ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪਟੇਲ ਕਾਲਜ ਦੇ ਐੱਨ.ਐੱਸ.ਐੱਸ ਵਲੰਟੀਅਰ ਅਮਨਪ੍ਰੀਤ ਕੌਰ ਨੂੰ ਕੀਤਾ ਗਿਆ ਸਨਮਾਨਿਤ

NSS Volunteer Amanpreet Kaur of Patel College was honored by the Vice-Chancellor Punjabi University Patiala

Rajpura, December 30 (Himanshu Harry): Local Patel Memorial National College Rajpura’s NSS volunteer Amanpreet Kaur was honored by Vice-Chancellor Dr. Jagdeep Singh Punjabi University Patiala for being selected to participate in the National Level Republic Day Parade Camp Delhi 2026. NSS Program Coordinator Punjabi University Patiala Dr. Anhad Singh Gill said that four volunteer girls have been selected from all over Punjab, out of which two are affiliated with Punjabi University. He said that one of these two volunteers is affiliated with Patel Memorial National College Rajpura, this college has been the best college in NSS activities for a long time. Since 2017, almost every year the college’s NSS volunteers have been participating in the Republic Day Parade. Vice-Chancellor Dr. Jagdeep Singh thanked Program Officer Dr. Mandeep Singh, Dr. Vandana Gupta, Prof. Avtar Singh, Dr. Gagandeep Kaur, Prof. Nandita and Prof. Daljit Singh were congratulated. On this occasion, Vice-Chancellor Dr. Jagdeep Singh honored Amanpreet Kaur with a memento. On this occasion, S.S. S. Program Officer of Punjabi University was present.

ਰਾਜਪੁਰਾ,30 ਦਸੰਬਰ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੀ ਐੱਨ.ਐੱਸ. ਐੱਸ ਵਲੰਟੀਅਰ ਅਮਨਪ੍ਰੀਤ ਕੌਰ ਦੀ ਨੈਸ਼ਨਲ ਪੱਧਰ ਗਣਤੰਤਰ ਦਿਵਸ ਪਰੇਡ ਕੈਂਪ ਦਿੱਲੀ 2026 ਵਿੱਚ ਹਿੱਸਾ ਲੈਣ ਲਈ ਹੋਈ ਚੋਣ ਕਰਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਨਮਾਨ ਕੀਤਾ ਗਿਆ। ਐੱਨ. ਐੱਸ. ਐੱਸ. ਪ੍ਰੋਗਰਾਮ ਕੋਆਰਡੀਨੇਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਅਨਹਦ ਸਿੰਘ ਗਿੱਲ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਚਾਰ ਵਲੰਟੀਅਰ ਲੜਕੀਆਂ ਨੂੰ ਚੁਣਿਆ ਗਿਆ ਹੈ ਜਿਨ੍ਹਾਂ ਵਿੱਚੋਂ ਦੋ ਪੰਜਾਬੀ ਯੂਨੀਵਰਸਿਟੀ ਨਾਲ਼ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਵਲੰਟੀਅਰਾਂ ਵਿੱਚੋਂ ਇੱਕ ਵਲੰਟੀਅਰ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਨਾਲ ਸਬੰਧਤ ਹੈ, ਇਹ ਕਾਲਜ ਪਿੱਛਲੇ ਲੰਮੇ ਸਮੇਂ ਤੋਂ ਐੱਨ. ਐੱਸ. ਐੱਸ. ਦੀ ਗਤੀਵਿਧੀਆਂ ਵਿੱਚ ਸਰਵੋਤਮ ਕਾਲਜ ਰਿਹਾ ਹੈ। 2017 ਤੋਂ ਲਗਭਗ ਹਰ ਸਾਲ ਕਾਲਜ ਦੇ ਐੱਨ. ਐੱਸ. ਐੱਸ ਵਲੰਟੀਅਰ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈ ਰਹੇ ਹਨ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਵਲੰਟੀਅਰ ਅਮਨਪ੍ਰੀਤ ਕੌਰ ਦੀ ਮਿਹਨਤ ਲਈ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਡਾ. ਗਗਨਦੀਪ ਕੌਰ, ਪ੍ਰੋ. ਨੰਦਿਤਾ ਅਤੇ ਪ੍ਰੋ. ਦਲਜੀਤ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਅਮਨਪ੍ਰੀਤ ਕੌਰ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਐੱਸ.ਐੱਸ. ਐੱਸ. ਪ੍ਰੋਗਰਾਮ ਅਫਸਰ ਹਾਜਰ ਸਨ।

Leave a Reply

Your email address will not be published. Required fields are marked *