ਹਲਕਾ ਰਾਜਪੁਰਾ ਦੀ ਮਦੀਨਾ ਮਸਜਿਦ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ ਅਤੇ ਭਾਈਚਾਰਕ ਸਾਂਝ ਨਾਲ ਮਨਾਇਆ ਗਿਆ

राजपुरा विधानसभा क्षेत्र की मदीना मस्जिद में ईद-उल-फितर का त्योहार बड़ी श्रद्धा और भाईचारे के साथ मनाया गया।

Eid-ul-Fitr was celebrated with great devotion and brotherhood at Madina Masjid in Rajpura constituency.

ਰਾਜਪੁਰਾ,21 ਮਾਰਚ(ਹਿਮਾਂਸ਼ੂ ਹੈਰੀ):ਰਾਜਪੁਰਾ ਦੇ ਗੁਰੂ ਨਾਨਕ ਨਗਰ ਸਥਿਤ ਮਦੀਨਾ ਮਸਜਿਦ ਵਿਖੇ ਅੱਜ ਪਵਿੱਤਰ ਤਿਉਹਾਰ ਈਦ-ਉਲ-ਫਿਤਰ ਬੜੀ ਅਕੀਦਤ, ਉਤਸ਼ਾਹ ਅਤੇ ਆਪਸੀ ਮਿਲਵਰਤਣ ਨਾਲ ਮਨਾਇਆ ਗਿਆ। ਇਸ ਮੁਬਾਰਕ ਮੌਕੇ ‘ਤੇ ਮੁਸਲਿਮ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ। ਮਸਜਿਦ ਦੇ ਮੌਲਵੀ ਮੁਹੰਮਦ ਸਾਜੀਦ ਸਲਮਾਨੀ ਨੇ ਨਮਾਜ਼ ਅਦਾ ਕਰਵਾਉਂਦੇ ਹੋਏ ਅੱਲ੍ਹਾ ਤਾਲਾ ਅੱਗੇ ਸਮੂਹ ਸੰਗਤਾਂ ਦੀ ਚੰਗੀ ਸਿਹਤ, ਤਰੱਕੀ ਅਤੇ ਦੇਸ਼ ਦੀ ਅਮਨ-ਸ਼ਾਂਤੀ ਲਈ ਵਿਸ਼ੇਸ਼ ਦੁਆ ਕੀਤੀ।ਇਸ ਮੌਕੇ ਮਦੀਨਾ ਮਸਜਿਦ ਦੇ ਪ੍ਰਧਾਨ ਅਤੇ ਪੰਜਾਬ ਸਟੇਟ ਮਿਨਿਓਰਟੀ ਕਮਿਸ਼ਨ ਦੇ ਮੈਂਬਰ ਇਸਲਾਮ ਅਲੀ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅਜਿਹੇ ਪਵਿੱਤਰ ਦਿਹਾੜੇ ਸਾਡੀ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਖੁਸ਼ੀ ਦੇ ਮੌਕੇ ‘ਤੇ ਮਸਜਿਦ ਕਮੇਟੀ ਵੱਲੋਂ ਸੰਗਤਾਂ ਲਈ ਖੀਰ ਦਾ ਲੰਗਰ ਵੀ ਲਗਾਇਆ ਗਿਆ। ਇਸ ਸਮਾਗਮ ਦੌਰਾਨ ਪੰਜਾਬ ਦੀ ਅਮੀਰ ਸਾਂਝੀਵਾਲਤਾ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ, ਜਦੋਂ ਸਿੱਖ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੁੱਖ ਸਿੰਘ ਅਤੇ ਉੱਘੇ ਸਮਾਜ ਸੇਵੀ ਗੁਰਪਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਮੁਸਲਿਮ ਵੀਰਾਂ ਨੂੰ ਈਦ ਦੀ ਵਧਾਈ ਦਿੱਤੀ। ਇਸ ਮੌਕੇ ਮਸਜਿਦ ਕਮੇਟੀ ਦੇ ਮੈਂਬਰਾਂ ਵਿੱਚ ਵਕੀਲ ਖਾਨ, ਫਿਰੋਜ਼ ਖਾਨ, ਫਾਤਿਮ ਖਾਨ, ਮਲਿਕ ਗੁਲਜਾਰ, ਮੁਹੰਮਦ ਇਕਬਾਲ, ਮੁਹੰਮਦ ਦਿਲਬਰ ਖਾਨ, ਫੌਜੀ ਇਮਰਾਨ ਅਤੇ ਮੁਹੰਮਦ ਅਰਸ਼ਾਦ ਅਹਿਮਦ ਸਮੇਤ ਇਲਾਕੇ ਦੇ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

राजपुरा, 21 मार्च (हिमांशु हैरी): ईद-उल-फितर का पवित्र त्योहार आज राजपुरा के गुरु नानक नगर में स्थित मदीना मस्जिद में बड़ी आस्था, उत्साह और आपसी सहयोग के साथ मनाया गया। इस शुभ अवसर पर मुस्लिम समुदाय के सैकड़ों लोगों ने इकट्ठा होकर ईद की नमाज़ अदा की। नमाज़ अदा करते हुए मस्जिद के मौलवी मुहम्मद साजिद सलमानी ने अल्लाह के सामने देश के सभी श्रद्धालुओं की अच्छी सेहत, तरक्की और शांति के लिए खास दुआ की। इस मौके पर मदीना मस्जिद के प्रेसिडेंट और पंजाब स्टेट माइनॉरिटी कमीशन के मेंबर इस्लाम अली ने मुस्लिम समुदाय को ईद की बधाई दी और कहा कि ऐसे पवित्र दिन हमारे आपसी रिश्ते को और मजबूत करते हैं। इस खुशी के मौके पर मस्जिद कमेटी ने श्रद्धालुओं के लिए खीर लंगर का भी आयोजन किया। इस कार्यक्रम के दौरान पंजाब की समृद्ध एकजुटता की मिसाल तब देखने को मिली जब गुरुद्वारा साहिब के प्रेसिडेंट गुरमुख सिंह और प्रमुख समाजसेवी गुरपाल सिंह सिख समुदाय से खास तौर पर पहुंचे और मुस्लिम भाइयों को ईद की बधाई दी। इस मौके पर मस्जिद कमेटी के सदस्य वकील खान, फिरोज खान, फतेम खान, मलिक गुलजार, मोहम्मद इकबाल, मोहम्मद दिलबर खान, फौजी इमरान और मोहम्मद अरशद अहमद के साथ इलाके के कई अन्य गणमान्य लोग मौजूद थे।

Rajpura, March 21 (Himanshu Harry): The holy festival of Eid-ul-Fitr was celebrated today with great faith, enthusiasm and mutual cooperation at Madina Masjid located in Guru Nanak Nagar, Rajpura. On this auspicious occasion, hundreds of people from the Muslim community gathered and offered Eid prayers. While offering prayers, Maulvi Muhammad Sajid Salmani of the mosque offered special prayers before Allah for the good health, progress and peace of all the devotees of the country. On this occasion, President of Madina Masjid and member of Punjab State Minority Commission Islam Ali extended Eid greetings to the Muslim community and said that such holy days further strengthen our mutual bond. On this happy occasion, the mosque committee also organized a kheer langar for the devotees. During this event, an example of the rich solidarity of Punjab was seen when Gurdwara Sahib President Gurmukh Singh and prominent social worker Gurpal Singh specially reached from the Sikh community and greeted the Muslim brothers on Eid. On this occasion, members of the mosque committee including Vakil Khan, Feroze Khan, Fatem Khan, Malik Gulzar, Mohammad Iqbal, Mohammad Dilbar Khan, Fauji Imran and Mohammad Arshad Ahmed along with many other dignitaries of the area were present.

Leave a Reply

Your email address will not be published. Required fields are marked *