Nephew murdered his uncle in Kheri Gandiya. Police solved the case within 24 hours and arrested the murderer.
ਭਤੀਜੇ ਨੇ ਕੀਤਾ ਆਪਣੇ ਸਗੇ ਚਾਚੇ ਦਾ ਕਤਲ ਖੇੜੀ ਗੰਡਿਆਂ ਪੁਲਿਸ ਨੇ 24 ਘੰਟਿਆਂ ਚ ਸੁਲਝਾਇਆ ਮਾਮਲਾ ਕਾਤਲ ਨੂੰ ਕੀਤਾ ਗ੍ਰਿਫਤਾਰ
ਆਪਣੇ ਚਾਚੇ ਦੇ ਸਿਰ ‘ਚ ਕਹੀ ਮਾਰ ਪੈਟਰੋਲ ਛਿੜਕ ਕੇ ਲਾਈ ਸੀ ਅੱਗ ਜਾਇਦਾਦ ਨੂੰ ਲੈ ਕੇ ਕੀਤਾ ਕਤਲ
ਰਾਜਪੁਰਾ/ਘਨੌਰ,17 ਨਵੰਬਰ (ਐਚ.ਐਚ.ਸੇਤੀਆ): ਉਪ ਕਪਤਾਨ ਪੁਲਿਸ ਸਰਕਲ ਘਨੌਰ ਹਰਮਨਪ੍ਰੀਤ ਸਿੰਘ ਚੀਮਾ ਅਤੇ ਜੈਦੀਪ ਸ਼ਰਮਾ, ਮੁੱਖ ਅਫਸਰ ਥਾਣਾ ਖੇੜੀ ਗੰਡਿਆ ਦੀ ਅਗਵਾਈ ਹੇਠ ਪੁਲਿਸ ਨੇ ਇੱਕ ਕਤਲ ਦੀ ਗੁੱਥੀ 24 ਘੰਟਿਆਂ ਵਿੱਚ ਹੀ ਸੁਲਝਾ ਲਈ ਹੈ। ਇਸ ਮੋਕੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਲੋਚਮਾ ਨੇ ਥਾਣਾ ਖੇੜੀ ਗੰਡਿਆ ਵਿੱਚ ਰਿਪੋਰਟ ਦਰਜ ਕਰਾਈ ਸੀ ਕਿ ਜਮੀਨ ਦੇ ਹਿੱਸੇ ਨੂੰ ਲੈ ਕੇ ਉਸਦੇ ਭਰਾ ਬਹਾਦਰ ਸਿੰਘ (ਉਮਰ ਕਰੀਬ 45 ਸਾਲ) ਅਤੇ ਗੁਰਜੰਟ ਸਿੰਘ ਉਰਫ ਜੰਟਾ ਵਿਚਕਾਰ ਲੰਮੇ ਸਮੇਂ ਤੋਂ ਲੜਾਈ ਝਗੜਾ ਚੱਲ ਰਿਹਾ ਸੀ ਤੇ ਮਿਤੀ 14 ਨਵੰਬਰ 2025 ਨੂੰ ਦਿਨ ਵੇਲੇ ਦੋਵਾਂ ਵਿੱਚ ਤਕਰਾਰ ਹੋ ਗਈ ਜਿਸ ਦੌਰਾਨ ਗੁਰਜੰਟ ਸਿੰਘ ਨੇ ਗੁੱਸੇ ਵਿੱਚ ਆ ਕੇ ਬਹਾਦਰ ਸਿੰਘ ਦੇ ਸਿਰ ‘ਚ ਕਹੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ। ਕਤਲ ਦੇ ਬਾਅਦ ਗੁਰਜੰਟ ਸਿੰਘ ਨੇ ਸਬੂਤ ਮਿਟਾਉਣ ਲਈ ਲਾਸ਼ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਸੀ। ਪੁਲਿਸ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਦੋਸ਼ੀ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਭਾਰਤੀ ਦੰਡਾਵਲੀ ਦੀ ਧਾਰਾ 301 (ਕਤਲ ਦੇ ਇਰਾਦੇ ਨਾਲ ਕੀਤੀ ਗਈ ਕਾਰਵਾਈ ਦੁਆਰਾ ਅਣਜਾਣ ਮੌਤ) ਅਤੇ 238 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।