पंजाब राज्य अल्पसंख्यक आयोग के सदस्य इस्लाम अली ने रमजान के महीने के लिए रोजा इफ्तार पार्टी का आयोजन किया
Punjab State Minority Commission Member Islam Ali organized a Roza Iftar party for the month of Ramadan
ਰਮਜ਼ਾਨ ਦਾ ਪਵਿੱਤਰ ਮਹੀਨਾ ਸਾਨੂੰ ਸਬਰ, ਸੇਵਾ, ਇਨਸਾਨੀਅਤ ਅਤੇ ਭਾਈਚਾਰੇ ਦੀ ਸਿੱਖਿਆ ਦਿੰਦਾ ਹੈ: ਇਸਲਾਮ ਅਲੀ
रमजान का पवित्र महीना हमें सब्र, सेवा, इंसानियत और भाईचारा सिखाता है: इस्लाम अली
The holy month of Ramadan teaches us patience, service, humanity and brotherhood: Islam Ali


ਰਾਜਪੁਰਾ,15 ਮਾਰਚ(ਹਿਮਾਂਸ਼ੂ ਹੈਰੀ):ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਇਸਲਾਮ ਅਲੀ ਨੇ ਰਮਜ਼ਾਨ ਦੇ ਪਵਿੱਤਰ ਤੇ ਬਰਕਤਾਂ ਭਰੇ ਮਹੀਨੇ ਦੇ ਮੌਕੇ ‘ਤੇ ਹਲਕਾ ਰਾਜਪੁਰਾ ਵਿਖੇ ਦਾਵਤ-ਏ-ਇਫ਼ਤਾਰ (ਰੋਜ਼ਾ ਇਫ਼ਤਾਰ ਪਾਰਟੀ) ਦਾ ਪ੍ਰੋਗਰਾਮ ਕਰਵਾਇਆ। ਇਸ ਸਮਾਗਮ ਵਿੱਚ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਨੇ ਸ਼ਿਰਕਤ ਕੀਤੀ ਤਾਂ ਜੋ ਸਮਾਜ ਵਿੱਚ ਏਕਤਾ, ਭਾਈਚਾਰਾ ਅਤੇ ਆਪਸੀ ਪਿਆਰ ਦਾ ਸੁਨੇਹਾ ਮਜ਼ਬੂਤ ਹੋ ਸਕੇ। ਇਸ ਮੌਕੇ ਇਸਲਾਮ ਅਲੀ ਨੇ ਕਿਹਾ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਸਾਨੂੰ ਸਬਰ, ਸੇਵਾ, ਇਨਸਾਨੀਅਤ ਅਤੇ ਭਾਈਚਾਰੇ ਦੀ ਸਿੱਖਿਆ ਦਿੰਦਾ ਹੈ। ਅਜਿਹੇ ਸਮਾਗਮ ਸਮਾਜ ਵਿੱਚ ਧਰਮਕ ਸਾਂਝ ਅਤੇ ਆਪਸੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਸਾਨੂੰ ਇਕੱਠੇ ਹੋ ਕੇ ਅਮਨ ਅਤੇ ਸ਼ਾਂਤੀ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਹਨ।ਇਸ ਮੌਕੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਰਕ ਚੇਅਰਮੈਨ ਵਿਕੀ ਘਨੋਰ, ਮਾਰਕੀਟ ਕਮੇਟੀ ਰਾਜਪੁਰਾ ਤੋਂ ਦੀਪਕ ਸੂਦ, ਸੀਨੀਅਰ ਆਗੂ ਬੰਤ ਸਿੰਘ, ਵਾਈਸ ਚੇਅਰਮੈਨ ਪਰਵੀਨ ਛਾਬੜਾ, ਗੁਰਮੀਤ ਸਿੰਘ ਉਪਲਹੇੜੀ, ਰਘਵੀਰ ਸਿੰਘ ਗੋਪਾਲਪੁਰ, ਮਾਰਕੀਟ ਕਮੇਟੀ ਪਟਿਆਲਾ ਚੇਅਰਮੈਨ ਅਸੋਕ ਕੁਮਾਰ ਸਿਰਸਵਾਲ, ਸੰਜੀਵ ਕੁਮਾਰ ਗੁਪਤਾ, ਵਕੀਲ ਖਾਨ, ਫਿਰੋਜ਼ ਖਾਨ, ਨਵਾਬ ਖਾਨ, ਅਰਸਦ, ਇਮਰਾਨ ਮੁਹੰਮਦ, ਹਾਤਿਮ ਮਲਿਕ, ਸਲੀਮ ਮੁਹੰਮਦ ਅਤੇ ਹੋਰ ਸੀਨੀਅਰ ਆਗੂ ਸ਼ਾਮਿਲ ਸਨ।ਇਸ ਮੌਕੇ ‘ਤੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਹਸਤੀਆਂ, ਸਮਾਜ ਸੇਵੀਆਂ, ਇਲਾਕੇ ਦੇ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਆਪਣੀ ਹਾਜ਼ਰੀ ਲਗਵਾਈ। ਸਭ ਨੇ ਇਕੱਠੇ ਬੈਠ ਕੇ ਰੋਜ਼ਾ ਇਫ਼ਤਾਰ ਕੀਤਾ ਅਤੇ ਮੁਸਲਿਮ ਭਾਈਚਾਰੇ ਨੂੰ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਸਮਾਗਮ ਦੌਰਾਨ ਪਿਆਰ, ਸਾਂਝ ਅਤੇ ਧਰਮਕ ਏਕਤਾ ਦਾ ਸੁੰਦਰ ਮਾਹੌਲ ਵੇਖਣ ਨੂੰ ਮਿਲਿਆ। ਅੰਤ ਵਿੱਚ ਸਾਰੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਭ ਨੇ ਮਿਲ ਕੇ ਇਹ ਸੰਦੇਸ਼ ਦਿੱਤਾ ਕਿ ਪੰਜਾਬ ਦੀ ਧਰਤੀ ਹਮੇਸ਼ਾਂ ਭਾਈਚਾਰੇ, ਸਾਂਝ ਅਤੇ ਇਕਤਾ ਦੀ ਮਿਸਾਲ ਰਹੀ ਹੈ ਅਤੇ ਅੱਗੇ ਵੀ ਇਹ ਪਰੰਪਰਾ ਜਾਰੀ ਰਹੇਗਾ।
राजपुरा, 15 मार्च (हिमांशु हैरी): पंजाब स्टेट माइनॉरिटी कमीशन के मेंबर इस्लाम अली ने रमजान के पवित्र और मुबारक महीने के मौके पर हल्का राजपुरा में दावत-ए-इफ्तार (उपवास इफ्तार पार्टी) प्रोग्राम रखा। इस इवेंट में सभी धर्मों और वर्गों के लोगों ने हिस्सा लिया ताकि समाज में एकता, भाईचारे और आपसी प्यार का संदेश मजबूत हो सके। इस मौके पर इस्लाम अली ने कहा कि रमजान का पवित्र महीना हमें सब्र, सेवा, इंसानियत और भाईचारा सिखाता है। ऐसे इवेंट समाज में धार्मिक मेलजोल और आपसी भरोसे को और मजबूत करते हैं और हमें शांति और भाईचारे के साथ मिलकर आगे बढ़ने की प्रेरणा देते हैं। इस मौके पर हेल्थ सिस्टम कॉर्पोरेशन वर्क चेयरमैन विक्की घनूर, मार्केट कमेटी राजपुरा दीपक सूद, सीनियर लीडर बंत सिंह, वाइस चेयरमैन परवीन छाबड़ा, गुरमीत सिंह उपलहेड़ी, रघवीर सिंह गोपालपुर, मार्केट कमेटी पटियाला चेयरमैन अशोक कुमार सिरसवाल, संजीव कुमार गुप्ता, वकील खान, फिरोज खान, नवाब खान, अरसद, इमरान मोहम्मद, हातिम मलिक, सलीम मोहम्मद और दूसरे सीनियर लीडर मौजूद थे। इस मौके पर अलग-अलग धर्मों से जुड़ी हस्तियां, समाजसेवी, इलाके के नेता और बड़ी संख्या में स्थानीय लोग मौजूद थे। सभी ने एक साथ बैठकर रोज़ा खोला और मुस्लिम समुदाय को रमज़ान के इस पवित्र महीने की दिल से बधाई दी। इस दौरान प्यार, भाईचारे और धार्मिक एकता का खूबसूरत माहौल देखने को मिला। आखिर में सभी मेहमानों का दिल से शुक्रिया अदा किया गया और सभी ने मिलकर यह संदेश दिया कि पंजाब की धरती हमेशा से भाईचारे, भाईचारे और एकता की मिसाल रही है और यह परंपरा आगे भी जारी रहेगी।
Rajpura, March 15 (Himanshu Harry): Punjab State Minority Commission Member Islam Ali organized a Daawat-e-Iftar (Fasting Iftar Party) program at Halka Rajpura on the occasion of the holy and blessed month of Ramadan. People from all religions and classes participated in this event so that the message of unity, brotherhood and mutual love could be strengthened in the society. On this occasion, Islam Ali said that the holy month of Ramadan teaches us patience, service, humanity and brotherhood. Such events further strengthen religious harmony and mutual trust in the society and inspire us to move forward together in peace and harmony. On this occasion, Health System Corporation Work Chairman Vicky Ghanoor, Market Committee Rajpura Deepak Sood, Senior Leader Bant Singh, Vice Chairman Parveen Chhabra, Gurmeet Singh Upalheri, Raghveer Singh Gopalpur, Market Committee Patiala Chairman Ashok Kumar Sirswal, Sanjeev Kumar Gupta, Lawyer Khan, Feroze Khan, Nawab Khan, Arsad, Imran Mohammad, Hatim Malik, Salim Mohammad and other senior leaders were present. On this occasion, personalities related to different religions, social workers, leaders of the area and a large number of local residents made themselves present. Everyone sat together and broke the fast and extended heartfelt greetings to the Muslim community on this holy month of Ramadan. A beautiful atmosphere of love, harmony and religious unity was seen during the event. In the end, all the guests were thanked sincerely and everyone together gave the message that the land of Punjab has always been an example of brotherhood, harmony and unity and this tradition will continue in the future as well.