल, सतविंदर सिंह सत्ती बासमा, जसवंत सिंह सरपंच, लखवीर सिंह लकी समेत अलग-अलग विभागों के अधिकारी मौजूद थे।

Rajpura, March 16 (Himanshu Harry): An important meeting of the Punjab Trade Commission was held at the Mini Secretariat Rajpura under the leadership of SDM Rajpura Naman Markan. In which Gurpreet Singh Dhamoli, Vice Chairman of Punjab Trade Commission Patiala, was specially present. On this occasion, Sardar Dhamoli said that the Punjab government has decided to hold meetings at the market level through the Punjab Trade Commission to immediately resolve the problems of the traders. As per the government’s guidelines, about 1400 meetings will be held across Punjab, in which the complaints of the traders will be heard directly. There will be 10 to 15 meetings in each assembly constituency which will continue till the month of May. These meetings will be held directly in the markets so that the traders do not have to go far and they can raise their problems near their shops. Officers of various departments will be present in these meetings and many problems will be resolved on the spot. The problems which cannot be resolved immediately, have been targeted to be resolved within 2 days, a week or maximum 30 days. All complaints will be registered on the government portal and will be monitored by Finance Minister Harpal Singh Cheema. In this regard, a meeting of officers and heads of various departments was held in Rajpura to review the preparations. A plan was prepared for the meetings to be held with traders in the meeting. SDM Naman Markan said that these meetings will prove to be very beneficial for the traders and will help in resolving pending issues in various departments. The meeting of Ghanaur Bazar will be held on March 18 and at Rajpura Giani Jail Singh Market on March 21 at 5 pm. On this occasion, Trade Commission Rajpura constituency Chairman Tinku Bansal, Ghanaur constituency Chairman Gurpreet Singh Mannan, DSP Harmanpreet Singh Cheema, ETU Amandeep Singh Cheema, ETU Ashok, Kirat Singh Sehra, Bikramjit Singh Kandewala, Dharam Singh Pabri, Mukesh Gupta, Didar Singh Sarpanch Ajrawar, Ashok Kumar, Rohit Sharma, Ranjit Singh, Dharam Singh Pabri, Gurjit Singh Jeeta, Sukhdeep Singh, Shalu Jindal, Satwinder Singh Satti Basma, Jaswant Singh Sarpanch, Lakhvir Singh Lucky along with officers from various departments were present.

Leave a Reply

Your email address will not be published. Required fields are marked *