Jeevan Prabha Sanstha distributed shoes and socks to needy children

ਰਾਜਪੁਰਾ,03 ਦਸੰਬਰ (ਹਿਮਾਂਸ਼ੂ ਹੈਰੀ):ਜੀਵਨ ਪ੍ਰਭਾ ਸੰਸਥਾ ਦੇ ਮੈਂਬਰਾਂ ਵੱਲੋਂ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਗੀਤਾ ਜੈਯੰਤੀ ਦੇ ਮੌਕੇ ਤੇ ਸਰਕਾਰੀ ਗਰਲਸ ਹਾਈ ਸਕੂਲ ਪੁਰਾਣਾ ਰਾਜਪੁਰਾ ਦੇ 50 ਜਰੂਰਤਮੰਦ ਬੱਚਿਆਂ ਨੂੰ ਬੂਟ ਜੁਰਾਬਾਂ ਦਿੱਤੀਆਂ ਗਈਆਂ । ਇਸ ਮੌਕੇ ਸੰਸਥਾ ਦੇ ਸਰਪਰਸਤ ਡਾਕਟਰ ਸੰਜੀਵ ਚੌਧਰੀ ਨੇ ਦੱਸਿਆ ਕਿ ਗੀਤਾ ਜੈਯੰਤੀ ਦੇ ਮੌਕੇ ਤੇ ਜਰੂਰਤਮੰਦ ਬੱਚਿਆਂ ਨੂੰ ਸਰਦੀਆਂ ਤੋਂ ਬਚਣ ਲਈ ਬੂਟ,ਜੁਰਾਬਾਂ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸਕੂਲ ਪ੍ਰਿੰਸੀਪਲ ਵਲੋਂ ਜੀਵਨ ਪ੍ਰਭਾ ਸੰਸਥਾ ਨੂੰ ਜਿਸ ਵੀ ਸੇਵਾ ਦੇ ਕੰਮ ਲਈ ਕਿਹਾ ਜਾਵੇਗਾ, ਸੰਸਥਾ ਉਸਨੂੰ ਪੂਰੇ ਉਤਸ਼ਾਹ ਤੇ ਸਮਰਪਣ ਦੇ ਨਾਲ ਪੂਰਾ ਕਰੇਗੀ। ਸਕੂਲ ਦੀ ਪ੍ਰਿੰਸੀਪਲ ਮੈਡਮ ਮੋਨਾ ਪਬਰੇਜਾ ਨੇ ਜੀਵਨ ਪ੍ਰਭਾ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਜੇਸ਼ ਸਮਾਈਲ, ਸੁਧੀਰ ਅਗਰਵਾਲ, ਵਰਿੰਦਰ ਸੇਤੀਆ, ਰੋਹੀਤ ਅਰੋੜਾ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਜੀਵਨ ਪ੍ਰਭਾ ਸੰਸਥਾ ਦੇ ਅਹੁਦੇਦਾਰ, ਸਕੂਲ ਸਟਾਫ ਅਤੇ ਬੱਚੇ