ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਮੌਕੇ ਲਗਾਇਆ ਮਲਟੀ ਸਪੈਸ਼ਲਟੀ ਮੈਡੀਕਲ ਚੈੱਕ ਅਪ ਕੈਂਪ

श्री गुरु रविदास जी की जयंती के मौके पर मल्टी-स्पेशियलिटी मेडिकल चेक-अप कैंप लगाया गया

Multi-specialty medical check-up camp organized on the occasion of the birth anniversary of Sri Guru Ravidas Ji

ਰਾਜਪੁਰਾ,07 ਫਰਵਰੀ(ਹਿਮਾਂਸ਼ੂ ਹੈਰੀ):ਸ਼੍ਰੀ ਗੁਰੂ ਰਵਿਦਾਸ ਯੂਥ ਵੈਲਫੇਅਰ ਕਲੱਬ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਉਤਸਵ ਮੌਕੇ ਰਾਜਪੁਰਾ ਦੇ ਬਾਈਪਾਸ ਨੇੜੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਦਰਬਾਰ ਸ੍ਰੀ ਗੁਰੂ ਗੋਬਿੰਦ ਨਗਰ ਵਿੱਚ ਮਲਟੀ ਸਪੈਸ਼ਲਿਟੀ ਮੈਡੀਕਲ ਚੈੱਕ ਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਲਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਰਵਿਦਾਸ ਯੂਥ ਵੈਲਫੇਅਰ ਕਲੱਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਅੱਜ ਦੇ ਇਸ ਮੈਡੀਕਲ ਚੈੱਕ ਅਪ ਕੈਂਪ ਵਿੱਚ ਗਿਆਨ ਸਾਗਰ ਹਸਪਤਾਲ ਤੋਂ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਡਾਕਟਰਾਂ ਦੀ ਟੀਮ ਨੇ ਆਏ ਹੋਏ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਉਹਨਾਂ ਅਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੈਡੀਕਲ ਚੈੱਕ ਅਪ ਕੈਂਪ ਵਿੱਚ ਵੱਖ-ਵੱਖ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ ਜਿਸ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਟੀਮ, ਸਮਾਜ ਸੇਵੀ ਨਿਤਿਨ ਖੁਰਾਨਾ, ਸ਼੍ਰੋਮਣੀ ਅਕਾਲੀ ਦਲ ਤੋਂ ਰਣਜੀਤ ਸਿੰਘ ਰਾਣ, ਕ੍ਰਿਸ਼ਨ ਕੁਕਰੇਜਾ, ਭਾਜਪਾ ਪੰਜਾਬ ਦੇ ਸੀਨੀਅਰ ਨੇਤਾ ਡਾਕਟਰ ਸੰਜੀਵ ਚੌਧਰੀ, ਥਾਣਾ ਸਿਟੀ ਰਾਜਪੁਰਾ ਦੇ ਐਸ ਐਚ ਓ ਸਰਦਾਰ ਗੁਰਸੇਵਕ ਸਿੰਘ ਸਿੱਧੂ ਦੀ ਟੀਮ, ਸੀਨੀਅਰ ਵਾਈਸ ਚੇਅਰਮੈਨ ਪੀ.ਐਸ.ਆਈ.ਡੀ.ਸੀ ਪੰਜਾਬ ਪ੍ਰਵੀਨ ਛਾਬੜਾ, ਨਗਰ ਕੌਂਸਲ ਪ੍ਰਧਾਨ ਨਰਿੰਦਰ ਕੁਮਾਰ ਸ਼ਾਸਤਰੀ ਸਮੇਤ ਹੋਰ ਕਈ ਪਤਵੰਤੇ ਸੱਜਣਾਂ ਨੇ ਸਿਰਕਤ ਕੀਤੀ ਅਤੇ ਉਹਨਾਂ ਵਲੋਂ ਇਸ ਕੈਂਪ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਿੱਥੇ ਵੀ ਅਜਿਹੇ ਕੈਂਪ ਲਗਾਉਣ ਦੇ ਨਾਲ ਮਾਨਵਤਾ ਦਾ ਭਲਾ ਹੁੰਦਾ ਹੈ ਤੇ ਜਰੂਰਤਮੰਦ ਤੱਕ ਇਹ ਸੇਵਾਵਾਂ ਪਹੁੰਚਦੀਆਂ ਹਨ। ਇਸ ਮੌਕੇ ਤੇ ਕਲੱਬ ਤੇ ਚੇਅਰਮੈਨ ਸੁਖਜਿੰਦਰ ਸਿੰਘ ਸੁੱਖੀ ਪ੍ਰਧਾਨ ਪਰਸ਼ੋਮ ਸਹੋਤਾ,ਸ਼ਿਵ ਕੁਮਾਰ, ਰਾਜ ਕੁਮਾਰ, ਜਸਵੀਰ ਸਿੰਘ ,ਨਰੇਸ਼ ਕੁਮਾਰ ,ਕੁਲਵਿੰਦਰ ਸਿੰਘ ਭੂਸ਼ਣ ਕੁਮਾਰ ਮਾਨ ਸਿੰਘ ਅਤੇ ਅਸ਼ਵਨੀ ਕੁਮਾਰ ਮੌਜੂਦ ਰਹੇ ਅਤੇ ਕੈਂਪ ਨੂੰ ਸਫਲ ਬਣਾਉਣ ਚ ਆਪਣਾ ਯੋਗਦਾਨ ਦਿੱਤਾ।

राजपुरा, 07 फरवरी (हिमांशु हैरी): श्री गुरु रविदास जी के परगट उत्सव के मौके पर, राजपुरा के बाईपास के पास स्थित गुरुद्वारा श्री गुरु गोबिंद दरबार श्री गुरु गोबिंद नगर में श्री गुरु रविदास यूथ वेलफेयर क्लब की तरफ से एक मल्टी-स्पेशलिटी मेडिकल चेक-अप कैंप लगाया गया। जिसमें बड़ी संख्या में मरीजों ने इस कैंप का फायदा उठाया। इस बारे में जानकारी देते हुए श्री गुरु रविदास यूथ वेलफेयर क्लब के चेयरमैन सुखजिंदर सिंह सुखी ने बताया कि आज के मेडिकल चेक-अप कैंप में ज्ञान सागर हॉस्पिटल के डॉक्टरों की टीम ने अलग-अलग बीमारियों से जुड़े मरीजों की जांच की और फ्री दवाइयां भी दीं। उन्होंने आगे जानकारी देते हुए बताया कि इस मेडिकल चेकअप कैंप में अलग-अलग राजनीतिक और गैर-राजनीतिक पार्टियों के नुमाइंदों और पदाधिकारियों ने हिस्सा लिया, जिनमें पूर्व विधायक हरदयाल सिंह कंबोज, भाजपा हलका इंचार्ज जगदीश कुमार जग्गा की टीम, समाजसेवी नितिन खुराना, शिरोमणि अकाली दल के रणजीत सिंह राणा, कृष्ण कुकरेजा, भाजपा पंजाब के सीनियर नेता डॉ. संजीव चौधरी, पुलिस स्टेशन सिटी राजपुरा के एसएचओ सरदार गुरसेवक सिंह सिद्धू की टीम, पीएसआईडीसी पंजाब के सीनियर वाइस चेयरमैन प्रवीण छाबड़ा, नगर काउंसिल के अध्यक्ष नरिंदर कुमार शास्त्री और कई अन्य गणमान्य लोगों ने हिस्सा लिया और इस कैंप की तारीफ की और कहा कि जहां भी ऐसे कैंप लगाए जाते हैं, वहां इंसानियत का भला होता है और ये सेवाएं जरूरतमंदों तक पहुंचती हैं। इस मौके पर क्लब और चेयरमैन सुखजिंदर सिंह सुखी, अध्यक्ष परशम सहोता, शिव कुमार, राज कुमार, जसवीर सिंह, नरेश कुमार, कुलविंदर सिंह भूषण कुमार मान सिंह और अश्वनी कुमार मौजूद थे और कैंप को सफल बनाने में योगदान दिया।

Rajpura, 07 February (Himanshu Harry): On the occasion of the Pargat Utsav of Sri Guru Ravidas Ji, a multi-specialty medical check-up camp was organized by Shri Guru Ravidas Youth Welfare Club at Gurdwara Sri Guru Gobind Darbar Sri Guru Gobind Nagar, located near the bypass of Rajpura. In which a large number of patients took advantage of this camp. Giving information in this regard, Shri Guru Ravidas Youth Welfare Club Chairman Sukhjinder Singh Sukhi said that in today’s medical check-up camp, a team of doctors from Gian Sagar Hospital examined the patients related to various diseases and also provided free medicines. Giving further information, he said that representatives and office bearers of various political and non-political parties participated in this medical check-up camp, including former MLA Hardial Singh Kamboj, BJP constituency in-charge Jagdish Kumar Jagga’s team, social worker Nitin Khurana, Shiromani Akali Dal’s Ranjit Singh Rana, Krishan Kukreja, senior BJP Punjab leader Dr. Sanjeev Chaudhary, SHO of Police Station City Rajpura Sardar Gursewak Singh Sidhu’s team, Senior Vice Chairman PSIDC Punjab Praveen Chhabra, Municipal Council President Narinder Kumar Shastri and many other dignitaries participated and appreciated this camp and said that wherever such camps are organized, It is good for humanity and these services reach the needy. On this occasion, the club and chairman Sukhjinder Singh Sukhi, president Parshom Sahota, Shiv Kumar, Raj Kumar, Jasvir Singh, Naresh Kumar, Kulwinder Singh Bhushan Kumar Man Singh and Ashwani Kumar were present and contributed to making the camp a success.

Leave a Reply

Your email address will not be published. Required fields are marked *