ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਦੀ ਇੱਕ ਬੂੰਦ ਵੀ ਨਹੀਂ: ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ

पंजाब के पास हरियाणा को देने के लिए एक बूंद भी फालतू पानी नहीं है: प्रो. प्रेम सिंह चंदूमाजरा

Punjab does not have even a drop of surplus water to give to Haryana: Prof. Prem Singh Chandumajra

ਰਾਜਪੁਰਾ,29 ਜਨਵਰੀ(ਹਿਮਾਂਸ਼ੂ ਹੈਰੀ):ਕੇਂਦਰੀ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਐਸ.ਵਾਈ.ਐਲ (SYL) ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਦੂਜੇ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ।ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਹੋਈ ਮੀਟਿੰਗ ਬਾਰੇ ਗੱਲ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਬਿਆਨ ਮੰਦਭਾਗੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਖੁਦ ਪਾਣੀ ਦੀ ਭਾਰੀ ਕਿੱਲਤ ਨਾਲ ਜੂਝ ਰਿਹਾ ਹੈ। ਜੇਕਰ ਪੰਜਾਬ ਕੋਲ ਵਾਧੂ ਪਾਣੀ ਹੁੰਦਾ ਤਾਂ ਸਾਨੂੰ ਦੇਣ ਵਿੱਚ ਕੋਈ ਇਤਰਾਜ਼ ਨਹੀਂ ਸੀ, ਪਰ ਹਕੀਕਤ ਇਹ ਹੈ ਕਿ ਸਾਡਾ ਆਪਣਾ ਖੇਤੀਬਾੜੀ ਸੈਕਟਰ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਹਰਿਆਣਾ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ ਕਿਸਾਨਾਂ ‘ਤੇ ਅੱਤਿਆਚਾਰ ਕੀਤੇ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ, ਹੁਣ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਨੂੰ ਪਾਣੀ ਦੇਣ ਦੀਆਂ ਗੱਲਾਂ ਕਰ ਰਹੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਗਾਮੀ ਪੰਜਾਬ ਫੇਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ:”ਪੰਜਾਬ ਦੇ ਡੈਮਾਂ ਵਿੱਚੋਂ ਡੀ-ਸਿਲਟਿੰਗ (ਗਾਰ ਕੱਢਣ) ਦਾ ਕੰਮ ਤੁਰੰਤ ਕਰਵਾਇਆ ਜਾਵੇ। ਜੇਕਰ ਡੈਮਾਂ ਦੀ ਸਫਾਈ ਹੁੰਦੀ ਹੈ ਤਾਂ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।”‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਵੱਲੋਂ ਪਟਿਆਲਾ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ। ਇਸ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ ਅਤੇ ਪਾਰਟੀ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਰਾਜਪੁਰਾ ਹਲਕੇ ਨੂੰ ਨਵਾਂ ਹਲਕਾ ਇੰਚਾਰਜ ਦਿੱਤਾ ਜਾਵੇਗਾ ਤਾਂ ਜੋ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਿਆ ਜਾ ਸਕੇ। ਅੰਤ ਵਿੱਚ ਉਨ੍ਹਾਂ ਕਿਹਾ ਕਿ ਉਹ ਪਾਣੀ ਦੇ ਮੁੱਦੇ ‘ਤੇ ਪਹਿਲਾਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਫਿਰ ਅਗਲੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਬੁਲਾਈ ਜਾਵੇਗੀ।

राजपुरा, 29 जनवरी (हिमांशु हैरी): शिरोमणि अकाली दल (SAD) के सीनियर नेता पुनर सुरजीत और पूर्व सांसद प्रोफेसर प्रेम सिंह चंदूमाजरा ने सेंट्रल गुरुद्वारा श्री सिंह सभा में प्रेस कॉन्फ्रेंस करते हुए SYL के मुद्दे पर पंजाब सरकार पर जमकर निशाना साधा। उन्होंने कहा कि पंजाब के पास किसी दूसरे राज्य को देने के लिए सरप्लस पानी नहीं है। पंजाब और हरियाणा के मुख्यमंत्रियों के बीच हाल ही में हुई मीटिंग के बारे में बात करते हुए चंदूमाजरा ने कहा कि मुख्यमंत्री भगवंत मान के बयान दुर्भाग्यपूर्ण हैं। उन्होंने साफ किया कि पंजाब खुद पानी की भारी कमी से जूझ रहा है। अगर पंजाब के पास सरप्लस पानी होता तो हमें देने में कोई एतराज नहीं होता, लेकिन सच तो यह है कि हमारा अपना एग्रीकल्चर सेक्टर पानी की कमी से जूझ रहा है। हरियाणा सरकार ने किसान आंदोलन के दौरान पंजाब के किसानों पर ज़ुल्म किए और आंसू गैस के गोले छोड़े, अब पंजाब के मुख्यमंत्री उन्हें पानी देने की बात कर रहे हैं। प्रधानमंत्री नरेंद्र मोदी के आने वाले पंजाब दौरे का ज़िक्र करते हुए उन्होंने मांग की कि: “पंजाब के डैम से डी-सिल्टिंग (गाद निकालना) का काम तुरंत किया जाना चाहिए। अगर डैम साफ हो जाएं, तो पंजाब में बाढ़ से होने वाले जान-माल के नुकसान से बचा जा सकता है।” पटियाला में ‘शिरोमणि अकाली दल पुनर् सुरजीत’ की एक खास मीटिंग हुई है। इसमें सिंह साहिब ज्ञानी हरप्रीत सिंह खास तौर पर पहुंचकर पार्टी वर्करों से बातचीत करेंगे। उन्होंने भरोसा दिलाया कि राजपुरा हलके को जल्द ही नया हलका इंचार्ज दिया जाएगा, ताकि इलाके की समस्याओं को अच्छे से सुलझाया जा सके। आखिर में उन्होंने कहा कि वे पहले पानी के मुद्दे पर केंद्र सरकार से बात करेंगे और फिर अगली स्ट्रैटेजी तय करने के लिए मीटिंग बुलाई जाएगी।

Rajpura, January 29 (Himanshu Harry): Addressing a press conference at the Central Gurdwara Sri Singh Sabha, senior leader of Shiromani Akali Dal (SAD) Punar Surjit and former Member of Parliament Professor Prem Singh Chandumajra took a strong dig at the Punjab government on the issue of SYL. He said that Punjab does not have surplus water to give to any other state. Talking about the recent meeting between the Chief Ministers of Punjab and Haryana, Chandumajra said that the statements made by Chief Minister Bhagwant Mann are unfortunate. He made it clear that Punjab itself is facing severe water shortage. If Punjab had surplus water, we would have no objection to giving it, but the fact is that our own agriculture sector is facing water shortage. The Haryana government atrocities on Punjab farmers during the farmers’ agitation and fired tear gas shells, now the Punjab Chief Minister is talking about giving them water. Referring to Prime Minister Narendra Modi’s upcoming visit to Punjab, he demanded that: “The work of de-silting (removal of silt) from Punjab’s dams should be done immediately. If the dams are cleaned, then the loss of life and property due to floods in Punjab can be avoided.” A special meeting has been held in Patiala by the ‘Shiromani Akali Dal Punar Surjit’. In this, Singh Sahib Giani Harpreet Singh will specially arrive and discuss with the party workers. He assured that a new constituency in-charge will be given to Rajpura constituency soon so that the problems of the area can be effectively addressed. Finally, he said that he will first talk to the Central Government on the issue of water and then a meeting will be called to decide the next strategy.

Leave a Reply

Your email address will not be published. Required fields are marked *