
ਰਾਜਪੁਰਾ/ਬਨੂੜ,18 ਅਗਸਤ(ਹਿਮਾਂਸ਼ੂ ਹੈਰੀ):ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਹੋਈ ਮੀਟਿੰਗ ਇਹ ਮੀਟਿੰਗ ਜਿਲਾ ਫਤਿਹਗੜ੍ਹ ਸਾਹਿਬ ਵਿੱਚ ਅਨੀਲ ਕੁਮਾਰ ਸੈਣੀ ਦੀ ਅਗਵਾਈ ਵਿੱਚ ਹੋਈ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇਵਪ੍ਰਧਾਨ ਮਨਜੀਤ ਸਿੰਘ ਘੁਮਾਣਾ ਅਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਬੰਟੀ ਸ਼ੇਖਰ ਮਾਜਰਾ ਨੇ ਦੱਸਿਆ ਕਿ ਰਾਜਪੁਰਾ ਦੇ ਪਿੰਡ ਅਕਬਰਪੁਰ ਵਿੱਚ ਮੀਟਿੰਗ ਗੁਰਮੀਤ ਸਿੰਘ ਅਕਬਰਪੁਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਜਿਲਾ ਫਤਿਹਗੜ੍ਹ ਸਾਹਿਬ ਦੇ ਜਿਲਾ ਪ੍ਰਧਾਨ ਦੀ ਸਰਬਸੰਮਤੀ ਨਾਲ ਚੌਣ ਹੋਈ ਲਖਬੀਰ ਸਿੰਘ ਨੂੰ ਜਿਲਾ ਪ੍ਰਧਾਨ ਫਤਿਹਗੜ੍ਹ ਸਾਹਿਬ ਅਤੇ ਅਨੀਲ ਕੁਮਾਰ ਸੈਣੀ ਨੂੰ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ। ਇਸ ਤਰਾ ਹੀ ਗੁਰਮੀਤ ਸਿੰਘ ਅਕਬਰਪੁਰ ਨੂੰ ਯੂਥ ਪ੍ਰਧਾਨ ਜਿਲਾ ਪਟਿਆਲਾ ਨਿਯੁਕਤ ਕੀਤਾ ਮਾਨ ਸਿੰਘ ਨੂੰ ਪਿੰਡ ਅਕਬਰਪੁਰ ਇਕਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਮਨਜੀਤ ਸਿੰਘ ਘੁਮਾਣਾ ਕੌਮੀ ਪ੍ਰਧਾਨ, ਨਿਰਮਲ ਸਿੰਘ ਸੇਖਨ ਮਾਜਰਾ ਪੰਜਾਬ ਪ੍ਰਧਾਨ, ਜਰਨੈਲ ਸਿੰਘ ਖਜ਼ਾਨਚੀ ,ਗੁਰਦੀਪ ਸਿੰਘ ਸੋਨੀ ਕੌਰ ਕਮੇਟੀ ਮੈਂਬਰ ,ਲੱਖਾ ਸਿੰਘ ਸਰਪੰਚ ਕਬੁਲਪੁਰ, ਗੁਰਦੇਵ ਸਿੰਘ ਸਲਾਹਕਾਰ, ਕਮਲਜੀਤ ਸਿੰਘ ਲੈਹਲਾ, ਕੁਲਵਿੰਦਰ ਸਿੰਘ ਖੇੜਾ ਗੱਜੂ, ਲਖਵਿੰਦਰ ਸਿੰਘ ਉੜਦਣ ,ਰੁਪਿੰਦਰ ਸਿੰਘ ਰੱਪੀ ਖਲੌਰ, ਸੁਰਿੰਦਰ ਸਿੰਘ ਸਰਪੰਚ ਲੋਹਾ ਖੇੜੀ, ਦਵਿੰਦਰ ਸਿੰਘ ਤਿੰਬਰਪੁਰ, ਅਵਤਾਰ ਸਿੰਘ ਚਤਰਨਗਰ,ਗੁਰਪ੍ਰੀਤ ਸਿੰਘ ਸੇਖਨ ਮਾਜਰਾ , ਜਗਤਾਰ ਸਿੰਘ ਖਾਲਸਾ ਤੇ ਵੱਖੋ-ਵੱਖ ਅਹੁਦੇਦਾਰ ਹਾਜ਼ਰ ਸਨ।