Patel College NSS volunteers selected for North John's Pre-RD camp

ਰਾਜਪੁਰਾ,17 ਨਵੰਬਰ (ਐਚ.ਐਚ.ਸੇਤੀਆ): ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਦੀ ਅਗਵਾਈ ਵਿੱਚ ਅਤੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ ਡਾ.ਮਨਦੀਪ ਸਿੰਘ, ਡਾ.ਵੰਦਨਾ ਗੁਪਤਾ, ਪ੍ਰੋ.ਅਵਤਾਰ ਸਿੰਘ, ਡਾ.ਗਗਨਦੀਪ ਕੌਰ, ਪ੍ਰੋ.ਦਲਜੀਤ ਸਿੰਘ ਅਤੇ ਪ੍ਰੋ.ਨੰਦਿਤਾ ਵਲੋਂ ਵਿਭਾਗ ਦੇ ਦੋ ਵਲੰਟੀਅਰ ਅਨਪ੍ਰੀਤ ਕੌਰ ਅਤੇ ਮਨਵਿੰਦਰ ਸਿੰਘ ਦੀ ਨੌਰਥ ਜੋਨ ਦੇ ਪ੍ਰੀ.ਆਰ.ਡੀ ਕੈਂਪ ਵਿੱਚ ਹੋਈ ਚੋਣ ਲਈ ਕਿਤਾਬਾਂ ਦਾ ਸੈਟ ਦੇਕੇ ਅਤੇ ਮੈਡਲ ਪਾਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਅਫਸਰ ਡਾ.ਮਨਦੀਪ ਸਿੰਘ ਅਤੇ ਡਾ.ਵੰਦਨਾ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਵਲੰਟੀਅਰਾਂ ਦੀ ਪਹਿਲਾਂ ਚੋਣ ਯੂਨੀਵਰਸਿਟੀ ਪੱਧਰ ਉੱਤੇ ਹੋਈ। ਇਸ ਉਪਰੰਤ ਰਾਜ ਪੱਧਰੀ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸੈਕੜੇ ਵਲੰਟੀਅਰਾਂ ਨੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਹੋਏ ਕੈਂਪ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚੋਂ 21 ਲੜਕੀਆਂ ਵਲੰਟੀਅਰ ਅਤੇ 21 ਲੜਕੇ ਵਲੰਟੀਅਰਾਂ ਵਿੱਚੋਂ ਕਾਲਜ ਦੇ ਦੋ ਵਲੰਟੀਅਰ ਸ਼ਾਮਿਲ ਹਨ। ਪ੍ਰੋਗਰਾਮ ਅਫਸਰ ਪ੍ਰੋ.ਅਵਤਾਰ ਸਿੰਘ ਅਤੇ ਡਾ.ਗਗਨਦੀਪ ਕੌਰ ਨੇ ਦੱਸਿਆ ਕਿ ਨੌਰਥ ਜੋਨ ਦਾ ਪ੍ਰੀ.ਆਰ.ਡੀ. ਕੈਂਪ ਮਿਤੀ 21-30 ਨਵੰਬਰ ਤੱਕ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਵਿੱਚ ਲੱਗ ਰਿਹਾ ਹੈ। ਜਿਸ ਵਿੱਚ ਚਾਰ ਰਾਜਾਂ ਦੇ ਵਲੰਟੀਅਰ ਭਾਗ ਲੈ ਰਹੇ ਹਨ ਜਿਨ੍ਹਾਂ ਵਿੱਚੋਂ ਵਲੰਟੀਅਰ ਰਿਪਬਲਿਕ ਡੇਅ ਪਰੇਡ ਦਿੱਲੀ ਲਈ ਚੁਣੇ ਜਾਣਗੇ। ਧੰਨਵਾਦ ਦੀ ਰਸਮ ਪ੍ਰੋ.ਨੰਦਿਤਾ ਵਲੋਂ ਨਿਭਾਈ ਗਈ। ਇਸ ਮੌਕੇ ਐਨ.ਐਸ.ਐਸ ਦੇ ਵਲੰਟੀਅਰ ਹਾਜਰ ਸਨ।