ਪਟੇਲ ਕਾਲਜ ਵੱਲੋਂ ਅਲੂਮਨੀ ਮੀਟ ਦਾ ਕੀਤਾ ਜਾਵੇਗਾ ਆਯੋਜਨ

Patel College to organize alumni meet

ਰਾਜਪੁਰਾ,16 ਦਸੰਬਰ(ਹਿਮਾਂਸ਼ੂ ਹੈਰੀ): ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵੱਲੋਂ ਕਾਲਜ ਦੀ ਮੈਨੇਜਮੈਂਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਉਣ ਵਾਲੀ 21.12.2025 ਨੂੰ ਆਪਣੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨਾਲ ਸੁਨਹਿਰੀ ਪਲਾਂ ਦੀਆਂ ਯਾਦਾਂ ਨੂੰ ਤਾਜਾ ਕਰਨ ਦੇ ਉਦੇਸ਼ ਨਾਲ ਅਲੂਮਨੀ ਮੀਟ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਗਾਂਧੀ ਅਤੇ ਅਲੂਮਨੀ ਇੰਚਾਰਜ ਡਾ.ਸ਼ੇਰ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਪੜ੍ਹਾਈ ਦੌਰਾਨ ਵਿਦਿਆਰਥੀਆਂ ਦਾ ਸਮਾਂ ਬਹੁਤ ਹੀ ਰੌਚਕ ਅਤੇ ਖੱਟੀਆਂ ਮਿੱਠੀਆਂ ਯਾਦਾਂ ਵਾਲਾ ਹੁੰਦਾ ਹੈ ਜੋ ਕਿ ਜ਼ਿੰਦਗੀ ਭਰ ਯਾਦ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਮੁੱਖ ਰੱਖਦੇ ਹੋਏ ਕਾਲਜ ਵੱਲੋਂ ਪੁਰਾਣੇ ਵਿਦਿਆਰਥੀਆਂ ਨਾਲ ਪੜ੍ਹਾਈ ਦੌਰਾਨ ਬਿਤਾਏ ਸੁਨਹਿਰੀ ਸਮੇਂ ਦੀਆਂ ਯਾਦਾਂ ਨੂੰ ਤਾਜਾ ਕਰਨ,ਉਹਨਾਂ ਨੂੰ ਹੋਰ ਗੂੜਾ ਕਰਨ ਅਤੇ ਉਹਨਾਂ ਨਾਲ ਸਦੀਵੀ ਸੰਬੰਧਾਂ ਨੂੰ ਜਾਰੀ ਰੱਖਣ ਲਈ 21.12.2025 ਦਿਨ ਐਤਵਾਰ ਨੂੰ ਸ਼ਾਮ ਦੇ 03 ਵਜੇ ਅਲੂਮਨੀ ਮੀਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਸਾਰੇ ਪੁਰਾਣੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਅਸੀਂ ਤੁਹਾਡੇ ਕੋਲ ਰਹਿਣਾ ਤੇ ਪੁਰਾਣੇ ਸਮਿਆਂ ਨੂੰ ਯਾਦ ਕਰਾਉਣਾ ਪਸੰਦ ਕਰਾਂਗੇ,ਕਿਰਪਾ ਕਰਕੇ ਤੁਸੀਂ ਇਸ ਅਲੂਮਨੀ ਮੀਟ ਵਿੱਚ ਜਰੂਰ ਆਇਓ।

Leave a Reply

Your email address will not be published. Required fields are marked *