राजपुरा सिविल अस्पताल में मुख्यमंत्री स्वास्थ्य योजना के तहत हेल्थ कार्ड सेंटर का उद्घाटन, हर परिवार को 10 लाख रुपये तक का मुफ्त इलाज मिलेगा – डॉ. बलबीर सिंह
Health Card Center inaugurated under Chief Minister’s Health Scheme at Rajpura Civil Hospital, every family will get free treatment up to Rs. 10 lakh – Dr. Balbir Singh

ਪਟਿਆਲਾ/ਰਾਜਪੁਰਾ,25 ਜਨਵਰੀ(ਹਿਮਾਂਸ਼ੂ ਹੈਰੀ):ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਸਿਹਤ ਕਾਰਡ ਬਣਾਉਣ ਵਾਲੇ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਆਮ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਰੁਪਏ ਤਕ ਮੁਫ਼ਤ ਇਲਾਜ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਿਹਤ ਕਾਰਡ ਬਣਾਉਣ ਦੀ ਪੂਰੀ ਪ੍ਰਕਿਰਿਆ ਨੂੰ ਅਸਾਨ ਸ਼ਬਦਾਂ ਵਿੱਚ ਸਮਝਾਇਆ ਡਾ.ਬਲਬੀਰ ਸਿੰਘ ਨੇ ਦੱਸਿਆ ਕਿ ਇਹ ਮਹੱਤਵਪੂਰਨ ਸਿਹਤ ਯੋਜਨਾ 22 ਜਨਵਰੀ ਤੋਂ ਪੂਰੇ ਪੰਜਾਬ ਵਿੱਚ ਲਾਗੂ ਹੋ ਚੁੱਕੀ ਹੈ। ਇਸ ਯੋਜਨਾ ਤਹਿਤ ਪੰਜਾਬ ਦੇ ਲਗਭਗ 65 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਜਾ ਰਿਹਾ ਹੈ, ਜਿਸ ਨਾਲ ਕਰੀਬ 3 ਕਰੋੜ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਆਪਣੇ ਆਪ ਵਿੱਚ ਇੱਕ ਨਵੇਕਲੀ ਸ਼ੁਰੂਆਤ ਹੈ, ਜੋ ਪੰਜਾਬ ਦੇ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਸਿਹਤ ਮੰਤਰੀ ਨੇ ਸਪਸ਼ਟ ਕੀਤਾ ਕਿ ਇਸ ਯੋਜਨਾ ਅਧੀਨ ਸਿਹਤ ਕਾਰਡ ਬਣਵਾਉਣ ਲਈ ਕਿਸੇ ਵੀ ਕਿਸਮ ਦੀ ਫੀਸ ਨਹੀਂ ਦੇਣੀ ਪਵੇਗੀ। ਸਰਕਾਰ ਵੱਲੋਂ ਬੀਮਾ ਕੰਪਨੀ ਨੂੰ ਪਹਿਲਾਂ ਹੀ ਰਕਮ ਅਦਾ ਕੀਤੀ ਜਾ ਚੁੱਕੀ ਹੈ, ਤਾਂ ਜੋ ਆਮ ਲੋਕ ਬਿਨਾਂ ਕਿਸੇ ਵਿੱਤੀ ਬੋਝ ਦੇ ਉੱਚ-ਪੱਧਰੀ ਸਿਹਤ ਸੇਵਾਵਾਂ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਇਸ ਕਾਰਡ ਦੇ ਜ਼ਰੀਏ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਖ਼ਾਸ ਤੌਰ ’ਤੇ ਗਰੀਬ, ਮੱਧ ਵਰਗ ਅਤੇ ਲੋੜਵੰਦ ਪਰਿਵਾਰਾਂ ਲਈ ਵਰਦਾਨ ਸਾਬਤ ਹੋਵੇਗੀ। ਗੰਭੀਰ ਬਿਮਾਰੀਆਂ ਦੇ ਇਲਾਜ ’ਤੇ ਆਉਣ ਵਾਲੇ ਵੱਡੇ ਖਰਚ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਕੋਈ ਵੀ ਵਿਅਕਤੀ ਸਿਰਫ਼ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਦੱਸਿਆ ਕਿ ਸਿਹਤ ਕਾਰਡ ਬਣਾਉਣ ਦੀ ਪ੍ਰਕਿਰਿਆ ਬਹੁਤ ਹੀ ਸੌਖੀ ਅਤੇ ਪਾਰਦਰਸ਼ੀ ਹੈ। ਲੋੜੀਂਦੇ ਦਸਤਾਵੇਜ਼ਾਂ ਨਾਲ ਨਿਰਧਾਰਤ ਸੈਂਟਰ ’ਤੇ ਪਹੁੰਚ ਕੇ ਕੁਝ ਹੀ ਸਮੇਂ ਵਿੱਚ ਕਾਰਡ ਤਿਆਰ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਮੁਹਿੰਮ ਦਾ ਲਾਭ ਲੈ ਰਹੇ ਹਨ, ਜੋ ਇਸ ਯੋਜਨਾ ਦੀ ਸਫ਼ਲਤਾ ਨੂੰ ਦਰਸਾਉਂਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਹਰ ਨਾਗਰਿਕ ਨੂੰ ਬਿਹਤਰ, ਮੁਫ਼ਤ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਓਹਨਾ ਦੇ ਨਾਲ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ, ਸਿਹਤ ਵਿਭਾਗ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।
पटियाला/राजपुरा, 25 जनवरी (हिमांशु हैरी): पंजाब के हेल्थ और फैमिली वेलफेयर मिनिस्टर डॉ. बलबीर सिंह ने आज राजपुरा के सिविल हॉस्पिटल में चीफ मिनिस्टर हेल्थ स्कीम के तहत हेल्थ कार्ड बनाने वाले सेंटर का उद्घाटन किया। इस मौके पर उन्होंने आम लोगों को चीफ मिनिस्टर हेल्थ स्कीम के तहत 10 रुपये तक के फ्री इलाज के फायदों के बारे में डिटेल में जानकारी दी और हेल्थ कार्ड बनाने का पूरा प्रोसेस आसान शब्दों में समझाया। डॉ. बलबीर सिंह ने कहा कि यह अहम हेल्थ स्कीम 22 जनवरी से पूरे पंजाब में लागू हो गई है। इस स्कीम के तहत पंजाब के करीब 65 लाख परिवारों को कवर किया जा रहा है, जिससे करीब 3 करोड़ लोगों को 10 लाख रुपये तक का फ्री इलाज मिलेगा। उन्होंने कहा कि चीफ मिनिस्टर हेल्थ स्कीम का कार्ड अपने आप में एक अनोखी पहल है, जो पंजाब के हेल्थ सेक्टर को मजबूत करने में मील का पत्थर साबित होगा। हेल्थ मिनिस्टर ने साफ किया कि इस स्कीम के तहत हेल्थ कार्ड बनवाने के लिए कोई फीस नहीं देनी होगी। सरकार ने इंश्योरेंस कंपनी को पहले ही रकम दे दी है ताकि आम लोग बिना किसी फाइनेंशियल बोझ के हाई-क्वालिटी हेल्थ सर्विसेज का फायदा उठा सकें। उन्होंने कहा कि इस कार्ड के ज़रिए सरकारी और लिस्टेड प्राइवेट अस्पतालों में इलाज मिलेगा। डॉ. बलबीर सिंह ने कहा कि यह स्कीम खासकर गरीब, मिडिल क्लास और ज़रूरतमंद परिवारों के लिए वरदान साबित होगी। लोगों को गंभीर बीमारियों के इलाज पर होने वाले भारी खर्च से राहत मिलेगी और कोई भी व्यक्ति सिर्फ़ पैसे की कमी के कारण इलाज से वंचित नहीं रहेगा। उन्होंने कहा कि हेल्थ कार्ड बनाने का प्रोसेस बहुत आसान और ट्रांसपेरेंट है। ज़रूरी डॉक्यूमेंट्स के साथ तय सेंटर पर पहुँचकर कम समय में कार्ड बन रहा है। बड़ी संख्या में लोग इस कैंपेन का फ़ायदा उठा रहे हैं, जो इस स्कीम की सफलता को दिखाता है। हेल्थ मिनिस्टर ने कहा कि मुख्यमंत्री भगवंत मान के नेतृत्व में पंजाब सरकार राज्य के हर नागरिक को बेहतर, मुफ़्त और समय पर हेल्थ सर्विस देने के लिए कमिटेड है। इस मौके पर उनके साथ राजपुरा की MLA नीना मित्तल, हेल्थ डिपार्टमेंट के अधिकारी और बड़ी संख्या में लोकल लोग मौजूद थे।
Patiala/Rajpura, January 25 (Himanshu Harry): Punjab Health and Family Welfare Minister Dr. Balbir Singh today inaugurated the health card making center under the Chief Minister Health Scheme at the Civil Hospital in Rajpura. On this occasion, he gave detailed information to the general public about the benefits of free treatment up to Rs. 10 under the Chief Minister Health Scheme and explained the entire process of making a health card in simple words. Dr. Balbir Singh said that this important health scheme has been implemented in the entire Punjab from January 22. About 65 lakh families of Punjab are being covered under this scheme, due to which about 3 crore people will get free treatment up to Rs. 10 lakh. He said that the card of the Chief Minister Health Scheme is a unique initiative in itself, which will prove to be a milestone in strengthening the health sector of Punjab. The Health Minister clarified that no fee will have to be paid for making a health card under this scheme. The government has already paid the amount to the insurance company so that the common people can avail high-quality health services without any financial burden. He said that treatment will be provided through this card in government and listed private hospitals. Dr. Balbir Singh said that this scheme will prove to be a boon especially for the poor, middle class and needy families. People will get relief from the huge expenditure incurred on the treatment of serious diseases and no person will be deprived of treatment just due to lack of money. He said that the process of making a health card is very easy and transparent. By reaching the designated center with the required documents, the card is being prepared in a short time. A large number of people are taking advantage of this campaign, which shows the success of this scheme. The Health Minister said that the Punjab Government under the leadership of Chief Minister Bhagwant Mann is committed to providing better, free and timely health services to every citizen of the state. On this occasion, Rajpura MLA Neena Mittal, officials of the Health Department and a large number of local residents were present with him.