ਪਟੇਲ ਕਾਲਜ ਦੀ ਐਨ.ਐਸ.ਐਸ ਵਲੰਟੀਅਰ ਅਮਨਪ੍ਰੀਤ ਕੌਰ ਬਣੇਗੀ ਗਣਤੰਤਰ ਦਿਵਸ ਦਿੱਲੀ ਦੀ ਪਰੇਡ ਦਾ ਹਿੱਸਾ

Patel College’s NSS volunteer Amanpreet Kaur will be a part of Delhi’s Republic Day parade

ਰਾਜਪੁਰਾ,23 ਦਸੰਬਰ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਅਤੇ ਪੂਰੇ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਐਨ. ਐਸ. ਐਸ. ਵਿਭਾਗ ਦੀ ਵਲੰਟੀਅਰ ਅਮਨਪ੍ਰੀਤ ਕੌਰ ਬੀ. ਏ. ਭਾਗ ਤੀਜਾ ਦੀ ਚੋਣ ਗਣਤੰਤਰ ਦਿਵਸ ਦੀ ਪਰੇਡ ਦਿੱਲੀ ਲਈ ਹੋਈ ਹੈ। ਕਾਲਜ ਦੀ ਇਸ ਪ੍ਰਾਪਤੀ ਲਈ ਕਾਲਜ ਮੈਨੇਜਮੈਂਟ ਵਲੋਂ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਡਾ. ਗਗਨਦੀਪ ਕੌਰ. ਪ੍ਰੋ. ਨੰਦਿਤਾ ਅਤੇ ਪ੍ਰੋ. ਦਲਜੀਤ ਸਿੰਘ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚੋਂ ਸਿਰਫ ਚਾਰ ਐਨ. ਐਸ. ਐਸ. ਵਲੰਟੀਅਰ ਲੜਕੀਆਂ ਦੀ ਚੋਣ ਗਣਤੰਤਰ ਦਿਵਸ ਦਿੱਲੀ ਉੱਤੇ ਹੋਣ ਜਾ ਰਹੀ ਪਰੇਡ ਲਈ ਹੋਈ ਹੈ ਜਿਨ੍ਹਾਂ ਵਿੱਚੋਂ ਅਮਨਪ੍ਰੀਤ ਕੌਰ ਇੱਕ ਹੈ, ਜੋ ਕਿ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਪ੍ਰੋਗਰਾਮ ਅਫਸਰ ਪ੍ਰੋ. ਅਵਤਾਰ ਸਿੰਘ ਅਤੇ ਡਾ ਗਗਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿਪਬਲਿਕ ਡੇਅ ਪਰੇਡ ਕੈਂਪ 1 ਜਨਵਰੀ ਤੋਂ 31 ਜਨਵਰੀ 2026 ਤਕ ਦਿੱਲੀ ਵਿੱਖੇ ਲੱਗੇਗਾ, ਜਿਸ ਵਿੱਚ ਦੇਸ਼ ਦੇ ਸਾਰੇ ਰਾਜਾਂ ਅਤੇ ਰਾਜਧਾਨੀਆਂ ਵਿੱਚੋਂ 200 ਵਲੰਟੀਅਰ ਹਿੱਸਾ ਲੈਣਗੇ। ਨੈਸ਼ਨਲ ਪੱਧਰ ਦੇ ਇਸ ਕੈਂਪ ਵਿੱਚ ਜਿੱਥੇ ਵਲੰਟੀਅਰਾਂ ਨੂੰ ਕਰਤੱਵਯ ਪੱਥ ਦਿੱਲੀ ਉੱਤੇ 26 ਜਨਵਰੀ ਦੀ ਪਰੇਡ ਕਰਨ ਦਾ ਮੌਕਾ ਪ੍ਰਦਾਨ ਹੋਇਆ ਹੈ, ਉੱਥੇ ਹੀ ਦੇਸ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਅਨੇਕਾਂ ਮੰਤਰੀਆਂ ਨਾਲ ਮੁਲਾਕਾਤ ਕਰਨ ਦਾ ਮੌਕਾ ਵੀ ਪ੍ਰਦਾਨ ਹੋਵੇਗਾ। ਪ੍ਰੋ. ਨੰਦਿਤਾ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਨੇ ਕਾਲਜ ਪੱਧਰ, ਯੂਨੀਵਰਸਿਟੀ ਪੱਧਰ, ਪੰਜਾਬ ਪੱਧਰ ਅਤੇ ਪ੍ਰੀ. ਆਰ. ਡੀ. ਕੈਂਪਾਂ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ, ਜਿਸ ਕਰਕੇ ਉਹ ਅੱਜ ਇਸ ਮੁਕਾਮ ਨੂੰ ਹਾਸਲ ਕਰ ਪਾਈ ਹੈ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਐਨ. ਐਸ. ਐਸ. ਵਿਭਾਗ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਪਿੱਛਲੇ ਕਈ ਸਾਲਾਂ ਤੋਂ ਵਿਭਾਗ ਦੇ ਵਲੰਟੀਅਰ ਦਿੱਲੀ ਦੀ ਪਰੇਡ ਦਾ ਹਿੱਸਾ ਬਣਦੇ ਆ ਰਹੇ ਹਨ ਜੋ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਵਿਭਾਗ ਵਲੋਂ ਅਮਨਪ੍ਰੀਤ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਯਾਦ ਚਿੰਨ੍ਹ ਭੇਟ ਕੀਤਾ ਗਿਆ।

Leave a Reply

Your email address will not be published. Required fields are marked *