लोहड़ी के त्योहार के मद्देनजर फूड सेफ्टी टीम पटियाला ने इंस्पेक्शन और सैंपलिंग की
Inspection and sampling conducted by Food Safety Team Patiala in view of Lohri festival

ਪਟਿਆਲਾ,09 ਜਨਵਰੀ(ਹਿਮਾਂਸ਼ੂ ਹੈਰੀ):ਲੋਹੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਫੂਡ ਸੇਫ਼ਟੀ ਟੀਮ ਪਟਿਆਲਾ ਵੱਲੋਂ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਉਪਲਬਧ ਕਰਵਾਉਣ ਲਈ ਜਾਂਚ ਅਤੇ ਸੈਂਪਲਿੰਗ ਮੁਹਿੰਮ ਚਲਾਈ ਗਈ। ਇਹ ਕਾਰਵਾਈ ਡਾ. ਗੁਰਪ੍ਰੀਤ ਕੌਰ, ਜ਼ਿਲ੍ਹਾ ਸਿਹਤ ਅਫ਼ਸਰ-ਕਮ-ਡਿਜ਼ਾਈਨੇਟਡ ਅਫ਼ਸਰ (ਫੂਡ ਸੇਫ਼ਟੀ), ਪਟਿਆਲਾ ਦੀ ਦੇਖਰੇਖ ਹੇਠ ਕੀਤੀ ਗਈ।ਇਸ ਦੌਰਾਨ ਫੂਡ ਸੇਫ਼ਟੀ ਟੀਮ ਵੱਲੋਂ ਦੁੱਧ, ਦੁੱਧ ਤੋਂ ਬਣੇ ਪਦਾਰਥਾਂ ਅਤੇ ਗਚਕ ਵਰਗੀਆਂ ਪਰੰਪਰਾਗਤ ਮਿਠਾਈਆਂ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਸਮੱਗਰੀ ਦੇ 25 ਤੋਂ ਵੱਧ ਨਮੂਨੇ ਇਕੱਠੇ ਕੀਤੇ ਗਏ। ਇਹ ਨਮੂਨੇ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ ਅਧੀਨ ਜਾਂਚ ਲਈ ਲੈਬੋਰਟਰੀ ਵਿੱਚ ਭੇਜੇ ਗਏ ਹਨ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਮਿਠਾਈ ਦੀਆਂ ਦੁਕਾਨਾਂ, ਦੁੱਧ ਵੇਚਣ ਵਾਲਿਆਂ ਅਤੇ ਖਾਦ ਕਾਰੋਬਾਰੀ ਇਕਾਈਆਂ ਦੀ ਜਾਂਚ ਵੀ ਕੀਤੀ ਗਈ। ਫੂਡ ਬਿਜ਼ਨਸ ਓਪਰੇਟਰਾਂ (FBOs) ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਜ਼ (GMP) ਅਤੇ ਗੁੱਡ ਹਾਈਜੀਨ ਪ੍ਰੈਕਟਿਸਜ਼ (GHP) ਦੀ ਪਾਲਣਾ ਯਕੀਨੀ ਬਣਾਉਣ।ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਫੂਡ ਸੇਫ਼ਟੀ ਵਿਭਾਗ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਤਿਉਹਾਰਾਂ ਦੇ ਮੌਕੇ ‘ਤੇ ਮਿਲਾਵਟੀ ਜਾਂ ਗ਼ੈਰ-ਮਿਆਰੀ ਖਾਦ ਪਦਾਰਥਾਂ ਦੀ ਵਿਕਰੀ ਨੂੰ ਰੋਕਣ ਲਈ ਅਜਿਹੀਆਂ ਮੁਹਿੰਮਾਂ ਜਾਰੀ ਰਹਿਣਗੀਆਂ। ਇਸ ਮੌਕੇ ਫੂਡ ਸੇਫ਼ਟੀ ਵਿਭਾਗ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਚੇਤ ਰਹਿਣ ਅਤੇ ਕਿਸੇ ਵੀ ਕਿਸਮ ਦੀ ਖਾਦ ਸੁਰੱਖਿਆ ਸੰਬੰਧੀ ਸ਼ਿਕਾਇਤ ਵਿਭਾਗ ਨੂੰ ਦਰਜ ਕਰਵਾਉਣ।
पटियाला, 09 जनवरी (हिमांशु हैरी): लोहड़ी के त्योहार को ध्यान में रखते हुए, फूड सेफ्टी टीम पटियाला ने लोगों को सुरक्षित और अच्छी क्वालिटी का खाना देने के लिए इंस्पेक्शन और सैंपलिंग कैंपेन चलाया। यह ऑपरेशन डॉ. गुरप्रीत कौर, डिस्ट्रिक्ट हेल्थ ऑफिसर-कम-डेजिग्नेटेड ऑफिसर (फूड सेफ्टी), पटियाला की देखरेख में किया गया। इस दौरान, फूड सेफ्टी टीम ने दूध, दूध से बने प्रोडक्ट और गचक जैसी पारंपरिक मिठाइयों को बनाने में इस्तेमाल होने वाली चीज़ों के 25 से ज़्यादा सैंपल इकट्ठा किए। इन सैंपल को फूड सेफ्टी एंड स्टैंडर्ड्स एक्ट के तहत टेस्टिंग के लिए लैब में भेजा गया है। इस मौके पर, हेल्थ डिपार्टमेंट की टीम ने जिले की अलग-अलग मिठाई की दुकानों, दूध बेचने वालों और फूड बिजनेस यूनिट्स का भी इंस्पेक्शन किया। फूड बिजनेस ऑपरेटर्स (FBOs) को गुड मैन्युफैक्चरिंग प्रैक्टिसेस (GMP) और गुड हाइजीन प्रैक्टिसेस (GHP) का पालन पक्का करने के सख्त निर्देश दिए गए। डॉ. गुरप्रीत कौर ने कहा कि फूड सेफ्टी डिपार्टमेंट लोगों की सेहत की सुरक्षा के लिए पूरी तरह तैयार है और त्योहारों के दौरान मिलावटी या घटिया खाने की चीज़ों की बिक्री को रोकने के लिए ऐसे कैंपेन जारी रहेंगे। इस मौके पर फ़ूड सेफ्टी डिपार्टमेंट ने आम लोगों से अपील की है कि वे सावधान रहें और फ़ूड सेफ्टी से जुड़ी किसी भी तरह की शिकायत डिपार्टमेंट में दर्ज कराएं।
Patiala, January 09 (Himanshu Harry): Keeping in mind the festival of Lohri, Food Safety Team Patiala conducted an inspection and sampling campaign to provide safe and quality food to the people. This operation was carried out under the supervision of Dr. Gurpreet Kaur, District Health Officer-cum-Designated Officer (Food Safety), Patiala. During this, the Food Safety Team collected more than 25 samples of ingredients used to prepare traditional sweets like milk, milk products and gachak. These samples have been sent to the laboratory for testing under the Food Safety and Standards Act. On this occasion, the Health Department team also inspected various sweet shops, milk sellers and food business units of the district. Strict instructions were given to the Food Business Operators (FBOs) to ensure compliance with Good Manufacturing Practices (GMP) and Good Hygiene Practices (GHP). Dr. Gurpreet Kaur said that the Food Safety Department is committed to protecting the health of the people and such campaigns will continue to prevent the sale of adulterated or substandard food items during the festivals. On this occasion, the Food Safety Department has appealed to the general public to remain vigilant and register any kind of food safety related complaint with the department.