ਬੇਮੌਸਮੀ ਬਾਰਿਸ਼ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਦੇਵੇ ਮੁਆਵਜ਼ਾ: ਹਰਪਾਲਪੁਰ

बेमौसम बारिश से किसानों को हुए नुकसान का मुआवजा दे सरकार: हरपालपुर

Government should compensate farmers for losses caused by unseasonal rains: Harpalpur

ਰਾਜਪੁਰਾ,08 ਅਪ੍ਰੈਲ (ਹਿਮਾਂਸ਼ੂ ਹੈਰੀ):ਪਿਛਲੇ ਕਈ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਹੈ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ ਕਿਸਾਨਾਂ ਦੀ ਪੱਕੀ ਹੋਈ ਸੋਨੇ ਰੰਗੀ ਕਣਕ ਦੀ ਫ਼ਸਲ ਖੁੱਲੇ ਅਸਮਾਨ ਹੇਠ ਕੁਦਰਤੀ ਰਹਿਮੋ ਕਰਮ ਹੇਠ ਹੈ ਪਿਛਲੇ ਕੁਝ ਦਿਨਾਂ ਤੋਂ ਗੜੇਮਾਰੀ ਨੇ ਤੇ ਹਨੇਰੀ ਨੇ ਵੱਖ-ਵੱਖ ਇਲਾਕਿਆਂ ਵਿੱਚ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ ਜਿਸਦਾ ਪੰਜਾਬ ਸਰਕਾਰ ਨੂੰ ਸਪੈਸਲ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਹਲਕਾ ਘਨੌਰ ਤੋਂ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲ ਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਹਰਪਾਲਪੁਰ ਨੇ ਕਿਹਾ ਕਿ ਪੰਜਾਬ ਵਿੱਚ ਕਈ ਥਾਈਂ ਹਨੇਰੀ ਨੇ ਕਣਕਾਂ ਦਾ ਭਾਰੀ ਨੁਕਸਾਨ ਕੀਤਾ ਹੈ ਤੇਜ਼ ਹਵਾਵਾਂ ਨਾਲ ਪੱਕੀ ਹੋਈ ਫਸਲ ਜ਼ਮੀਨ ਨਾਲ ਵਿਛਾਉਣਾ ਬਣ ਗਈ ਹੈ ਜੋ ਕਿ ਹੁਣ ਨਾ ਮਸ਼ੀਨ ਨਾਲ ਤੇ ਨਾ ਹੀ ਹੱਥਾਂ ਨਾਲ ਕੱਟੀ ਜਾ ਸਕੇਗੀ ਜਿਸ ਕਰਕੇ ਕਿਸਾਨਾਂ ਦੀ ਸਰਕਾਰ ਉੱਪਰ ਟੇਕ ਹੈ ਕਿ ਸਪੈਸਲ ਗਿਰਦਾਵਰੀ ਕਰਵਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਦੌਰਾਨ ਹਰਪਾਲਪੁਰ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਬਹੁਤ ਸਾਰੇ ਕਿਸਾਨਾਂ ਦੀ ਪਿਛਲੀ ਫਸਲ ਵੀ ਮੌਸਮ ਦੀ ਕਰੋਪੀ ਦੀ ਭੇਟ ਚੜ ਗਈ ਸੀ ਜਿਸ ਕਿਸਾਨ ਦੀ ਦੋ ਫ਼ਸਲਾਂ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਜਾਣ ਉਸ ਕਿਸਾਨ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਜਾਂਦਾ ਹੈ ਜਿਸ ਦੀ ਸਿਰਫ ਤੇ ਸਿਰਫ ਸਰਕਾਰ ਹੀ ਬਾਂਹ ਫੜ ਸਕਦੀ ਹੈ। ਹਰਪਾਲਪੁਰ ਨੇ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਮੁਸੀਬਤਾਂ ਦੇ ਦੌਰ ਵਿੱਚ ਗੁਜ਼ਰ ਰਹੇ ਕਿਸਾਨਾਂ ਨੂੰ ਮੰਦਹਾਲੀ ਚੋਂ ਬਾਹਰ ਕੱਢਣ ਲਈ ਅਤੇ ਖੁਦਕੁਸ਼ੀਆਂ ਦੇ ਰਾਹ ਪੈਣ ਤੋਂ ਰੋਕਣ ਲਈ ਪੰਜਾਬ ਸਰਕਾਰ ਪਹਿਲਾਂ ਆਪਣੇ ਪੱਧਰ ਉੱਤੇ ਬਣਦਾ ਮੁਆਵਜ਼ਾ ਦੇਵੇ ਅਤੇ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਅੰਨ ਦਾਤਾ ਦੀ ਬਾਂਹ ਫੜੀ ਜਾਵੇ ਕਿਉਂਕਿ ਕੇਂਦਰ ਸਰਕਾਰ ਨਾਲ ਵੀ ਸਰਕਾਰ ਟੂ ਸਰਕਾਰ ਹੀ ਸਪੰਰਕ ਸਾਦਿਆਂ ਜਾ ਸਕਦਾ ਹੈ। ਮੁਆਵਜ਼ਾ ਦੇਣ ਨਾਲ ਭਾਵੇਂ ਕਿਸਾਨਾਂ ਨੂੰ ਪੂਰਾ ਲਾਭ ਨਹੀਂ ਮਿਲਦਾ ਪਰ ਕੁਝ ਕੁ ਮਦਦ ਮਿਲ ਸਕਦੀ ਹੈ।

राजपुरा, 8 अप्रैल (हिमांशु हैरी): पिछले कुछ दिनों से मौसम खराब है। बेमौसम बारिश ने किसानों की सांसें रोक दी हैं। किसानों की पकी हुई सुनहरी गेहूं की फसल खुले आसमान के नीचे कुदरत के रहमोकरम पर है। पिछले कुछ दिनों से अलग-अलग इलाकों में ओलावृष्टि और आंधी ने किसानों को भारी नुकसान पहुंचाया है, जिसके लिए पंजाब सरकार को स्पेशल गिरदावरी करवानी चाहिए और किसानों को हुए नुकसान का मुआवजा देना चाहिए। ये विचार पंजाब खादी और विलेज इंडस्ट्रीज बोर्ड पंजाब के पूर्व चेयरमैन और घनौर हलके से भाजपा नेता हरविंदर सिंह हरपालपुर ने चुनिंदा पत्रकारों से बात करते हुए कहे। हरपालपुर ने कहा कि पंजाब में कई जगहों पर आंधी-तूफान ने गेहूं को भारी नुकसान पहुंचाया है। तेज हवाओं के कारण पकी हुई फसल जमीन पर लेट गई है, जिसे अब न तो मशीन से काटा जा सकता है और न ही हाथ से, इसलिए किसान सरकार पर भरोसा कर रहे हैं कि स्पेशल गिरदावरी करवाकर उचित मुआवजा दिया जाए। इस बीच, हरपालपुर ने कहा कि सरकार को किसानों का साथ देना चाहिए, कई किसानों की पिछली फसल भी कुदरती आफ़त की भेंट चढ़ गई थी, अगर किसानों की दो फसलें कुदरती आफ़त की भेंट चढ़ जाती हैं, तो उस किसान पर मुसीबतों का पहाड़ टूट पड़ता है, और सिर्फ़ सरकार ही उसका साथ दे सकती है। हरपालपुर ने पंजाब सरकार से अपील की कि मुश्किल समय से गुज़र रहे किसानों को इस मुश्किल से निकालने और उन्हें आत्महत्या करने से रोकने के लिए पंजाब सरकार को सबसे पहले अपने लेवल पर बनता मुआवज़ा देना चाहिए और केंद्र सरकार से संपर्क करके अन्नदाता की मदद करनी चाहिए क्योंकि केंद्र सरकार से भी सरकार से संपर्क किया जा सकता है। हालांकि मुआवज़ा देने से किसानों को पूरा फ़ायदा नहीं मिलता, लेकिन कुछ मदद मिल सकती है।

Rajpura, April 8 (Himanshu Harry): The weather has been bad for the past few days. The unseasonal rain has left the farmers breathless. The ripe golden wheat crop of the farmers is at the mercy of nature under the open sky. For the past few days, hailstorm and windstorm have caused heavy damage to the farmers in different areas, for which the Punjab government should conduct a special Girdawari and compensate the farmers for the damage. These views were expressed by Harvinder Singh Harpalpur, former chairman of Punjab Khadi and Village Industries Board Punjab and BJP leader from Ghanaur constituency, while talking to selected journalists. Harpalpur said that in many places in Punjab, windstorm has caused heavy damage to wheat. Due to strong winds, the ripe crop has become lying on the ground, which can now be harvested neither by machine nor by hand, which is why the farmers are relying on the government to conduct a special Girdawari and provide due compensation. Meanwhile, Harpalpur said that the government should support the farmers, the previous crop of many farmers had also fallen victim to the natural calamity, if two of the farmers’ crops fall victim to natural calamity, a mountain of troubles falls on that farmer, and only the government can support him. Harpalpur urged the Punjab government that in order to get the farmers going through difficult times out of the crisis and prevent them from committing suicide, the Punjab government should first provide due compensation at its own level and by establishing contact with the central government, the food provider should be supported because even with the central government, government-to-government contact can be made. Although providing compensation does not provide full benefit to the farmers, it can provide some help.

Leave a Reply

Your email address will not be published. Required fields are marked *