Patel College wins gold medal in inter-regional youth festival

ਰਾਜਪੁਰਾ,25 ਨਵੰਬਰ (ਐਚ ਐਚ ਸੇਤੀਆ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਵਰਸ਼ਾ ਵਰਮਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖ਼ੇ ਹੋਏ ਅੰਤਰ ਖ਼ੇਤਰੀ ਯੁਵਕ ਮੇਲਾ 2025 ਵਿੱਚ ਮਿੱਟੀ ਦੇ ਖਿਡੌਣੇ ਆਈਟਮ ਵਿੱਚ ਪਹਿਲਾ ਸਥਾਨ ਲੈ ਕੇ ਕਾਲਜ ਨੂੰ ਗੋਲਡ ਮੈਡਲ ਦਵਾਇਆ| ਕਾਲਜ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼, ਕਾਮਰਸ ਵਿਭਾਗ ਦੇ ਮੁੱਖੀ ਲੈਫਟੀਨੈਂਟ ਡਾ. ਜੈਦੀਪ ਸਿੰਘ, ਰਜਿਸਟਰਾਰ ਡਾ. ਸ਼ੇਰ ਸਿੰਘ, ਕੋ-ਆਰਡੀਨੇਟਰ ਡਾ.ਗੁਰਪ੍ਰੀਤ ਸਿੰਘ,ਡਾ. ਗੁਰਨਿੰਦਰ ਸਿੰਘ ਅਤੇ ਮਨਦੀਪ ਸਿੱਧੂ ਨੇ ਗੁਰੂ ਤੇਗ ਬਹਾਦੁਰ ਹਾਲ ਵਿਖ਼ੇ ਮਾਣਯੋਗ ਵਾਈਸ ਚਾਂਸਲਰ ਪ੍ਰੋ.ਜਗਦੀਪ ਸਿੰਘ ਅਤੇ ਪੰਜਾਬੀ ਐਕਟਰ ਕਰਮਜੀਤ ਅਨਮੋਲ ਕੋਲੋਂ ਇਹ ਇਨਾਮ ਪ੍ਰਾਪਤ ਕੀਤਾ| ਪਟੇਲ ਮੈਨੇਜਮੈਂਟ ਸੋਸਾਇਟੀ ਨੇ ਡਾ. ਚੰਦਰ ਪ੍ਰਕਾਸ਼ ਅਤੇ ਕਾਲਜ ਸਟਾਫ਼ ਨੂੰ ਇਸ ਸਨਮਾਨ ਲਈ ਵਧਾਈਆਂ ਦਿੱਤੀਆ। ਡਾ. ਚੰਦਰ ਪ੍ਰਕਾਸ਼ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਕਾਮਰਸ ਵਿਭਾਗ ਦੇ ਪੁਰਾਣੇ ਵਿਦਿਆਰਥੀ ਅਤੇ ਕੋਚ ਸਿਮਰਨਜੀਤ ਸਿੰਘ ਦੀ ਦੇਖ-ਰੇਖ ਵਿੱਚ ਵਿਦਿਆਰਥਣ ਵਰਸ਼ਾ ਨੇ ਆਪਣੀ ਹੱਥ ਕਲਾ ਰਾਹੀਂ ਪਟੇਲ ਕਾਲਜ ਦਾ ਨਾਮ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ ਨਾਮ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਇਹ ਯੁਵਕ ਮੇਲੇ ਪੰਜਾਬੀ ਸੱਭਿਆਚਾਰ ਅਤੇ ਲੋਕ ਕਲਾਵਾਂ ਨੂੰ ਪ੍ਰਫੁੱਲਿਤ ਕਰਨ ਵਿੱਚ ਅਣਮੁੱਲਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਇਹ ਵਿਦਿਆਰਥਣ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖ਼ੇ 30 ਨਵੰਬਰ ਤੋਂ 2 ਦਸੰਬਰ 2025 ਤੱਕ ਹੋਣ ਵਾਲੇ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ਵਿੱਚ ਮਿੱਟੀ ਦੇ ਖਿਡੌਣੇ ਆਈਟਮ ਵਿੱਚ ਭਾਗ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨੁਮਾਇੰਦਗੀ ਕਰੇਗੀ ਜੋ ਕਿ ਪਟੇਲ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ।