सरकारी हाई स्कूल नलास में मॉडर्न इंटरैक्टिव पैनल का उद्घाटन, शिक्षा क्रांति के तहत डिजिटल टेक्नोलॉजी से स्टूडेंट्स की पढ़ाई और दिलचस्प होगी
Modern interactive panel inaugurated in Government High School Nalas, under the education revolution, students’ studies will be more interesting with digital technology



ਰਾਜਪੁਰਾ,19 ਮਾਰਚ(ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਸਰਕਾਰੀ ਹਾਈ ਸਕੂਲ ਨਲਾਸ ਵਿੱਚ ਆਧੁਨਿਕ ਇੰਟਰਐਕਟਿਵ ਪੈਨਲ ਦਾ ਉਦਘਾਟਨ ਕੀਤਾ ਗਿਆ। ਇਸ ਸਮਾਗਮ ਵਿੱਚ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਸਕੂਲ ਦੀ ਮਾਣਯੋਗ ਹੈੱਡ ਮਿਸਟ੍ਰੈਸ ਸ਼੍ਰੀਮਤੀ ਰਿਤੂ ਅਰੋੜਾ ਜੀ ਅਤੇ ਪਿੰਡ ਦੇ ਮਾਣਯੋਗ ਸਰਪੰਚ ਸਰਦਾਰ ਅਮਨਦੀਪ ਸਿੰਘ ਸੈਣੀ ਜੀ , ਚੇਅਰਮੈਨ ਐਸਐਮਸੀ ਹਰਮੇਸ਼ ਗਿਰ, ਸਾਬਕਾ ਚੇਅਰਮੈਨ ਜਸਪਾਲ ਚੰਦ, ਸਮੂਹ ਐਸਐਮਸੀ ਮੈਂਬਰ ਅਤੇ ਸਮੂਹ ਪੰਚਾਇਤ ਮੈਂਬਰ ਖਾਸ ਤੌਰ ਤੇ ਮੌਜੂਦ ਰਹੇ। ਉਨ੍ਹਾਂ ਵੱਲੋਂ ਇੰਟਰਐਕਟਿਵ ਪੈਨਲ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਹੈੱਡ ਮਿਸਟ੍ਰੈਸ ਸ਼੍ਰੀਮਤੀ ਰਿਤੂ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਤਕਨਾਲੋਜੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਨਵੇਂ ਅਤੇ ਰੁਚਿਕਰ ਢੰਗ ਨਾਲ ਸਿੱਖਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇੰਟਰਐਕਟਿਵ ਪੈਨਲ ਦੀ ਮਦਦ ਨਾਲ ਪੜ੍ਹਾਈ ਨੂੰ ਹੋਰ ਵੀ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਸ ਮੌਕੇ ਸਰਪੰਚ ਸਰਦਾਰ ਅਮਨਦੀਪ ਸਿੰਘ ਸੈਣੀ ਜੀ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆ ਰਹੀਆਂ ਇਹ ਨਵੀਆਂ ਸੁਵਿਧਾਵਾਂ ਪਿੰਡ ਦੇ ਬੱਚਿਆਂ ਲਈ ਬਹੁਤ ਲਾਭਦਾਇਕ ਸਾਬਤ ਹੋਣਗੀਆਂ ਅਤੇ ਉਨ੍ਹਾਂ ਨੂੰ ਆਧੁਨਿਕ ਸਿੱਖਿਆ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।ਅਧਿਆਪਕਾਂ ਨੇ ਵੀ ਕਿਹਾ ਕਿ ਇੰਟਰਐਕਟਿਵ ਪੈਨਲ ਰਾਹੀਂ ਵੀਡੀਓ, ਤਸਵੀਰਾਂ ਅਤੇ ਡਿਜ਼ੀਟਲ ਪ੍ਰਜ਼ੇਂਟੇਸ਼ਨਾਂ ਨਾਲ ਪੜ੍ਹਾਈ ਹੋਰ ਦਿਲਚਸਪ ਬਣੇਗੀ। ਵਿਦਿਆਰਥੀਆਂ ਨੇ ਵੀ ਇਸ ਨਵੀਂ ਤਕਨਾਲੋਜੀ ਪ੍ਰਤੀ ਖੁਸ਼ੀ ਜ਼ਾਹਰ ਕੀਤੀ।ਅੰਤ ਵਿੱਚ ਸਕੂਲ ਸਟਾਫ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਲਗਾਤਾਰ ਉੱਚਾ ਹੋ ਰਿਹਾ ਹੈ।ਇਸ ਮੌਕੇ ਤੇ ਉਹ ਵੀ ਨਾਲ ਮੁੱਖ ਅਧਿਆਪਕਾ ਰਿਤੂ ਅਰੋੜਾ ਅਤੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ ਨਲਾਸ ਵੱਲੋਂ ਪੰਜਾਬ ਸਰਕਾਰ ਅਤੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।
राजपुरा, 19 मार्च (हिमांशु हैरी): पंजाब सरकार की तरफ से चलाए जा रहे एजुकेशन रेवोल्यूशन के तहत आज गवर्नमेंट हाई स्कूल नलास में एक मॉडर्न इंटरैक्टिव पैनल का उद्घाटन किया गया। इस इवेंट में स्कूल स्टाफ और स्टूडेंट्स में खुशी और उत्साह का माहौल देखा गया। इस मौके पर स्कूल की माननीय हेड मिस्ट्रेस श्रीमती रितु अरोड़ा जी, और माननीय गांव के सरपंच सरदार अमनदीप सिंह सैनी जी, चेयरमैन SMC हरमेश गिर, पूर्व चेयरमैन जसपाल चंद, सभी SMC मेंबर और सभी पंचायत मेंबर खास तौर पर मौजूद थे। उनके द्वारा इंटरैक्टिव पैनल का औपचारिक उद्घाटन किया गया। इस मौके पर हेड मिस्ट्रेस श्रीमती रितु अरोड़ा ने अपने भाषण में कहा कि पंजाब सरकार सरकारी स्कूलों में मॉडर्न टेक्नोलॉजी दे रही है, जिससे स्टूडेंट्स को नए और दिलचस्प तरीके से सीखने का मौका मिलेगा। उन्होंने कहा कि इंटरैक्टिव पैनल की मदद से पढ़ाई को और भी आसान और असरदार बनाया जा सकता है। इस मौके पर सरपंच सरदार अमनदीप सिंह सैनी जी ने भी अपने विचार रखे और कहा कि सरकारी स्कूलों में आने वाली ये नई सुविधाएं गांव के बच्चों के लिए बहुत काम आएंगी और उन्हें मॉडर्न एजुकेशन से जोड़ने में अहम भूमिका निभाएंगी। टीचर्स ने भी कहा कि इंटरैक्टिव पैनल के ज़रिए वीडियो, पिक्चर और डिजिटल प्रेजेंटेशन से पढ़ाई और भी दिलचस्प हो जाएगी। स्टूडेंट्स ने भी इस नई टेक्नोलॉजी के प्रति अपनी खुशी ज़ाहिर की। आखिर में, स्कूल स्टाफ ने पंजाब सरकार और एजुकेशन डिपार्टमेंट का धन्यवाद किया, जिनकी कोशिशों से सरकारी स्कूलों में पढ़ाई का लेवल लगातार बढ़ रहा है। इस मौके पर, उन्होंने हेडमिस्ट्रेस रितु अरोड़ा और गवर्नमेंट हाई स्कूल नलास के सभी स्टाफ के साथ मिलकर पंजाब सरकार और गांव वालों का धन्यवाद किया।
Rajpura, March 19 (Himanshu Harry): As part of the education revolution being run by the Punjab government, a modern interactive panel was inaugurated today in Government High School Nalas. An atmosphere of joy and enthusiasm was seen among the school staff and students in this event. On this occasion, the honorable head mistress of the school, Mrs. Ritu Arora ji, and the honorable village sarpanch, Sardar Amandeep Singh Saini ji, Chairman SMC Harmesh Gir, former chairman Jaspal Chand, all SMC members and all panchayat members were specially present. The interactive panel was formally inaugurated by them. On this occasion, Head Mistress Mrs. Ritu Arora said in her address that the Punjab government is providing modern technology in government schools, which will give the students the opportunity to learn in a new and interesting way. She said that with the help of interactive panels, learning can be made even easier and more effective. On this occasion, Sarpanch Sardar Amandeep Singh Saini Ji also expressed his views and said that these new facilities coming in government schools will prove to be very useful for the children of the village and will play an important role in connecting them with modern education. The teachers also said that learning will become more interesting with videos, pictures and digital presentations through interactive panels. The students also expressed their happiness towards this new technology. Finally, the school staff thanked the Punjab Government and the Education Department, due to whose efforts the level of education in government schools is continuously increasing. On this occasion, they, along with Headmistress Ritu Arora and all the staff of Government High School Nalas, thanked the Punjab Government and the villagers.