ਕਤਲ ਕੇਸ ਦੇ ਭਗੋੜੇ ਵਲੋਂ ਪੁਲਿਸ ਉਤੇ ਕੀਤੇ ਗਏ ਕਈ ਰਾਉਂਡ ਫ਼ਾਇਰ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਕੀਤਾ ਗਿਆ ਐਨਕਾਊਂਟਰ
ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਐਸ.ਪੀ ਵਰੁਣ ਸ਼ਰਮਾ ਨੇ ਕਿ ਜਾਣਕਾਰੀ ਦਿੱਤੀ
ਰਾਜਪੁਰਾ/ਬਨੂੜ,18 ਅਗਸਤ(ਹਿਮਾਂਸ਼ੂ ਹੈਰੀ): ਬਨੂੜ ਪੁਲਿਸ ਵੱਲੋਂ ਖੇੜਾ ਗੱਜੂ ਵਿੱਚ ਕਤਲ ਕਰਕੇ ਲਾਸ਼ ਨੂੰ ਨਹਿਰ ਕਿਨਾਰੇ ਦੱਬਣ ਵਾਲੇ ਗੈਂਗਸਟਰ ਗੁਰਪ੍ਰੀਤ ਸਿੰਘ ਟੋਂਟੇ ਦਾ ਅੱਜ ਐਨਕਾਊਂਟਰ ਕਰ ਦਿੱਤਾ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕੀ ਐਸਪੀ ਗੁਰਬੰਸ ਸਿੰਘ ਬੈਂਸ ਡੀਐਸਪੀ ਮਨਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਕੁਝ ਦਿਨ ਪਹਿਲਾਂ ਪਿੰਡ ਖੇੜਾ ਗੱਜੂ ਵਿੱਚ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਕੁਝ ਹੀ ਸਮੇਂ ਅੰਦਰ 2 ਦੋਸ਼ੀਆਂ ਨੂੰ ਕੀਤਾ ਗਿਆ ਸੀ ਜਿਸ ਵਿੱਚੋਂ 2 ਫਰਾਰ ਹੋ ਗਏ ਸਨ ਜਿਸ ਵਿੱਚ ਮੁੱਖ ਦੋਸ਼ੀ ਗੁਰਪ੍ਰੀਤ ਟੌਂਟਾ ਸੀ ਜੋ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਪਿਛਲੇ ਕਾਫੀ ਸਮੇਂ ਤੋਂ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਸ਼ਰਮਾ ਪੂਰੀ ਮੁਸਤੈਦੀ ਨਾਲ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੇ ਹੋਏ ਸਨ ਇਸੇ ਦੌਰਾਨ ਅੱਜ ਉਹਨਾਂ ਨੂੰ ਪਤਾ ਲੱਗਿਆ ਕਿ ਗੁਰਪ੍ਰੀਤ ਆਫ ਟੋਂਟਾ ਗਿਆਨ ਸਾਗਰ ਦੇ ਪਿਛਲੇ ਪਾਸੇ ਬਣੀ ਹੋਈ ਛੋਟੀ ਸੜਕ ਵੱਲ ਮੋਟਰਸਾਈਕਲ ਉੱਤੇ ਕਿਸੇ ਨਵੀਂ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਹੈ। ਜਦੋਂ ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ ਤਾਂ ਉਸਨੇ ਪੁਲਿਸ ਪਾਰਟੀ ਉੱਤੇ ਫਾਇਰ ਕਰ ਦਿੱਤਾ ਜਵਾਬੀ ਕਾਰਵਾਈ ਵਿਚ ਪੁਲਿਸ ਨੇ ਵੀ ਫਾਇਰ ਕੀਤਾ ਜੋ ਗੁਰਪ੍ਰੀਤ ਟੌਂਟੇ ਦੀ ਲੱਤ ਉੱਤੇ ਵੱਜਿਆ ਜਿਸ ਕਾਰਨ ਉਹ ਖੇਤਾਂ ਵਿੱਚ ਡਿੱਗ ਗਿਆ ਪੁਲਿਸ ਨੇ ਆਪਣੀ ਮੁਸਤੈਦੀ ਦਿਖਾਉਂਦਿਆਂ ਉਕਤ ਦੋਸ਼ੀ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਪਟਿਆਲੇ ਜ਼ਿਲੇ ਵਿੱਚ ਜੀ਼ਰੋ ਟੋਲਰੈਂਸ ਤਹਿਤ ਅਮਨ ਕਾਨੂੰਨ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਮੌਕੇ ਸਬ ਇੰਸਪੈਕਟਰ ਬਹਾਦਰ ਰਾਮ, ਏਐਸਆਈ ਮਹਿੰਦਰ ਸਿੰਘ, ਸੀਐਸਆਈ ਜਸਬੀਰ ਸਿੰਘ, ਏਐਸਆਈ ਜੁਗਰਾਜ ਸਿੰਘ, ਕਾਨਸਟੇਬਲ ਮਨਪ੍ਰੀਤ ਸਿੰਘ, ਵਿੱਕੀ ਤੋਂ ਇਲਾਵਾ ਸਮੂਹ ਕਰਮਚਾਰੀ ਮੌਜੂਦ ਸਨ।