ਗੁਰਲਾਲ ਘਨੌਰ ਨੇ ਪਿੰਡ ਘੜਾਮਾਂ ਕਲਾਂ ਚ “ਮੇਰਾ ਘਰ ਮੇਰੇ ਨਾਮ” ਯੋਜਨਾ ਤਹਿਤ 408 ਪਰਿਵਾਰਾਂ ਨੂੰ ਸੌਂਪੇ ਮਾਲਕਾਨਾ ਹੱਕ,ਪੰਜਾਬ ਸਰਕਾਰ ਦਾ ਮੂਲ ਉਦੇਸ਼ ਸੂਬੇ ਦੇ ਹਰ ਵਰਗ ਨੂੰ ਉੱਚਾ ਚੁੱਕਣਾ: ਗੁਰਲਾਲ ਘਨੌਰ 

गुरलाल घनौर ने “मेरा घर मेरे नाम” स्कीम के तहत गांव घारमा कलां में 408 परिवारों को मालिकाना हक सौंपे, पंजाब सरकार का मूल मकसद राज्य के हर वर्ग का उत्थान करना है: गुरलाल घनौर

Gurlal Ghanaur handed over ownership rights to 408 families in village Gharama Kalan under the “Mera Ghar Mere Naam” scheme, the basic objective of the Punjab government is to uplift every section of the state: Gurlal Ghanaur

ਪਟਿਆਲਾ/ਘਨੌਰ,01 ਅਪ੍ਰੈਲ(ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਅਹਿਮ ਲੋਕ-ਹਿਤੈਸ਼ੀ ਯੋਜਨਾ “ਮੇਰਾ ਘਰ ਮੇਰੇ ਨਾਮ” ਦੇ ਤਹਿਤ ਅੱਜ ਹਲਕਾ ਘਨੌਰ ਦੇ ਪਿੰਡ ਘੜਾਮਾਂ ਕਲਾਂ ਵਿੱਚ 408 ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਇਨ੍ਹਾਂ ਪਰਿਵਾਰਾਂ ਨੂੰ ਰਜਿਸਟਰੀਆਂ ਸੌਂਪ ਕੇ ਮਾਲਕਾਨਾ ਹੱਕ ਦਿੱਤੇ। ਇਸ ਦੌਰਾਨ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ “ਮੇਰਾ ਘਰ ਮੇਰੇ ਨਾਮ” ਯੋਜਨਾ ਪੰਜਾਬ ਸਰਕਾਰ ਦੀ ਇੱਕ ਇਤਿਹਾਸਕ ਪਹਿਲ ਹੈ, ਜਿਸ ਨਾਲ ਲਾਲ ਡੋਰਾ (ਆਬਾਦੀ ਦੇਹ) ਦੇ ਰਕਬੇ ਵਿੱਚ ਰਹਿ ਰਹੇ ਪਰਿਵਾਰਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਰਾਹੀਂ ਉਹਨਾਂ ਲੋਕਾਂ ਨੂੰ ਪੱਕੀ ਮਾਲਕੀ ਦੇ ਹੱਕ ਮਿਲ ਰਹੇ ਹਨ ਜੋ ਸਾਲਾਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ ਪਰ ਕਾਨੂੰਨੀ ਤੌਰ ‘ਤੇ ਮਾਲਕ ਨਹੀਂ ਮੰਨੇ ਜਾਂਦੇ ਸਨ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਭਾਵੇਂ ਕਈ ਵਾਅਦੇ ਕੀਤੇ ਹਨ, ਪਰ ਲਾਲ ਲਕੀਰ ਵਿੱਚ ਵਸਦੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਵੱਲ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ। ਇਸਦੇ ਉਲਟ ਮੌਜੂਦਾ ਮਾਨ ਸਰਕਾਰ ਨੇ ਜਮੀਨੀ ਹਕੀਕਤ ਨੂੰ ਸਮਝਦਿਆਂ ਲੋਕਾਂ ਨੂੰ ਹੱਕ ਦੇਣ ਲਈ ਵਚਨਬੱਧ ਹੋ ਕੇ ਕੰਮ ਕੀਤਾ ਹੈ। ਵਿਧਾਇਕ ਘਨੌਰ ਨੇ ਦੱਸਿਆ ਕਿ ਇਹ ਯੋਜਨਾ ਨਾ ਸਿਰਫ਼ ਲੋਕਾਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦੀ ਹੈ, ਸਗੋਂ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਕਰਦੀ ਹੈ। ਹੁਣ ਇਹ ਪਰਿਵਾਰ ਆਪਣੀ ਜਾਇਦਾਦ ਨੂੰ ਬੈਂਕ ਲੋਨ ਜਾਂ ਹੋਰ ਵਿੱਤੀ ਸਹੂਲਤਾਂ ਲਈ ਵਰਤ ਸਕਣਗੇ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਸੁਧਾਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦਾ ਮੂਲ ਉਦੇਸ਼ ਸੂਬੇ ਦੇ ਹਰ ਵਰਗ ਨੂੰ ਉੱਚਾ ਚੁੱਕਣਾ ਅਤੇ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨਾ ਹੈ। ਸਮਾਗਮ ਦੌਰਾਨ ਰਜਿਸਟਰੀਆਂ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਕਈਆਂ ਨੇ ਕਿਹਾ ਕਿ ਉਹ ਸਾਲਾਂ ਤੋਂ ਇਸ ਦਿਨ ਦੀ ਉਡੀਕ ਕਰ ਰਹੇ ਸਨ ਅਤੇ ਅੱਜ ਉਨ੍ਹਾਂ ਦਾ ਸੁਪਨਾ ਸਾਕਾਰ ਹੋਇਆ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਅਤੇ ਵਿਧਾਇਕ ਗੁਰਲਾਲ ਘਨੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਇਕ ਨਵਾਂ ਮੋੜ ਲਿਆਏਗਾ। ਇਸ ਮੌਕੇ ਚੇਅਰਮੈਨ ਸਹਿਜਪਾਲ ਸਿੰਘ ਦਿਉਲ ਲਾਡਾ ਨਨਹੇੜਾ, ਸਰਪੰਚ ਜੋਧਵੀਰ ਸਿੰਘ ਵੜੈਚ, ਗੁਰਤਾਜ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ ਥੂਹਾ, ਨਿਸ਼ਾਨ ਸਿੰਘ ਸੰਧੂ ਅਤੇ ਸਬੰਧਤ ਅਧਿਕਾਰੀ ਅਤੇ ਪੰਚ, ਸਰਪੰਚਾਂ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਅਹੁਦੇਦਾਰ ਤੇ ਵਰਕਰ ਮੌਜੂਦ ਸਨ।

पटियाला/घनौर, 01 अप्रैल (हिमांशु हैरी): पंजाब सरकार की तरफ से चलाई जा रही अहम लोक भलाई स्कीम “मेरा घर मेरे नाम” के तहत आज हलका घनौर के गांव घरामा कलां में 408 परिवारों को बड़ी राहत मिली। पंजाब कबड्डी एसोसिएशन के प्रेसिडेंट और MLA गुरलाल घनौर ने एक खास फंक्शन के दौरान इन परिवारों को रजिस्ट्रेशन सौंपे और उन्हें मालिकाना हक दिया। इस दौरान MLA गुरलाल घनौर ने कहा कि “मेरा घर मेरे नाम” स्कीम पंजाब सरकार की एक ऐतिहासिक पहल है, जिसने लाल डोरा (आबादी वाली जगह) के इलाके में रहने वाले परिवारों की लंबे समय से चली आ रही मांग को पूरा किया है। उन्होंने कहा कि इस स्कीम के जरिए उन लोगों को पक्का मालिकाना हक मिल रहा है जो सालों से अपने घरों में रह रहे थे लेकिन कानूनी तौर पर उन्हें मालिक नहीं माना जाता था। MLA गुरलाल घनौर ने कहा कि पिछली सरकारों ने भले ही कई वादे किए, लेकिन लाल लकीर में रहने वाले लोगों को मालिकाना हक देने की तरफ कोई सही कदम नहीं उठाया गया। इसके उलट, मौजूदा मान सरकार ने जमीनी हकीकत को समझते हुए लोगों को हक दिलाने के लिए कमिटमेंट के साथ काम किया है। MLA घनौर ने कहा कि यह स्कीम न सिर्फ़ लोगों को कानूनी सुरक्षा देती है, बल्कि उनकी आर्थिक हालत भी मज़बूत करती है। अब ये परिवार अपनी प्रॉपर्टी का इस्तेमाल बैंक लोन या दूसरी फ़ाइनेंशियल सुविधाओं के लिए कर सकेंगे, जिससे उनकी ज़िंदगी बेहतर होगी। उन्होंने कहा कि मुख्यमंत्री भगवंत सिंह मान की लीडरशिप में सरकार का मुख्य मकसद राज्य के हर वर्ग का उत्थान करना और बुनियादी सुविधाएँ देना है। समारोह के दौरान, रजिस्ट्रेशन पाने वाले परिवारों में खुशी की लहर देखी गई। कई लोगों ने कहा कि वे सालों से इस दिन का इंतज़ार कर रहे थे और आज उनका सपना सच हो गया है। उन्होंने आम आदमी पार्टी की मान सरकार और MLA गुरलाल घनौर का धन्यवाद किया और कहा कि इससे उनकी ज़िंदगी में एक नया मोड़ आएगा। इस मौके पर चेयरमैन सहजपाल सिंह देओल लाडा नन्हेड़ा, सरपंच जोधवीर सिंह वड़ैच, गुरताज सिंह संधू, गुरप्रीत सिंह ढिल्लों थूहा, निशान सिंह संधू और संबंधित अफ़सरों और पंचों, सरपंचों समेत बड़ी संख्या में पार्टी के ऑफ़िसर और वर्कर मौजूद थे।

Patiala/Ghanour, April 01 (Himanshu Harry): Under the important public welfare scheme “Mera Ghar Mere Naam” being run by the Punjab government, 408 families got a big relief today in village Gharama Kalan of Halka Ghanaur. Punjab Kabaddi Association President and MLA Gurlal Ghanaur handed over the registrations to these families during a special function and gave them ownership rights. Meanwhile, MLA Gurlal Ghanaur said that the “Mera Ghar Mere Naam” scheme is a historic initiative of the Punjab government, which has fulfilled the long-standing demand of the families living in the area of ​​Lal Dora (population body). He said that through this scheme, those people are getting permanent ownership rights who were living in their houses for years but were not considered as owners legally. MLA Gurlal Ghanaur said that although the previous governments have made many promises, no appropriate step has been taken towards giving ownership rights to the people living in the Lal Lakir. On the contrary, the current Mann government has worked with commitment to give rights to the people, understanding the ground reality. MLA Ghanaur said that this scheme not only provides legal security to the people, but also strengthens their economic condition. Now these families will be able to use their property for bank loans or other financial facilities, which will improve their lives. He said that the main objective of the government under the leadership of Chief Minister Bhagwant Singh Mann is to uplift every section of the state and provide basic facilities. During the function, a wave of happiness was seen among the families who received the registrations. Many said that they were waiting for this day for years and today their dream has come true. He thanked the Mann government of the Aam Aadmi Party and MLA Gurlal Ghanaur and said that this will bring a new turn in their lives. On this occasion, a large number of party office bearers and workers including Chairman Sehjpal Singh Deol Lada Nanhera, Sarpanch Jodhvir Singh Waraich, Gurtaj Singh Sandhu, Gurpreet Singh Dhillon Thuha, Nishan Singh Sandhu and concerned officers and Panchs, Sarpanches were present.

Leave a Reply

Your email address will not be published. Required fields are marked *