Punjab government's decision to privatize government hospitals in 4 cities of Punjab is not in the interest of the people: Dr. Sanjeev Chaudhary, Senior BJP Leader Punjab

ਪਟਿਆਲਾ/ਰਾਜਪੁਰਾ,21 ਨਵੰਬਰ (ਐਚ.ਐਚ.ਸੇਤੀਆ):ਬੀਤੇ ਕੁੱਝ ਦਿਨ ਪਹਿਲਾ ਪੰਜਾਬ ਸਰਕਾਰ ਵੱਲੋਂ ਪਬਲਿਕ ਪ੍ਰਾਪਰਟੀ ਪਾਰਟਨਰਸ਼ਿਪ ਦੇ ਤਹਿਤ ਪੰਜਾਬ ਦੇ ਚਾਰ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਕਾਰਜਕਾਰਨੀ ਮੈਂਬਰ ਡਾਕਟਰ ਸੰਜੀਵ ਚੌਧਰੀ ਨੇ ਕਿਹਾ ਕੀ ਪੰਜਾਬ ਸਰਕਾਰ ਵੱਲੋਂ ਪਬਲਿਕ ਪ੍ਰਾਪਰਟੀ ਪਾਰਟਨਰਸ਼ਿਪ ਦੇ ਤਹਿਤ ਪੰਜਾਬ ਦੇ ਚਾਰ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਜਿਸ ਵਿੱਚ ਰਾਜਪੁਰਾ,ਫਿਰੋਜ਼ਪੁਰ,ਮੋਗਾ,ਮੂਣਕ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਇਹ ਫੈਸਲਾ ਲੋਕਾਂ ਦੇ ਹਿੱਤਾਂ ਲਈ ਬਿਲਕੁਲ ਵੀ ਸਹੀ ਨਹੀਂ ਹੈ ਹੈ। ਕਿਉਂਕਿ ਇਸਦੇ ਨਾਲ ਆਮ ਜਨਤਾ ਨੂੰ ਬਹੁਤ ਅਸੁਵਿਧਾਵਾਂ ਆਣਗੀਆਂ ਜਿਦੇ ਵਿੱਚ ਮਰੀਜ਼ਾਂ ਨੂੰ ਹੁਣ ਓਪੀਡੀ ਦੇ ਲਈ 10 ਰੁਪਏ ਦੀ ਪਰਚੀ ਦੇਣੀ ਪੈਂਦੀ ਹੈ ਅਗਰ ਹਸਪਤਾਲ ਪ੍ਰਾਈਵੇਟ ਹੋ ਜਾਂਦੇ ਨੇ ਤਾਂ ਉਸਦੇ ਲਈ ਘੱਟੋ ਘੱਟ ਵੀ 200 ਰੁਪਏ ਪ੍ਰਤੀ ਹਰ ਇੱਕ ਮਰੀਜ਼ ਨੂੰ ਕਟਵਾਣੀ ਪਏਗੀ ਅਤੇ ਐਮਰਜੰਸੀ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਨਾ ਹੀ ਮੁਫਤ ਇਲਾਜ ਮਿਲੇਗਾ ਅਤੇ ਜਿਨਾਂ ਮਰੀਜ਼ਾਂ ਨੇ ਪੁਲਿਸ ਕੰਪਲੇਂਟ ਕਰਵਾਉਣੀ ਹੁੰਦੀ ਹੈ ਤਾਂ ਉਹਨਾਂ ਮਰੀਜ਼ਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਾਣਾ ਪਵੇਗਾ ਜਿਸ ਨਾਲ ਆਮ ਜਨਤਾ ਨੂੰ ਸਿਰਫ ਪਰੇਸ਼ਾਨੀ ਆਹੀ ਮਿਲਣਗੀਆਂ ਅਤੇ ਹਸਪਤਾਲਾਂ ਦੇ ਵਿੱਚ ਮੌਜੂਦ ਕਰਮਚਾਰੀਆਂ ਨੂੰ ਵੀ ਆਪਣੀ ਨੌਕਰੀਆਂ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ। ਇਸ ਮੌਕੇ ਡਾ. ਸੰਜੀਵ ਚੌਧਰੀ ਨੇ ਪੰਜਾਬ ਦੀ ਆਪ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਇਹ ਸਾਡੀ ਭਾਜਪਾ ਸਰਕਾਰ ਇਸ ਫੈਸਲੇ ਦਾ ਵਿਰੋਧ ਉਦੋਂ ਤੱਕ ਕਰੇਗੀ ਜਦੋਂ ਤੱਕ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਵਾਪਸੀ ਨਹੀਂ ਲਿਆ ਜਾਂਦਾ ਜੇਕਰ ਸਾਨੂੰ ਇਸ ਲਈ ਰੋਸ ਪ੍ਰਦਰਸ਼ਨ ਵੀ ਕਰਨਾ ਪਿਆ ਤਾਂ ਅਸੀਂ ਜਰੂਰ ਕਰਾਂਗੇ ਉਹਨਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ ਸਿਹਤ ਸੁਵਿਧਾਵਾਂ ਨੂੰ ਲੈ ਕੇ ਜੋ ਹਜੇ ਤੱਕ ਪੂਰੇ ਨਹੀਂ ਹੋਏ ਲੇਕਿਨ ਜਿਕਰਯੋਗ ਗੱਲ ਹੈ ਕੀ ਪੰਜਾਬ ਦੇ ਵਿੱਚ ਜਿੰਨੇ ਵੀ ਹਸਪਤਾਲ ਹਨ ਚਾਹੇ ਉਹ ਪ੍ਰਾਈਵੇਟ ਹਨ ਚਾਹੇ ਉਹ ਸਰਕਾਰੀ ਹਨ ਉਹਨਾਂ ਵਿੱਚ ਸਿਰਫ ਆਯੁਸ਼ਮਾਨ ਕਾਰਡ ਦੇ ਤਹਿਤ ਜੋ ਵੀ ਮਰੀਜ਼ਾਂ ਨੂੰ ਸੁਵਿਧਾਵਾਂ ਮਿਲ ਰਹੀ ਹਨ ਉਹ ਸਿਰਫ ਸੈਂਟਰ ਦੀ ਭਾਜਪਾ ਸਰਕਾਰ ਵੱਲੋਂ ਹੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਸਿਰਫ ਵਾਅਦਿਆਂ ਤੋਂ ਇਲਾਵਾ ਜਨਤਾ ਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਇਥੇ ਸਭ ਤੋਂ ਵੱਧ ਆਨ ਰਿਕਾਰਡ ਪਿਆ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ। ਪਿਛਲੇ ਛੇ ਮਹੀਨੇ ਪਹਿਲਾਂ ਵੀ 500 ਆਪਰੇਸ਼ਨ ਇਸ ਹਸਪਤਾਲ ਦੇ ਵਿੱਚ ਆਈਫੋਨ ਕਾਰਡ ਦੇ ਥਰੂ ਹੋਏ ਹਨ। ਉਹਨਾਂ ਦਾ ਪੰਜਾਬ ਸਰਕਾਰ ਨੂੰ ਜੁਮਲੇਬਾਜ਼ੀ ਦੀ ਸਰਕਾਰ ਦੱਸਦੇ ਹੋਏ ਕਿਹਾ ਕਿ ਇਹਨਾਂ ਦੇ ਅੱਲੇ ਪੱਲੇ ਕੁਛ ਨਹੀਂ ਹੈ ਸਭ ਤੋਂ ਵੱਡੀ ਗੱਲ ਇਹ ਦੇਖੋ ਆਪ ਪਾਰਟੀ ਦੀ ਸਰਕਾਰ ਇਹ ਤਾਂ ਆਪਣੀ ਜਿੰਨੇ ਇਹਨਾਂ ਦੇ ਐਮਐਲਏ ਬਣੇ ਆ ਜਿੰਨੇ ਇਹਨਾਂ ਦੇ ਮਿਨਿਸਟਰ ਬਣੇ ਆ ਉਹ ਆਪ ਵੀ ਲਿਪਤ ਹ ਸਾਨੂੰ ਕਹਿਣ ਦਿੱਤਾ ਦੂਜੇ ਪਾਰਟੀ ਨੂੰ ਲੋੜ ਹੀ ਨਹੀਂ ਉਹ ਆਪ ਹੀ ਕਹਿ ਰਹੇ ਕਿ ਸਾਡੇ ਬੰਦੇ ਕਰਪਟ ਹੈਗੇ। ਸੀਐਮ ਸਾਹਿਬ ਨੂੰ ਸਰਦਾਰ ਭਗਵੰਤ ਮਾਨ ਜੀ ਨੂੰ ਮੈਂ ਰਿਕੁਐਸਟ ਕਰਾਂਗਾ ਦੁਬਾਰਾ ਨਾਲ ਕਿ ਇਹ ਜਿਹੜਾ ਫੈਸਲਾ ਹੈਗਾ ਲੋਕਾਂ ਦੇ ਹਿੱਤ ਵਾਸਤੇ ਨਹੀਂ ਹ ਲੋਕਾਂ ਦੇ ਹਿੱਤ ਵਚ ਨਹੀਂ ਹੈ ਇਸ ਕਰਕੇ ਇਸ ਫੈਸਲੇ ਨੂੰ ਜਿਹੜਾ ਵਾਪਸ ਕਰਿਆ ਜਾਵੇ ਔਰ ਸ਼ਰੀਫ ਤੇ ਗਰੀਬ ਲੋਕਾਂ ਦੇ ਉੱਪਰ ਬਹੁਤ ਜਿਹੜਾ ਪੈਂਦਾ ਉਹ ਨਾ ਪਾਇਆ ਜਾਵੇ ਮੇਰੀ ਰਿਕੁਐਸਟ ਹ ਦੁਬਾਰਾ ਹੱਥ ਜੋੜ ਕੇ ਕੀ ਭਗਵੰਤ ਮਾਨ ਜੀ ਇਹਨੂੰ ਵਾਪਸ ਲਿਆ ਜਾਵੇ।