For 14 months, social worker Avtar Singh has been protesting outside the office of the Municipal Council, Zirakpur. A lone man sat down and organized a protest, everyone stopped talking.

ਡੇਰਾ ਬੱਸੀ/ਜ਼ੀਰਕਪੁਰ,21 ਨਵੰਬਰ(ਹਿਮਾਂਸ਼ੂ ਹੈਰੀ): ਸਮਾਜ ਸੇਵੀ ਅਤੇ ਕੋਮਨ ਲੈਂਡ ਪ੍ਰੋਟੈਕਸ਼ਨ ਸੋਸਾਇਟੀ ਦੇ ਚੇਅਰਮੈਨ ਅਵਤਾਰ ਸਿੰਘ ਨਗਲਾ ਵੱਲੋਂ ਪਿਛਲੇ 14 ਮਹੀਨਿਆਂ ਤੋ ਕੌਂਸਲ ਨਗਰ ਕੌਂਸਲ ਜੀਰਕਪੁਰ ਦੇ ਦਰ ਦੇ ਅੱਗੇ ਧਰਨਾ ਦਿੱਤਾ ਜਾ ਰਿਹਾ ਹਾਲਾਂਕਿ ਇਹ ਧਰਨਾ ਕੋਈ ਇਹਨਾਂ ਦਾ ਨਿਜੀ ਨਹੀਂ ਹੈ ਲੋਕਾਂ ਦੇ ਹਿੱਤ ਵਿੱਚ ਬੈਠੇ ਅਵਤਾਰ ਸਿੰਘ ਨਗਲਾ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਮੇਰਾ ਕੋਈ ਨਿਜੀ ਮਸਲਾ ਨਹੀਂ ਹੈ ਇਹ ਮੇਰੀ ਲੜਾਈ ਨਜਾਇਜ਼ ਉਸਾਰੀਆਂ ਦੇ ਖਿਲਾਫ ਹੈ ਕਿਉਂਕਿ ਜਿਮੀਦਾਰਾਂ ਤੋਂ ਧੋਖਾਧੜੀ ਦੇ ਨਾਲ ਜਮੀਨਾਂ ਲੈ ਕੇ ਉਹਦੇ ਉੱਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਉਸਾਰ ਲਿਤੀਆਂ ਗਈਆਂ ਹਨ ਉਨਾਂ ਨੇ ਸਾਬਕਾ ਵਿਧਾਇਕ ਡੇਰਾਬਸੀ ਦੇ ਖਿਲਾਫ ਵੀ ਬੋਲਦੇ ਕਿਹਾ ਕਿ ਉਹਨਾਂ ਵੱਲੋਂ ਵੀ ਸਰਕਾਰੀ ਜਮੀਨਾਂ ਉੱਤੇ ਆਪਣੇ ਬਿਜਨਸ ਚਲਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਅਵਤਾਰ ਸਿੰਘ ਨਗਲਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਟਾਈਮ ਪਹਿਲਾਂ ਇੱਥੇ ਮੁੱਖ ਮੰਤਰੀ ਪੰਜਾਬ ਵੱਲੋਂ ਨਗਰ ਕੌਂਸਲ ਜ਼ੀਰਕਪੁਰ ਦਾ ਦੌਰਾ ਕੀਤਾ ਗਿਆ ਸੀ ਤੇ ਉਸ ਦੌਰਾਨ ਉਨਾਂ ਨੇ ਡੀਸੀ ਮੋਹਾਲੀ, ਐਸਡੀਐਮ ਡੇਰਾ ਬੱਸੀ ਅਤੇ ਕਾਰਜ ਸਾਧਕ ਅਫਸਰ ਜ਼ੀਰਕਪੁਰ ਸਮੇਟ ਵਿਧਾਯਕ ਕੁਲਜੀਤ ਰੰਧਾਵਾ ਨੂੰ ਮੇਰੀਆਂ ਸ਼ਿਕਾਇਤਾਂ ਬਾਰੇ ਜਾਣੂ ਕਰਵਾਇਆ ਸੀ ਪਰੰਤੂ ਉਸ ਦੇ ਬਾਵਜੂਦ ਵੀ ਉੱਚ ਅਧਿਕਾਰੀਆਂ ਅਤੇ ਵਿਧਯਕ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਮੈਂ ਇਸ ਬਾਬਤ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਆਪਣੀ ਸ਼ਿਕਾਇਤਾਂ ਪਹੁੰਚਾ ਚੁੱਕਿਆ ਹਾਂ ਤੇ ਮੇਰੀ ਅਵਾਜ ਦਬਨ ਲਈ ਲਗਭਗ 20 ਤੋ 22 ਪਰਚੇ ਤਕ ਮੇਰੇ ਉਤੇ ਦਰਜ ਹਨ ਪਰ ਉਸਦੇ ਬਾਵਜੂਦ ਮੇਰਾ ਆਪਣੇ ਸ਼ਹਰ ਲਈ ਸੰਘਰਸ਼ ਜਾਰੀ ਹੇ ਤੇ ਸ਼ਿਕਾਇਤਾ ਤੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਮੇਰੀ ਮੌਜੂਦਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਜ਼ੀਰਕਪੁਰ ਦੇ ਲੋਕਾਂ ਦੇ ਹੱਕ ਵਿੱਚ ਬੈਠ ਕੇ ਲੋਕਾਂ ਦੀ ਆਵਾਜ਼ ਬਣ ਰਿਹਾ ਹਾਂ ਤੇ ਮੇਰੀ ਸਮਾਈ ਕਰਦਿਆਂ ਹੋਇਆਂ ਜ਼ੀਰਕਪੁਰ ਦੇ ਲੋਕਾਂ ਨੂੰ ਅਤੇ ਮੇਨੂ ਇਨਸਾਫ ਦਿੱਤਾ ਜਾਵੇ।