ਨੌਜਵਾਨ ਸਭਾ ਵੱਲੋਂ ਕਰਵਾਏ ਕੁਸ਼ਤੀ ਦੰਗਲ ਦੇ ਖਿਲਾੜੀਆਂ ਅਤੇ ਪਹਿਲਵਾਨਾਂ ਦੀ ਕੀਤੀ ਹੌਸਲਾ ਅਫਜਾਈ
ਰਾਜਪੁਰਾ,18 ਅਗਸਤ(ਹਿਮਾਂਸ਼ੂ ਹੈਰੀ):ਰਾਜਪੁਰਾ ਦੀ ਪ੍ਰਾਚੀਨ ਗੁਗਾ ਮਾੜੀ ਵਿੱਚ ਗੁਗਾ ਨੌਵੀਂ ਦਾ ਤਿਉਹਾਰ ਬੜੇ ਹੀ ਸ਼ਰਦਾਭਾਵ੍ ਦੇ ਨਾਲ ਮਨਾਇਆ ਗਿਆ ਤੇ ਆਸ-ਪਾਸ ਦੇ ਹਜ਼ਾਰਾਂ ਲੋਕਾਂ ਨੇ ਇੱਥੇ ਆਪਣੀ ਮਨੋਕਾਮਨਾ ਪੂਰਨ ਹੋਣ ਲਈ ਮੱਥਾ ਟੇਕਿਆ। ,ਇਸ ਮੌਕੇ ਤੇ ਸਾਬਕਾ ਹਲਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਪਹੁੰਚੇ ਤੇ ਨਤਮਸਤਕ ਹੋਏ ਅਤੇ ਨੌਜਵਾਨ ਸਭਾ ਵੱਲੋਂ ਇੱਥੇ ਕੁਸ਼ਤੀ ਦੰਗਲ ਅਤੇ ਬੋਲੀ ਬਾਲ ਦੇ ਮੈਚ ਵੀ ਕਰਾਏ ਗਏ ਇਥੇ ਮੌਜੂਦ ਖਿਲਾੜੀਆਂ ਅਤੇ ਪਹਿਲਵਾਨਾਂ ਨੂੰ ਹੌਸਲਾ ਅਫਜਾਈ ਦੇ ਲਈ ਸਰਦਾਰ ਹਰਦਿਆਲ ਸਿੰਘ ਕੰਬੋਜ ਨੇ ਆਸ਼ੀਰਵਾਦ ਦਿੱਤਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ।