ਵਿਧਾਇਕਾ ਨੀਨਾ ਮਿੱਤਲ ਨੇ ਸੀਵਰੇਜ ਦੇ 22 ਕਰੋੜ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ,ਵਾਰਡ ਨੰਬਰ 17 ਦੇ ਵਾਸੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਕੀਤੀ ਪੂਰੀ, ਨਵੀਂ ਸੀਵਰੇਜ ਪਾਈਪ ਲਾਈਨ ਹੋਈ ਸ਼ੁਰੂ 

MLA नीना मित्तल ने 22 करोड़ के सीवरेज प्रोजेक्ट का शिलान्यास किया, वार्ड नंबर 17 के लोगों की लंबे समय से चली आ रही मांग पूरी हुई, नई सीवरेज पाइपलाइन शुरू हो गई है।

MLA Neena Mittal laid the foundation stone of a 22 crore sewerage project, the long pending demand of the residents of Ward No. 17 has been fulfilled, the new sewerage pipeline has been started.

ਹਲਕਾ ਰਾਜਪੁਰਾ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ: ਵਿਧਾਇਕਾ ਨੀਨਾ ਮਿੱਤਲ 

राजपुरा विधानसभा क्षेत्र को मॉडल शहर के तौर पर विकसित किया जाएगा: विधायक नीना मित्तल

Rajpura constituency will be developed as a model city: MLA Neena Mittal

ਰਾਜਪੁਰਾ,02 ਅਪ੍ਰੈਲ(ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਦੇ ਵਿਧਾਇਕਾ ਨੀਨਾ ਮਿੱਤਲ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲਗਭਗ 22 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟਾਂ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਵਾਰਡ ਨੰਬਰ 17 ਵਿੱਚ ਨਵੀਂ ਸੀਵਰੇਜ ਪਾਈਪ ਲਾਈਨ ਪਾਉਣ ਦੇ ਕੰਮ ਦੀ ਅਧਿਕਾਰਕ ਸ਼ੁਰੂਆਤ ਵੀ ਕੀਤੀ ਗਈ।ਇਹ ਪ੍ਰੋਜੈਕਟ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਿਨੇਟ ਮੰਤਰੀ ਸੰਜੀਵ ਕੁਮਾਰ ਅਰੋੜਾ ਦੇ ਯਤਨਾਂ ਸਦਕਾ ਅੱਗੇ ਵਧਾਇਆ ਗਿਆ ਹੈ। ਇਸ ਮੌਕੇ ਨਗਰ ਕੌਂਸਲ ਰਾਜਪੁਰਾ ਦੇ ਕਾਰਜਸਾਧਕ ਅਫਸਰ ਅਵਤਾਰ ਸੇਖਰੀ ਅਤੇ ਉਪਮੰਡਲ ਮੈਜਿਸਟ੍ਰੇਟ ਨਮਨ ਮਾਰਕਨ ਅਤੇ ਹਲਕਾ ਸੰਗਠਨ ਇੰਚਾਰਜ ਅਤੇ ਵਾਰਡ ਨੰਬਰ 17 ਦੇ ਇੰਚਾਰਜ ਰੀਤੇਸ ਬਾਂਸਲ ਦੇ ਸਹਿਯੋਗ ਨਾਲ ਇਹ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤਾ ਗਿਆ।ਇਸ ਮੌਕੇ ਅਜੈ ਮਿੱਤਲ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਦੌਰਾਨ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਵਾਰਡ ਨੰਬਰ 17 ਅਤੇ ਹੋਰ ਇਲਾਕਿਆਂ ਦੇ ਨਿਵਾਸੀ ਲੰਮੇ ਸਮੇਂ ਤੋਂ ਸੀਵਰੇਜ ਓਵਰਫਲੋ ਦੀ ਸਮੱਸਿਆ ਨਾਲ ਜੂਝ ਰਹੇ ਸਨ। ਲੋਕਾਂ ਦੀ ਇਸ ਪੁਰਾਣੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਨਵੀਂ ਸੀਵਰੇਜ ਪਾਈਪ ਲਾਈਨ ਪਾਈ ਜਾ ਰਹੀ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਨੀਲਪੁਰ ਸਟੇਡੀਅਮ ਕੋਲੋਂ ਮੇਨ ਰੋਡ ਬਾਈਪਾਸ ਤੇ ਅੰਡਰਗਰਾਊਂਡ ਸੀਵਰੇਜ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਜਲਦੀ ਹੀ ਹੋਰ ਇਲਾਕਿਆਂ ਵਿੱਚ ਵੀ ਇਹ ਕੰਮ ਵਿਸਥਾਰ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਸੀਵਰੇਜ ਓਵਰਫਲੋ ਅਤੇ ਬੈਕ ਮਾਰਨ ਦੀ ਸਮੱਸਿਆ ਦਾ ਪੱਕਾ ਹੱਲ ਨਿਕਲੇਗਾ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣੇਗੀ। ਉਨ੍ਹਾਂ ਨੇ ਸੰਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕੰਮ ਨੂੰ ਸਮੇਂ ਸਿਰ ਅਤੇ ਮਿਆਰੀ ਢੰਗ ਨਾਲ ਪੂਰਾ ਕਰਨ ਲਈ ਕਿਹਾ। ਇਸ ਦੌਰਾਨ ਵਿਧਾਇਕਾ ਨੀਨਾ ਮਿੱਤਲ ਨੇ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਵੱਡੀਆਂ ਗ੍ਰਾਂਟਾਂ ਦੇ ਦਾਵੇ ਤਾਂ ਕੀਤੇ ਗਏ ਪਰ ਜ਼ਮੀਨੀ ਪੱਧਰ ‘ਤੇ ਵਿਕਾਸ ਦੇ ਕੰਮ ਨਹੀਂ ਕੀਤੇ। ਜਿੰਨਾ ਵਿੱਚੋਂ ਗਰੀਨ ਸਿਟੀ ਫੇਸ-1 ਅਤੇ ਫੇਸ-2, ਭਟੇਜਾ ਕਲੋਨੀ, ਗਨੇਸ਼ ਨਗਰ, ਸਤਨਾਮ ਨਗਰ ਅਤੇ ਪੀਰ ਕਲੋਨੀ ਸਮੇਤ ਕਈ ਇਲਾਕਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ‘ਤੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹੇ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮਾਨ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਨੂੰ ਸਿਰਮੌਰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਰਾਜਪੁਰਾ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਮੌਕੇ ਵਾਰਡ ਨੰਬਰ 17 ਦੇ ਇੰਚਾਰਜ ਰੀਤੇਸ ਬਾਂਸਲ ਨੇ ਵਿਧਾਇਕਾਂ ਮੈਡਮ ਨੀਨਾ ਮਿੱਤਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਲੰਮੇ ਸਮੇਂ ਵਾਰਡ ਨਿਵਾਸੀਆਂ ਦੀ ਲਟਕਦੀ ਮੰਗ ਨੂੰ ਪੂਰਾ ਕੀਤਾ ਹੈ। ਇਸ ਮੌਕੇ ਵਾਰਡ ਨਿਵਾਸੀਆਂ ਨੇ ਵੀ ਵਿਧਾਇਕਾ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਉਨ੍ਹਾਂ ਦੀ ਲੰਮੇ ਸਮੇਂ ਦੀ ਸਮੱਸਿਆ ਦਾ ਪੱਕਾ ਹੱਲ ਹੋਵੇਗਾ। ਇਸ ਮੌਕੇ ਸੀਵਰੇਜ਼ ਬੋਰਡ ਦੇ ਐਸ ਡੀ ਓ ਕਰਨਦੀਪ ਸਿੰਘ, ਸ਼ਾਮ ਸੁੰਦਰ ਵਧਵਾ, ਸਚਿਨ ਮਿੱਤਲ, ਟਿੰਕੂ ਬਾਂਸਲ, ਰਮਨ ਟਿਵਾਣਾ, ਗੁਰਵਿੰਦਰ ਸਿੰਘ ਵੜੈਚ, ਬੀਡੀ ਨੰਦਾ, ਮਨੀਸ਼ ਕੁਮਾਰ, ਗੁਰਵੀਰ ਸਰਾਂਓ, ਹਰਪ੍ਰੀਤ ਸਿੰਘ ਲਾਲੀ, ਸਾਬਕਾ ਸਰਪੰਚ ਰਣਜੀਤ ਸਿੰਘ, ਰਤਨੇਸ ਜਿੰਦਲ, ਮੁਨੀਸ਼ ਕੁਮਾਰ ਭਟੇਜਾ ਕਲੋਨੀ, ਮਣੀ ਗਨੇਸ਼ ਕਲੋਨੀ, ਸਰਪੰਚ ਜਸਵੰਤ ਸਿੰਘ ਨੈਣਾ ਸਮੇਤ ਵੱਡੀ ਗਿਣਤੀ ਵਿਚ ਵਾਰਡ ਨੰਬਰ 17 ਦੇ ਵਾਸੀਆਂ ਮੌਜੂਦ ਸਨ।



राजपुरा, 2 अप्रैल (हिमांशु हैरी): लोकसभा राजपुरा की MLA नीना मित्तल ने शहर के अलग-अलग वार्डों में करीब 22 करोड़ रुपये की लागत से होने वाले सीवरेज प्रोजेक्ट्स के काम का नींव पत्थर रखा। इसके साथ ही वार्ड नंबर 17 में नई सीवरेज पाइपलाइन बिछाने के काम की भी ऑफिशियली शुरुआत की गई। यह प्रोजेक्ट मुख्यमंत्री भगवंत सिंह मान की लीडरशिप और लोकल गवर्नमेंट डिपार्टमेंट के कैबिनेट मिनिस्टर संजीव कुमार अरोड़ा की कोशिशों से आगे बढ़ाया गया है। इस मौके पर म्युनिसिपल काउंसिल राजपुरा के एग्जीक्यूटिव ऑफिसर अवतार सेखड़ी और सब-डिविजनल मजिस्ट्रेट नमन मार्कन और हल्का संगठन इंचार्ज और वार्ड नंबर 17 इंचार्ज रीतेस बंसल के सपोर्ट से इस अहम प्रोजेक्ट की शुरुआत की गई। इस मौके पर अजय मित्तल भी खास तौर पर शामिल हुए। इस दौरान MLA नीना मित्तल ने कहा कि वार्ड नंबर 17 और दूसरे इलाकों के लोग लंबे समय से सीवरेज ओवरफ्लो की प्रॉब्लम से जूझ रहे थे। लोगों की इस पुरानी डिमांड को ध्यान में रखते हुए अब नई सीवरेज पाइपलाइन बिछाई जा रही है, जिससे इलाके के लोगों को बड़ी राहत मिलेगी। उन्होंने कहा कि नीलपुर स्टेडियम के पास मेन रोड बाईपास पर अंडरग्राउंड सीवरेज पाइपलाइन बिछाने का काम शुरू हो गया है और जल्द ही दूसरे इलाकों में भी यह काम डिटेल में किया जाएगा। उन्होंने कहा कि इस प्रोजेक्ट से सीवर ओवरफ्लो और बैकफ्लो की समस्या का पक्का हल होगा, जिससे लोगों की ज़िंदगी आसान होगी। उन्होंने संबंधित डिपार्टमेंट को निर्देश जारी किए और काम समय पर और क्वालिटी तरीके से पूरा करने को कहा। इस बीच, MLA नीना मित्तल ने विरोधी पार्टियों पर निशाना साधते हुए कहा कि पिछली सरकारों ने बड़ी-बड़ी ग्रांट देने का दावा किया, लेकिन ज़मीनी स्तर पर विकास का काम नहीं किया। ग्रीन सिटी फेज़-1 और फेज़-2, भटेजा कॉलोनी, गणेश नगर, सतनाम नगर और पीर कॉलोनी समेत कई इलाकों का ज़िक्र करते हुए उन्होंने कहा कि इन जगहों पर लोग बेसिक सुविधाओं से महरूम थे। MLA नीना मित्तल ने कहा कि मान सरकार हर वर्ग के लोगों को बेसिक सुविधाएं देने के लिए कमिटेड है और विकास के कामों को सबसे ज़्यादा प्राथमिकता दी जा रही है। उन्होंने कहा कि आने वाले समय में राजपुरा को एक मॉडल शहर के तौर पर डेवलप किया जाएगा। इस मौके पर वार्ड नंबर 17 के इंचार्ज रीतेस बंसल ने MLA मैडम नीना मित्तल का खास तौर पर धन्यवाद किया और कहा कि वार्ड निवासियों की लंबे समय से चली आ रही मांग पूरी हो गई है। इस मौके पर वार्ड निवासियों ने भी MLA के प्रयासों की तारीफ की और उनका धन्यवाद किया और कहा कि इन प्रोजेक्ट्स से उनकी लंबे समय से चली आ रही समस्या का पक्का समाधान हो जाएगा। इस मौके पर सीवरेज बोर्ड के SDO करनदीप सिंह, शाम सुंदर वधवा, सचिन मित्तल, टिंकू बंसल, रमन टिवाना, गुरविंदर सिंह वड़ैच, BD नंदा, मनीष कुमार, गुरवीर सराओ, हरप्रीत सिंह लाली, पूर्व सरपंच रणजीत सिंह, रत्नेश जिंदल, मुनीश कुमार भटेजा कॉलोनी, मनी गणेश कॉलोनी, सरपंच जसवंत सिंह नैना समेत बड़ी संख्या में वार्ड नंबर 17 के निवासी मौजूद थे।

Rajpura, April 2 (Himanshu Harry): MLA of Lok Sabha Rajpura Neena Mittal laid the foundation stone of the works of sewerage projects in various wards of the city at a cost of about Rs 22 crore. Along with this, the work of laying a new sewerage pipeline in ward number 17 was also officially started. This project has been taken forward under the leadership of Chief Minister Bhagwant Singh Mann and due to the efforts of Cabinet Minister of Local Government Department Sanjeev Kumar Arora. On this occasion, this important project was started with the support of Executive Officer of Municipal Council Rajpura Avtar Sekhri and Sub-Divisional Magistrate Naman Markan and Halka Organization Incharge and Ward Number 17 Incharge Rites Bansal. On this occasion, Ajay Mittal also specially attended. During this, MLA Neena Mittal said that the residents of ward number 17 and other areas were struggling with the problem of sewerage overflow for a long time. Keeping in mind this old demand of the people, a new sewerage pipeline is now being laid, which will bring great relief to the people of the area. He said that the work of laying the underground sewerage pipeline on the main road bypass near Nilpur Stadium has started and soon this work will be done in detail in other areas as well. He said that this project will provide a permanent solution to the problem of sewer overflow and backflow, which will make the life of the people easier. He issued instructions to the concerned departments and asked them to complete the work on time and in a quality manner. Meanwhile, MLA Neena Mittal targeted the opposition parties and said that the previous governments claimed big grants but did not do development work at the ground level. Mentioning many areas including Green City Phase-1 and Phase-2, Bhateja Colony, Ganesh Nagar, Satnam Nagar and Peer Colony, she said that people in these places were deprived of basic facilities. MLA Neena Mittal said that the Mann government is committed to providing basic facilities to all sections of people and development works are being given top priority. She said that Rajpura will be developed as a model city in the coming time. On this occasion, Ward No. 17 in-charge Rites Bansal specially thanked MLA Madam Neena Mittal and said that the long pending demand of the ward residents has been fulfilled. On this occasion, the ward residents also appreciated the efforts of the MLA and thanked her and said that these projects will provide a permanent solution to their long-standing problem. On this occasion, Sewerage Board SDO Karandeep Singh, Sham Sundar Wadhwa, Sachin Mittal, Tinku Bansal, Raman Tiwana, Gurvinder Singh Waraich, BD Nanda, Manish Kumar, Gurveer Sarao, Harpreet Singh Lali, former Sarpanch Ranjit Singh, Ratnesh Jindal, Munish Kumar Bhateja Colony, Mani Ganesh Colony, Sarpanch Jaswant Singh Naina along with a large number of residents of Ward No. 17 were present.

Leave a Reply

Your email address will not be published. Required fields are marked *